ਅਹਿਮ ਖ਼ਬਰ : CTU ਨੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਪੰਚਕੂਲਾ ਲਈ ਸ਼ੁਰੂ ਕੀਤੀ ਬੱਸ ਸੇਵਾ

Monday, Aug 29, 2022 - 10:28 AM (IST)

ਅਹਿਮ ਖ਼ਬਰ : CTU ਨੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਪੰਚਕੂਲਾ ਲਈ ਸ਼ੁਰੂ ਕੀਤੀ ਬੱਸ ਸੇਵਾ

ਚੰਡੀਗੜ੍ਹ (ਰਜਿੰਦਰ) : ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀ. ਟੀ. ਯੂ.) ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਪੰਚਕੂਲਾ ਲਈ ਸ਼ਟਲ ਬੱਸ ਸੇਵਾ ਸ਼ੁਰੂ ਕਰਨ ਜਾ ਰਿਹਾ ਹੈ। ਚੰਡੀਗੜ੍ਹ ਦੇ ਦੋਵੇਂ ਆਈ. ਐੱਸ. ਬੀ. ਟੀ. ਲਈ ਇਹ ਸੇਵਾ ਲਈ ਪਹਿਲਾਂ ਤੋਂ ਹੀ ਚੱਲ ਰਹੀ ਹੈ। ਪੰਚਕੂਲਾ ਵੱਲੋਂ ਇਹ ਮੰਗ ਕੀਤੀ ਗਈ ਸੀ, ਜਿਸ ਤੋਂ ਬਾਅਦ ਟਰਾਂਸਪੋਰਟ ਵਿਭਾਗ ਨੇ ਸੋਮਵਾਰ ਤੋਂ ਇਹ ਸੇਵਾ ਸ਼ੁਰੂ ਕਰ ਦਿੱਤੀ ਹੈ। ਟਰਾਂਸਪੋਰਟ ਵਿਭਾਗ ਦੇ ਡਾਇਰੈਕਟਰ ਪ੍ਰਦੁਮਨ ਸਿੰਘ ਨੇ ਦੱਸਿਆ ਕਿ ਸ਼ਟਲ ਬੱਸ ਸੇਵਾ ਸ਼ੁਰੂ ਕਰਨ ਦਾ ਮਕਸਦ ਚੰਡੀਗੜ੍ਹ, ਮੋਹਾਲੀ ਤੋਂ ਬਾਅਦ ਪੰਚਕੂਲਾ ਅਤੇ ਹਵਾਈ ਅੱਡੇ ਵਿਚਕਾਰ ਸੰਪਰਕ ਨੂੰ ਬਿਹਤਰ ਬਣਾਉਣਾ ਅਤੇ ਮੁਸਾਫ਼ਰਾਂ ਨੂੰ ਸਮੇਂ ਸਿਰ ਸੇਵਾ ਮੁਹੱਈਆ ਕਰਨਾ ਹੈ। ਹਵਾਈ ਅੱਡੇ ’ਤੇ ਹਰ ਉਤਰਨ ਵਾਲੀ ਫਲਾਈਟ ਦੇ ਸਮੇਂ ਬਾਹਰੀ ਬੱਸ ਸੇਵਾ ਉਪਲੱਬਧ ਹੋਵੇਗੀ। ਇਸ ਨਾਲ ਏਅਰਲਾਈਨਜ਼ ਦੇ ਮੁਸਾਫ਼ਰ ਮਹਿੰਗੀ ਕੈਬ ਸੇਵਾ ਦੀ ਥਾਂ ਸਸਤੀ ਬੱਸ ਸੇਵਾ ਲੈ ਸਕਣਗੇ।

