ਇੰਸਪੈਕਟਰ ਰੈਂਕ ਤੱਕ CTU ਦੀਆਂ ਬੱਸਾਂ ''ਚ ਮੁਫ਼ਤ ਯਾਤਰਾ ਦੀ ਸਹੂਲਤ

Tuesday, Aug 29, 2023 - 12:55 PM (IST)

ਇੰਸਪੈਕਟਰ ਰੈਂਕ ਤੱਕ CTU ਦੀਆਂ ਬੱਸਾਂ ''ਚ ਮੁਫ਼ਤ ਯਾਤਰਾ ਦੀ ਸਹੂਲਤ

ਚੰਡੀਗੜ੍ਹ (ਰਜਿੰਦਰ) : ਚੰਡੀਗੜ੍ਹ ਪ੍ਰਸ਼ਾਸਨ ਨੇ ਇੰਸਪੈਕਟਰ ਰੈਂਕ ਤੱਕ ਦੇ ਚੰਡੀਗੜ੍ਹ ਪੁਲਸ ਮੁਲਾਜ਼ਮਾਂ ਨੂੰ ਲੋਕਲ ਅਤੇ ਲੰਬੇ ਰੂਟ ਦੀਆਂ ਸੀ. ਟੀ. ਯੂ. ਏ. ਸੀ. ਅਤੇ ਨਾਨ ਏ. ਸੀ. ਬੱਸਾਂ 'ਚ ਮੁਫ਼ਤ ਯਾਤਰਾ ਸਹੂਲਤ ਪ੍ਰਦਾਨ ਕਰਨ ਦਾ ਫ਼ੈਸਲਾ ਲਿਆ ਹੈ।

ਇਹ ਸਹੂਲਤ ਪਹਿਲੀ ਸਤੰਬਰ ਤੋਂ ਸ਼ੁਰੂ ਹੋ ਜਾਵੇਗੀ। ਇਸ ਸਹੂਲਤ ਲਈ ਚੰਡੀਗੜ੍ਹ ਪੁਲਸ ਵਿਭਾਗ ਪ੍ਰਤੀ ਕਰਮਚਾਰੀ 375 ਰੁਪਏ ਤਨਖ਼ਾਹ ਵਿਚੋਂ ਕੱਟੇਗਾ। ਇਹ ਸਹੂਲਤ ਸਮਰੱਥਾਵਾਨ ਅਧਿਕਾਰੀ ਵਲੋਂ ਜਾਰੀ ਨਿਯਮਕ ਪਛਾਣ ਪੱਤਰ ਪੇਸ਼ ਕਰਨ ’ਤੇ ਉਪਲੱਬਧ ਹੋਵੇਗੀ।


author

Babita

Content Editor

Related News