ਭੇਸ ਬਦਲ ਕੇ ਰਹਿ ਰਿਹਾ ਕ੍ਰਾਊਨ ਕ੍ਰੇਡਿਟ ਕੰਪਨੀ ਦਾ ਐੱਮ. ਡੀ. ਜਗਜੀਤ ਸਿੰਘ ਗੁਜਰਾਤ ਤੋਂ ਗ੍ਰਿਫ਼ਤਾਰ
Wednesday, Jun 01, 2022 - 01:52 PM (IST)
ਜਲੰਧਰ— ਹਰਿਆਣਾ, ਰਾਜਸਥਾਨ, ਪੰਜਾਬ ’ਚ ਹਜ਼ਾਰਾਂ ਭੋਲੇ-ਭਾਲੇ ਲੋਕਾਂ ਨੂੰ ਰੁਪਏ ਦੁੱਗਣੇ ਕਰਨ ਦਾ ਝਾਂਸਾ ਦੇ ਕੇ 10 ਹਜ਼ਾਰ ਕਰੋੜ ਰੁਪਏ ਦੇ ਕਰੀਬ ਠੱਗਣ ਵਾਲੀ ਕ੍ਰਾਊਨ ਕ੍ਰੇਡਿਟ ਚਿਟਫੰਡ ਕੰਪਨੀ ਦੇ ਐੱਮ. ਡੀ. ਜਗਜੀਤ ਸਿੰਘ ਨੂੰ 6 ਸਾਲ ਦੇ ਬਾਅਦ ਮੰਗਲਵਾਰ ਨੂੰ ਗੁਜਰਾਤ ਦੇ ਦਮੋਹ ਤੋਂ ਹਰਿਆਣਾ ਦੇ ਫਤਿਹਬਾਦ ਦੀ ਆਰਥਿਕ ਅਪਰਾਧ ਬਰਾਂਚ ਨੇ ਗਿ੍ਰਫ਼ਤਾਰ ਕੀਤਾ ਹੈ। ਉਹ ਭੇਸ ਬਦਲ ਕੇ ਲੰਬੇ ਸਮੇਂ ਤੋਂ ਰਹਿ ਰਿਹਾ ਸੀ। ਉਸ ’ਤੇ ਠੱਗੀ ਦੇ ਕਰੀਬ 300 ਤੋਂ ਵੱਧ ਐੱਫ਼. ਆਈ. ਆਰ. ਦਰਜ ਹਨ। ਬਰਨਾਲਾ ’ਚ ਉਸ ’ਤੇ ਸਤੰਬਰ 2015 ਨੂੰ ਸਭ ਤੋਂ ਪਹਿਲੀ ਐੱਫ਼. ਆਈ. ਆਰ. ਨੰਬਰ 555 ਦਰਜ ਕੀਤੀ ਗਈ ਸੀ। ਇਸ ’ਚ 31 ਅਗਸਤ 2015 ਨੂੰ ਜਗਜੀਤ ਸਿੰਘ ਨੂੰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤਾ ਗਿਆ।
ਇਹ ਵੀ ਪੜ੍ਹੋ: ਮਾਮਲਾ ਗੰਨਮੈਨ ਵੱਲੋਂ ਕੀਤੀ ਗਈ ਖ਼ੁਦਕੁਸ਼ੀ ਦਾ, ਲਾਸ਼ ਬਣੇ ਪਿਓ ਨੂੰ ਵੇਖ ਧਾਹਾਂ ਮਾਰ ਰੋਈਆਂ ਕੈਨੇਡਾ ਤੋਂ ਪਰਤੀਆਂ ਧੀਆਂ
