ਕਰਫਿਊ ਦੌਰਾਨ ਹੁਸ਼ਿਆਰਪੁਰ ''ਚ ਵੱਡੀ ਵਾਰਦਾਤ, ਹੱਥ-ਪੈਰ ਬੰਨ੍ਹ ਕੇ ਵਕੀਲ ਦਾ ਕਤਲ

Sunday, Apr 26, 2020 - 07:37 PM (IST)

ਕਰਫਿਊ ਦੌਰਾਨ ਹੁਸ਼ਿਆਰਪੁਰ ''ਚ ਵੱਡੀ ਵਾਰਦਾਤ, ਹੱਥ-ਪੈਰ ਬੰਨ੍ਹ ਕੇ ਵਕੀਲ ਦਾ ਕਤਲ

ਹੁਸ਼ਿਆਰਪੁਰ (ਅਮਰੀਕ) : ਸੂਬੇ 'ਚ ਲੱਗੇ ਕਰਫ਼ਿਊ ਦੌਰਾਨ ਘਰ ਵਿਚ ਇਕੱਲੇ ਰਹਿ ਰਹੇ ਐਡਵੋਕੇਟ ਦੇ ਹੱਥ-ਪੈਰ ਬੰਨ੍ਹ ਕੇ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਵਾਰਦਾਤ ਹੁਸ਼ਿਆਰਪੁਰ ਦੇ ਪਿੰਡ ਹਰਗੜ੍ਹ ਦੀ ਹੈ। ਜਿੱਥੇ ਮਲਕੀਤ ਸਿੰਘ (65) ਇਕੱਲਾ ਰਹਿੰਦਾ ਸੀ। ਜਿਸ ਦੀ ਲਾਸ਼ ਘਰ ਵਿਚ ਹੀ ਇਕ ਕਮਰੇ ਵਿਚੋਂ ਬਰਾਮਦ ਹੋਈ ਹੈ। ਪੁਲਸ ਅਨੁਸਾਰ ਅਣਪਛਾਤਿਆਂ ਵਲੋਂ ਪਹਿਲਾਂ ਮਲਕੀਤ ਸਿੰਘ ਦੇ ਹੱਥ-ਪੈਰ ਬੰਨ੍ਹੇ ਗਏ ਅਤੇ ਫਿਰ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ। 

ਇਹ ਵੀ ਪੜ੍ਹੋ : ਬੀ. ਐੱਸ. ਐੱਫ. ਦੇ ਜਵਾਨਾਂ ਵਲੋਂ ਪਾਕਿਸਤਾਨੀ ਘੁਸਪੈਠੀਆ ਢੇਰ 

PunjabKesari

ਵਾਰਦਾਤ ਦਾ ਪਤਾ ਉਸ ਸਮੇਂ ਲੱਗਾ ਜਦੋਂ ਐਤਵਾਰ ਸਵੇਰੇ ਮਲਕੀਤ ਦੇ ਘਰ ਦਾ ਦਰਵਾਜ਼ਾ ਨਾ ਖੁੱਲ੍ਹਿਆ ਤਾਂ ਲੋਕਾਂ ਨੇ ਜਦੋਂ ਅੰਦਰ ਜਾ ਕੇ ਦੇਖਿਆ ਤਾਂ ਮ੍ਰਿਤਕ ਦੇ ਗਲੇ ਨੂੰ ਕੱਪੜੇ ਨਾਲ ਘੁੱਟਿਆ ਹੋਇਆ ਸੀ ਅਤੇ ਮੰਜੇ ਨਾਲ ਹੱਥ-ਪੈਰ ਬੰਨ੍ਹੇ ਹੋਏ ਸਨ। ਇਸ ਦੌਰਾਨ ਲੋਕਾਂ ਵਲੋਂ ਤੁਰੰਤ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। 

PunjabKesari

ਉਧਰ ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਪਾਰਟੀ ਨਾਲ ਮੌਕੇ 'ਤੇ ਪਹੁੰਚੇ ਡੀ. ਐੱਸ. ਪੀ. ਸਤਿੰਦਰ ਕੁਮਾਰ ਨੇ ਦੱਸਿਆ ਕਿ ਮਲਕੀਤ ਦਾ ਕਤਲ ਕੀਤਾ ਗਿਆ ਹੈ, ਜਿਸ ਦੀ ਪੁਲਸ ਵਲੋਂ ਜਾਂਚ ਕੀਤੀ ਜਾ ਰਹੀ ਹੈ। ਡੀ. ਐੱਸ. ਪੀ. ਨੇ ਦੱਸਿਆ ਕਿ ਮ੍ਰਿਤਕ ਪੇਸ਼ੇ ਵਜੋਂ ਵਕੀਲ ਹੈ ਅਤੇ ਘਰ ਵਿਚ ਇਕੱਲਾ ਰਹਿੰਦਾ ਸੀ। ਮਲਕੀਤ ਦਾ ਇਕ ਪੁੱਤਰ ਬਾਹਰ ਹੈ ਜਦਕਿ ਇਕ ਚੰਡੀਗੜ੍ਹ ਵਿਚ ਰਹਿੰਦਾ ਹੈ। ਇਸ ਤੋਂ ਇਲਾਵਾ ਮ੍ਰਿਤਕ ਦੀ ਪਤਨੀ ਦੀ ਕਾਫੀ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਮਲਕੀਤ ਦਾ ਕਤਲ ਗਲਾ ਘੁੱਟ ਕੇ ਕੀਤਾ ਗਿਆ ਹੈ। ਫਿਲਹਾਲ ਪੁਲਸ ਵਲੋਂ ਵਾਰਦਾਤ ਦੀ ਜਾਂਚ ਕਰਨ ਦੀ ਗੱਲ ਆਖੀ ਜਾ ਰਹੀ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭਿਜਵਾ ਦਿੱਤਾ ਹੈ।

ਇਹ ਵੀ ਪੜ੍ਹੋ : ਜਲੰਧਰ 'ਚ ਹਾਈ ਸਿਕਿਓਰਿਟੀ ਦਰਮਿਆਨ ਚੱਲੀਆਂ ਗੋਲੀਆਂ    


author

Gurminder Singh

Content Editor

Related News