ਵਿਆਹੁਤਾ ਨੇ ਸਹੁਰੇ ਘਰ ਵਾਲਿਆਂ ’ਤੇ ਲਾਏ ਉਸ ਨੂੰ ਸਾੜਨ ਦੇ ਦੋਸ਼

08/02/2018 12:58:02 AM

ਅਬੋਹਰ(ਸੁਨੀਲ)– ਅਬੋਹਰ-ਸ਼੍ਰੀ ਗੰਗਾਨਗਰ ਕੌਮੀ ਮਾਰਗ ਨੰਬਰ 15 ’ਤੇ ਸਥਿਤ  ਪਿੰਡ ਆਲਮਗਡ਼੍ਹ ਵਾਸੀ ਗਿੱਦਡ਼ਬਾਹਾ ’ਚ ਵਿਆਹੀ ਇਕ ਅੌਰਤ ਨੇ ਆਪਣੇ ਸਹੁਰੇ ਘਰ  ਵਾਲਿਆਂ ’ਤੇ ਉਸ ਨੂੰ ਸਾਡ਼ ਕੇ ਮਾਰਨ ਦੇ ਕਥਿਤ ਰੂਪ ਤੋਂ ਦੋਸ਼ ਲਾਏ ਹਨ। ਜ਼ਖਮੀ ਅੌਰਤ ਨੂੰ ਇਲਾਜ ਲਈ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ  ਅਨੁਸਾਰ 22 ਸਾਲਾ ਆਰਤੀ ਪੁੱਤਰੀ ਦੇਵੀ  ਲਾਲ ਨੇ ਦੱਸਿਆ ਕਿ ਉਸ ਦਾ ਵਿਆਹ 4 ਸਾਲ ਪਹਿਲਾਂ  ਗਿੱਦਡ਼ਬਾਹਾ ਵਾਸੀ ਹੰਸ ਰਾਜ ਪੁੱਤਰ ਆਂਗਣ ਲਾਲ ਹੋਇਆ ਸੀ ਪਰ ਵਿਆਹ  ਤੋਂ ਬਾਅਦ ਉਸ ਦੇ ਘਰ ਹੁਣ ਤੱਕ ਕੋਈ ਅੌਲਾਦ ਨਹੀਂ ਹੋਈ। ਉਸ ਨੇ ਦੱਸਿਆ ਕਿ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਉਸ ਦੇ ਸਹੁਰੇ ਘਰ ਵਾਲੇ ਉਸ ਨੂੰ ਦਾਜ ਲਈ ਪ੍ਰੇਸ਼ਾਨ ਕਰਨ ਲੱਗੇ। ਦੋਸ਼ ਅਨੁਸਾਰ ਪਿਛਲੇ ਦਿਨੀਂ ਜਦੋਂ ਉਹ ਰੋਟੀ ਬਣਾ ਰਹੀ ਸੀ ਤਾਂ ਉਸ ਦੇ ਸਹੁਰੇ ਘਰ ਵਾਲਿਆਂ ਨੇ ਉਸ ’ਤੇ ਸਡ਼ਦਾ  ਹੋਇਆ ਇਕ ਪਲਾਸਟਿਕ ਦਾ ਲਿਫਾਫਾ ਸੁੱਟ ਦਿੱਤਾ, ਜਿਸ  ਨਾਲ ਉਸ ਦੀ ਸਾਡ਼ੀ ਨੂੰ ਅੱਗ ਲੱਗਣ ਨਾਲ ਉਹ ਝੁਲਸ ਗਈ ਤੇ ਉਥੋਂ ਭੱਜ ਕੇ ਗੁਆਂਢੀਆਂ ਦੇ ਘਰ ਜਾ ਕੇ ਆਪਣੀ ਜਾਨ ਬਚਾਈ।  ਇਸ ਤੋਂ ਬਾਅਦ ਉਸ ਨੇ ਆਪਣੇ ਪਰਿਵਾਰ ਨੂੰ ਇਸ ਬਾਰੇ ਸੂਚਿਤ ਕੀਤਾ,  ਜਿਨ੍ਹਾਂ ਨੇ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ। 
 


Related News