ਇਸ ਦੇ ਬਾਅਦ ਮੁਲਜ਼ਮ ਜ਼ਮਾਨਤ ਲੈ ਕੇ ਫਰਾਰ ਹੋ ਗਿਆ ਸੀ। ਉਸ ਨੇ ਵਾਲ ਕੱਟਵਾ ਕੇ ਹੁਲੀਆ ਬਦਲ ਲਿਆ ਅਤੇ ਫਰਜ਼ੀ ਨਾਂ ਨਾਲ ਗੁਜਰਾਤ ’ਚ ਰਹਿਣ ਲੱਗਾ। 17 ਅਕਤੂਬਰ 2015 ਨੂੰ ਜਦੋਂ ਕੰਪਨੀ ਖ਼ਿਲਾਫ਼ ਸ਼ਿਕਾਇਤ ਹੋਈ ਤਾਂ ਜਾਂਚ ਸ਼ੁਰੂ ਹੋਈ। ਜਗਜੀਤ ’ਤੇ ਬਠਿੰਡਾ, ਫਿਰੋਜ਼ਪੁਰ, ਪਟਿਆਲਾ, ਜਲੰਧਰ, ਲੁਧਿਆਣਾ ’ਚ ਕਈ ਠੱਗੀ ਅਤੇ ਮਨੀ ਲਾਂਡਿ੍ਰੰਗ ਦੇ ਕੇਸ ਦਰਜ ਹਨ। ਜਗਜੀਤ ਦੇ ਜ਼ਮਾਨਤ ’ਚ ਲਗਾਏ ਦਸਤਾਵੇਜ਼ ਅਤੇ ਜ਼ਮਾਨਤੀ ਵੀ ਫਰਜੀ ਨਿਕਲੇ ਸਨ।
ਲੋਕਾਂ ਤੋਂ ਪੈਸੇ ਲੈ ਕੇ ਇੰਗਲੈਂਡ ’ਚ ਖ਼ਰੀਦੀਆ ਸੀ ਟ੍ਰੇਡਿੰਗ ਪਲੇਟਫਾਰਮ
ਕ੍ਰਾਊਨ ਚਿੱਟਫੰਡ ਕੰਪਨੀ ਦੇ ਐੱਮ. ਡੀ. ਪੰਜਾਬ, ਹਰਿਆਣਾ, ਰਾਜਸਥਾਨ ’ਚ ਲੋਕਾਂ ਤੋਂ ਰੁਪਏ ਦੁੱਗਣੇ ਕਰਨ ਦੇ ਨਾਂ ’ਤੇ ਕਰੋੜਾਂ ਰੁਪਏ ਠੱਗ ਲਏ। ਇਸ ਦੇ ਬਾਅਦ ਇਸ ਰੁਪਏ ਨੂੰ ਹਵਾਲਾ ਜ਼ਰੀਏ ਵਿਦੇਸ਼ ਭੇਜਿਆ। ਇਸ ਦੇ ਬਾਅਦ ਯੂਰਪ ’ਚ ਜਨਤਾ ਤੋਂ ਲੁੱਟੇ ਪੈਸਿਆਂ ਨਾਲ ਇੰਗਲੈਂਡ ’ਚ ਟ੍ਰੇਡ ਪਲੇਟਫਾਰਮ ਖ਼ਰੀਦਿਆ ਅਤੇ ਇੰਟਰਨੈਸ਼ਨਲ ਮਾਰਕਿਟ ’ਚ ਕਈ ਤਰ੍ਹਾਂ ਦੀ ਟ੍ਰੇਡਿੰਗ ਸ਼ੁਰੂ ਕਰ ਦਿੱਤੀ। ਇਸ ਨਾਲ ਹੋਣ ਵਾਲੀ ਆਮਦਨ ਨਾਲ ਕੁਝ ਸਮਾਂ ਤਾਂ ਉਹ ਇਨਵੈਸਟਰ ਨੂੰ ਬਿਆਜ਼ ਦਿੰਦਾ ਰਿਹਾ। ਬਾਅਦ ’ਚ ਬਿਆਜ ਦੇਣਾ ਬੰਦ ਕੀਤਾ ਤਾਂ ਇਹ ਮਾਮਲਾ ਖੁੱਲ੍ਹਿਆ। ਇਸ ਦੇ ਬਾਅਦ ਲੋਕਾਂ ਨੇ ਸ਼ਿਕਾਇਤਾਂ ਕਰਵਾਈਆਂ। ਇਸ ਦੇ ਬਾਅਦ ਕੰਪਨੀ ਦੇ ਕਰਮਚਾਰੀ ਦਫ਼ਤਰਾਂ ਨੂੰ ਤਾਲਾ ਲਗਾ ਕੇ ਫਰਾਰ ਹੋ ਗਏ।
ਇਹ ਵੀ ਪੜ੍ਹੋ: ਮੂਸੇਵਾਲਾ ਦੇ ਕਤਲ 'ਤੇ ਭੜਕੇ ਸੁਖਪਾਲ ਖਹਿਰਾ, ਕਿਹਾ-ਗ਼ਲਤੀ ਸਵੀਕਾਰ ਕਰ CM ਮਾਨ ਦੇਣ ਅਸਤੀਫ਼ਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