ਕਰਫਿਊ ਮੌਕੇ ਭੈਣ ਦੀ ਭਰਾ ਨੂੰ ਚਿੱਠੀ, ਕਿਹਾ,‘ਗੂੜੀਆਂ ਹੁੰਦੀ ਜਾ ਰਹੀਆਂ ਨੇ ਦਿਲਾਂ ਦੀਆਂ ਸਾਂਝਾ’

04/13/2020 2:20:50 PM

ਜਲੰਧਰ (ਬਿਊਰੋ) - ਕੋਰੋਨਾ ਦੇ ਦੌਰ ਅੰਦਰ ਜਗਬਾਣੀ ਦੀ ਵਿਸ਼ੇਸ਼ ਮੁਹਿੰਮ ‘‘ਮੈ ਠੀਕ ਠਾਕ ਹਾਂ’’ - ਇਹ ਚਿੱਠੀ ਇਕ ਭੈਣ ਅਮਨ ਵਲੋਂ ਆਪਣੇ ਪਿਆਰੇ ਭਰਾ ਗੁਰਜੰਟ ਨੂੰ ਲਿਖੀ ਗਈ ਹੈ। ਚਿੱਠੀ ’ਚ ਭੈਣ ਆਪਣੇ ਭਰਾ ਨੂੰ ਕਹਿ ਰਹੀ ਹੈ ਕਿ ਕੋਰੋਨਾ ਵਾਇਰਸ ਦੇ ਕਾਰਨ ਲੱਗੇ ਲਾਕਡਾਊਨ ਤੋਂ ਬਾਅਦ ਸਾਡੀ ਰੁਝੇਵਿਆਂ ਭਰੀ ਜ਼ਿੰਦਗੀ ਕੁਝ ਸਮੇਂ ਲਈ ਸਾਡੇ ਤੋਂ ਖੁੱਸ ਗਈ ਹੈ। ਇਸ ਨਾਲ ਸਾਡੀ ਭੱਜ-ਦੌੜ ਮੱਠੀ ਪੈ ਗਈ ਹੈ ਪਰ ਇਨ੍ਹਾਂ ਦਿਨਾਂ ’ਚ ਦਿਲਾਂ ਦੀਆਂ ਸਾਂਝਾ ਦਿਨ ਪ੍ਰਤੀ ਦਿਨ ਗੂੜੀਆਂ ਤੋਂ ਹੋਰ ਗੂੜੀਆਂ ਹੁੰਦੀਆਂ ਜਾ ਰਹੀਆਂ ਹਨ। ਹਾਲਾਂਕਿ ਕਦੇ-ਕਦੇ ਹਾਲਾਤਾਂ ਦੇ ਬਾਰੇ ਸੋਚ ਕੇ ਮੈਂ ਬੇਚੈਨ ਹੋ ਜਾਂਦੀ ਹਾਂ ਪਰ ਜਿਸ ਹਿਸਾਬ ਨਾਲ ਸਾਰਾ ਪੰਜਾਬ ਇਸ ਬੀਮਾਰੀ ਦਾ ਹੌਂਸਲੇ ਅਤੇ ਸਾਵਧਾਨੀਆਂ ਨਾਲ ਸਾਹਮਣਾ ਕਰ ਰਿਹਾ ਹੈ, ਉਸ ਨੂੰ ਦੇਖ ਕੇ ਲੱਗਦਾ ਹੈ ਕਿ ਅਸੀਂ ਛੇਤੀ ਇਹ ਜੰਗ ਜਿੱਤ ਲਵਾਂਗੇ। 