ਇਹ ਵੀ ਪੜ੍ਹੋ : ਵਿਜੀਲੈਂਸ ਦਫ਼ਤਰ 'ਚ ਸਾਬਕਾ ਮੰਤਰੀ ਆਸ਼ੂ ਨੂੰ ਕੱਟ ਰਹੇ ਮੱਛਰ, ਕਰਵਾਈ ਗਈ ਫੌਗਿੰਗ
ਕਿਸੇ ਵੀ ਸਟਾਪੇਜ ਲਈ 100 ਰੁਪਏ ਪ੍ਰਤੀ ਵਿਅਕਤੀ ਫਲੈਟ ਟਿਕਟ
ਸੀ. ਟੀ. ਯੂ. ਦੀ ਏ. ਸੀ. ਬੱਸ 'ਚ ਲੋਕ ਯਾਤਰਾ ਕਰਨਗੇ। ਕਿਸੇ ਵੀ ਸਟਾਪੇਜ ਲਈ 100 ਰੁਪਏ ਪ੍ਰਤੀ ਵਿਅਕਤੀ ਫਲੈਟ ਟਿਕਟ ਹੋਵੇਗੀ। ਲੋਕਾਂ ਨੂੰ ਏਅਰਪੋਰਟ ਤੋਂ ਪੰਚਕੂਲਾ ਬੱਸ ਅੱਡੇ ਤਕ ਉਤਾਰਿਆ ਜਾਵੇਗਾ। ਹਵਾਈ ਅੱਡੇ ’ਤੇ ਇਕ ਸੀ. ਟੀ. ਯੂ. ਸਰਵਿਸ ਕਾਊਂਟਰ ਸਥਾਪਿਤ ਕੀਤਾ ਗਿਆ ਹੈ, ਜੋ ਯਾਤਰੀਆਂ ਨੂੰ ਸੀ. ਟੀ. ਯੂ. ਦੀ ਸ਼ਟਲ ਬੱਸ ਸੇਵਾ ਅਤੇ ਹੋਰ ਲੰਬੀ ਦੂਰੀ ਦੀਆਂ ਇੰਟਰਸਿਟੀ ਬੱਸ ਸੇਵਾਵਾਂ ਸਬੰਧੀ ਜਾਣਕਾਰੀ ਦੇਵੇਗਾ। ਹਵਾਈ ਅੱਡੇ ’ਤੇ ਬੱਸਾਂ ਦੇ ਆਉਣ ਦੇ ਸੰਭਾਵੀ ਸਮੇਂ ਨੂੰ ਦਰਸਾਉਣ ਵਾਲੇ ਯਾਤਰੀ ਸੂਚਨਾ ਬੋਰਡ ਵੀ ਲਾਏ ਗਏ ਹਨ।

ਇਹ ਵੀ ਪੜ੍ਹੋ : ਪਾਕਿ ਤਸਕਰਾਂ ਦੀ ਵੱਡੀ ਸਾਜ਼ਿਸ਼ ਨੂੰ BSF ਨੇ ਕੀਤਾ ਨਾਕਾਮ, ਦਰਿਆ 'ਚ ਵਿਛਾਈ ਸੀ 2 ਕਿਲੋਮੀਟਰ ਲੰਬੀ ਰੱਸੀ
ਰਾਤ 9.30 ਵਜੇ ਤੱਕ ਮਿਲੇਗੀ ਸਹੂਲਤ
ਸ਼ਟਲ ਬੱਸ ਸੇਵਾ ਪੰਚਕੂਲਾ ਬੱਸ ਸਟੈਂਡ ਤੋਂ ਰੋਜ਼ਾਨਾ ਸਵੇਰੇ 4.20 ਵਜੇ ਸ਼ੁਰੂ ਹੋਵੇਗੀ ਅਤੇ ਆਖਰੀ ਬੱਸ ਰਾਤ 9.0 ਵਜੇ ਚੱਲੇਗੀ। ਹਾਲਾਂਕਿ ਆਈ. ਐੱਸ. ਬੀ. ਟੀ.-17 ਅਤੇ ਹਵਾਈ ਅੱਡੇ ਤੋਂ ਦੇਰ ਰਾਤ ਤਕ ਬੱਸਾਂ ਚੱਲਦੀਆਂ ਰਹਿਣਗੀਆਂ। ਸੀ. ਟੀ. ਯੂ. ਵੱਲੋਂ ਦੱਸਿਆ ਗਿਆ ਹੈ ਕਿ ਹਰ 20 ਤੋਂ 40 ਮਿੰਟ ਬਾਅਦ ਬੱਸ ਸੇਵਾ ਉਪਲੱਬਧ ਹੋਵੇਗੀ। ਹਵਾਈ ਅੱਡੇ ਤੋਂ ਬੱਸ ਮੋਹਾਲੀ ਦੇ ਸੋਹਾਣਾ ਬੱਸ ਸਟੈਂਡ ਤੋਂ ਆਈ. ਐੱਸ. ਬੀ. ਟੀ.-43 ਪਹੁੰਚੇਗੀ ਫਿਰ ਆਈ. ਐੱਸ. ਬੀ. ਟੀ.-17 ਤੋਂ ਹੁੰਦੇ ਹੋਏ ਪੰਚਕੂਲਾ ਬੱਸ ਸਟੈਂਡ ਪਹੁੰਚੇਗੀ। ਹਵਾਈ ਅੱਡੇ ’ਤੇ ਹਰ ਬੱਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪੰਚਕੂਲਾ ਬੱਸ ਸਟੈਂਡ ਤੋਂ ਵੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News