ਕਰਫ਼ਿਊ ਦੌਰਾਨ ਵੀ ਪਿਆਕੜਾਂ ਦੀਆਂ ਪੌਂ ਬਾਰਾਂ, ਠੇਕੇ ਦੇ ਅੱਧੇ ਸ਼ਟਰ ਖੋਲ੍ਹ ਚੱਲਦੀ ਰਹੀ ਕਾਰਵਾਈ

Saturday, Aug 22, 2020 - 06:20 PM (IST)

ਕਰਫ਼ਿਊ ਦੌਰਾਨ ਵੀ ਪਿਆਕੜਾਂ ਦੀਆਂ ਪੌਂ ਬਾਰਾਂ, ਠੇਕੇ ਦੇ ਅੱਧੇ ਸ਼ਟਰ ਖੋਲ੍ਹ ਚੱਲਦੀ ਰਹੀ ਕਾਰਵਾਈ

ਤਪਾ ਮੰਡੀ (ਮੇਸ਼ੀ): ਪੰਜਾਬ ਸਰਕਾਰ ਦੀਆਂ ਨਵੀਆਂ ਹਦਾਇਤਾਂ ਅਨੁਸਾਰ ਸ਼ਾਮ 7 ਤੋਂ ਸਵੇਰ 5 ਵਜੇ ਤੱਕ ਕਰਫਿਊ ਲਾਗੂ ਕੀਤਾ ਗਿਆ ਹੈ।ਜਿਸ ਦੀ ਉਲੰਘਣਾ ਉਸ ਸਮੇਂ ਵੇਖਣ ਨੂੰ ਮਿਲੀ ਜਦੋਂ ਤਪਾ ਵਿਖੇ ਸ਼ਰਾਬ ਦੇ ਸਮੂਹ ਠੇਕੇ 7 ਵਜੇ ਤੋਂ ਬਾਅਦ ਵੀ ਰਾਤ ਤੱਕ ਖੁੱਲ੍ਹੇ ਵਿਖਾਈ ਦਿੱਤੇ ਅਤੇ ਪਿਆਕੜਾਂ ਨੂੰ ਮੌਜ ਲੱਗੀ ਰਹੀ। ਜ਼ਿਕਰਯੋਗ ਹੈ ਕਿ ਤਪਾ ਦੇ ਅੰਦਰਲੇ ਬੱਸ ਅੱਡੇ 'ਚ ਖੁੱਲ੍ਹੇ ਹੋਏ ਠੇਕੇ 'ਤੇ ਸ਼ਰਾਬ ਦੇ ਪਿਆਕੜਾਂ ਦੀ ਭੀੜ ਲੱਗੀ ਦੇਖੀ ਗਈ। ਜਦਕਿ ਪ੍ਰਸ਼ਾਸਨ ਵਲੋਂ ਸਮੂਹ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ 7 ਵਜੇ ਬੰਦ ਕਰਨ ਦੀਆਂ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਸਨ। ਜਿਸ ਤਹਿਤ ਸਮੂਹ ਬਾਜ਼ਾਰ ਤਾਂ ਬੰਦ ਵਿਖਾਈ ਦਿੱਤਾ ਪਰ ਸ਼ਰਾਬ ਦੇ ਠੇਕੇ ਪ੍ਰਸ਼ਾਸਨ ਦੀ ਨੱਕ ਹੇਠ ਖੁੱਲ੍ਹੇ ਹੋਣ 'ਤੇ ਲੋਕਾਂ ਨੇ ਚਰਚਾ ਦੌਰਾਨ ਆਪਣਾ ਰੋਸ ਪ੍ਰਗਟ ਕੀਤਾ।

ਇਹ ਵੀ ਪੜ੍ਹੋ: ਬਾਦਲਾਂ ਨੂੰ ਪਾਰਟੀ 'ਚੋਂ ਕੱਢਣਾ ਮੁਸ਼ਕਲ : ਢੀਂਡਸਾ

ਜਦ ਐੱਸ.ਐੱਚ.ਓ. ਤਪਾ ਨੇ ਠੇਕਾ ਬੰਦ ਕਰਵਾਇਆ ਤਾਂ ਮੁੜ ਉਨ੍ਹਾਂ ਦੇ ਜਾਣ ਤੋਂ ਬਾਅਦ ਸ਼ਟਰ ਨੀਵਾਂ ਕਰ ਕੇ ਸ਼ਰੇਆਮ ਹੀ ਸ਼ਰਾਬ ਵਿਕਦੀ ਨਜ਼ਰ ਆਈ। ਇਸੇ ਤਰ੍ਹਾਂ ਹੀ ਬਾਈਪਾਸ ਤਾਂ ਜੋ ਕਿ ਅਤੇ ਮਹਿਤਾ ਚੌਕ ਪਾਸ ਵੀ ਹਾਈਫਾਈ ਸ਼ਰਾਬ ਦਾ ਠੇਕਾ ਦੇਰ ਰਾਤ ਤੱਕ ਖੁੱਲ੍ਹਾ ਵਿਖਾਈ ਦਿੱਤਾ।ਜਿਸ ਤੋਂ ਸਾਬਿਤ ਹੁੰਦਾ ਹੈ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਸ਼ਰਾਬ ਦੇ ਠੇਕੇ ਬੰਦ ਕਰਵਾਉਣ 'ਚ ਨਾਕਾਮ ਰਹੀਆਂ ਹਨ।
ਜਦ ਪੁਲਸ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸ਼ਰਾਬ ਦੇ ਠੇਕੇ ਵੀ ਹਦਾਇਤਾਂ 'ਚ ਆਉਂਦੇ ਹਨ, ਜਿਨ੍ਹਾਂ ਨੂੰ ਸਮੇਂ ਮੁਤਾਬਕ ਖੋਲ੍ਹਣ ਅਤੇ ਬੰਦ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਜੇਕਰ ਕੋਈ ਉਲੰਘਣਾ ਕਰੇਗਾ ਤਾਂ ਉਸ ਖ਼ਿਲਾਫ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਇਸ ਪੰਜਾਬੀ ਗੱਭਰੂ ਦੀਆਂ ਬਣਾਈਆਂ ਤਸਵੀਰਾਂ ਖਰੀਦਦੇ ਨੇ ਬਾਲੀਵੁੱਡ ਅਦਾਕਾਰ, ਸ਼ਿਖ਼ਰ ਧਵਨ ਵੀ ਹੈ ਪ੍ਰਸ਼ੰਸਕ


author

Shyna

Content Editor

Related News