ਕੋਰੋਨਾ ਵਾਇਰਸ ਦੇ ਚੱਲ ਰਹੇ ਇਸ ਦੌਰ ਨੂੰ ਨਿਜਿੱਠਣ ਦੇ ਲਈ ਕਰਫ਼ਿਊ ਲਾਇਆ ਗਿਆ ਹੈ। ਅਜਿਹੇ ਹਾਲਾਤ ਵਿਚ ਬਹੁਤ ਸਾਰੇ ਸੱਜਣ ਆਪਣਿਆਂ ਤੋਂ ਵਿਛੜੇ ਹੋਏ ਹਨ। ਇਹ ਸਿਰਫ ਇਕ ਪ੍ਰਤੀਕਾਤਮਕ ਨਜ਼ਰੀਆ ਹੈ ਕਿ ਅਸੀਂ ਇੰਝ ਚਿੱਠੀ ਦੀ ਸ਼ਕਲ 'ਚ ਆਪਣੀਆਂ ਗੱਲਾਂ ਆਪਣੇ ਖਾਸ ਤੱਕ ਪਹੁੰਚਾਉਣ ਦੇ ਬਹਾਨੇ ਸਭ ਨਾਲ ਸਾਂਝੀਆਂ ਕਰੀਏ। ਜ਼ਿੰਦਗੀ ਦੀ ਇਸ ਭੱਜ ਦੌੜ 'ਚ ਅਕਸਰ ਇਹ ਸ਼ਿਕਾਇਤ ਹਮੇਸ਼ਾ ਰਹਿੰਦੀ ਹੈ ਕਿ ਬਹੁਤ ਕੁਝ ਅਣਕਹਿਆ ਰਹਿ ਗਿਆ। ਆਓ, ਉਸ ਅਣਕਹੇ ਨੂੰ ਅੱਜ ਅਸੀਂ ਖ਼ਤ ਦੀ ਸ਼ਕਲ 'ਚ ਜ਼ੁਬਾਨ ਦਾ ਨਾਂ ਦੇ ਦੇਈਏ। ਜੇਕਰ ਤੁਸੀਂ ਵੀ ਆਪਣੇ ਕਿਸੇ ਖਾਸ ਨਾਲ ਆਪਣੇ ਦਿਲ ਦੀ ਗੱਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਭੇਜੋ ਸਾਨੂੰ ਆਪਣਾ ਹੱਥ ਲਿਖਿਆ ਖ਼ਤ, ਜਿਸ ਨੂੰ ਅਸੀਂ ਆਪਣੀ ‘ਜਗਬਾਣੀ’ ਦੀ ਵੈੱਬਸਾਈਟ 'ਤੇ ਪ੍ਰਕਾਸ਼ਿਤ ਕਰਾਂਗੇ। ਸਾਨੂੰ ਉਮੀਦ ਅਤੇ ਵਿਸ਼ਵਾਸ਼ ਹੈ ਕਿ ਅਸੀਂ ਇਸ ਮੁਸ਼ਕਲ ਦੀ ਘੜੀ ’ਚ ਤੁਹਾਡੇ ਦਿਲ ਦੀ ਗੱਲ ਤੁਹਾਡੇ ਆਪਣਿਆਂ ਤੱਕ ਪਹੁੰਚਾ ਸਕੀਏ। ਸਾਨੂੰ ਤੁਸੀਂ ਆਪਣੀ ਲਿਖੀ ਹੋਈ ਚਿੱਠੀ news@jagbani.com ’ਤੇ ਮੇਲ ਕਰ ਸਕਦੇ ਹੋ।

ਪੜ੍ਹੋ ਇਹ ਵੀ ਖਬਰ - ਕਰਫਿਊ ਤੋਂ ਪਹਿਲਾਂ ਪੇਕੇ ਗਈ ਪਤਨੀ ਨੂੰ ਯਾਦ ਕਰ ਪਤੀ ਨੇ ਤਾਜ਼ਾ ਕੀਤੇ ਪੁਰਾਣੇ ਪਲ

ਪੜ੍ਹੋ ਇਹ ਵੀ ਖਬਰ - ਕਰਫਿਊ ਦਰਮਿਆਨ ਪੁੱਤਰ ਨੇ ਮਾਂ ਨੂੰ ਚਿੱਠੀ ਲਿਖ ਕਿਹਾ, ‘ਘਰ ਦੀ ਆ ਰਹੀ ਹੈ ਯਾਦ’

ਪੜ੍ਹੋ ਇਹ ਵੀ ਖਬਰ - ਨਿਹੰਗ ਸਿੰਘਾਂ ਵਲੋਂ ਪੁਲਸ ਪਾਰਟੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ASI ਦਾ ਵੱਢਿਆ ਹੱਥ (ਵੀਡੀਓ)
 


rajwinder kaur

Content Editor

Related News