ਗੋਲੀ ਚਲਾਉਣ ਦੇ ਦੋਸ਼ ’ਚ 2 ਭਰਾਵਾਂ ਸਣੇ 8 ਖਿਲਾਫ ਮਾਮਲਾ ਦਰਜ

Thursday, Aug 02, 2018 - 12:50 AM (IST)

ਗੋਲੀ ਚਲਾਉਣ ਦੇ ਦੋਸ਼ ’ਚ 2 ਭਰਾਵਾਂ ਸਣੇ 8 ਖਿਲਾਫ ਮਾਮਲਾ ਦਰਜ

ਮਾਮਲਾ ਗੁਆਂਢਣ ’ਤੇ ਜਾਦੂ-ਟੂਣਾ ਕਰਨ ਦੇ ਸ਼ੱਕ ਤੋਂ ਪੈਦਾ ਹੋਏ ਵਿਵਾਦ ਦਾ
ਮਮਦੋਟ(ਸੰਜੀਵ, ਧਵਨ)–ਪਿੰਡ ਚੱਕ ਕੰਧੇ ਸ਼ਾਹ ਵਿਖੇ ਜਾਦੂ-ਟੂਣੇ ਦੇ ਸ਼ੱਕ ਤੋਂ ਪੈਦਾ ਹੋਏ ਵਿਵਾਦ ’ਚ ਗੋਲੀ ਚਲਾਉਣ ਦੇ ਦੋਸ਼ ’ਚ ਥਾਣਾ ਲੱਖੋ ਕੇ ਬਹਿਰਾਮ ਦੀ ਪੁਲਸ ਨੇ 2 ਸਕੇ ਭਰਾਵਾਂ ਅਤੇ ਪਿਉ ਸਮੇਤ 8 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਦੱਸਣਯੋਗ ਹੈ ਕਿ ਸ਼ਿਕਾਇਤਕਰਤਾ ਆਪਣੀ ਧੀ ਨੂੰ ਸਹੁਰੇ ਘਰ ਮਿਲਣ ਗਿਆ ਸੀ, ਜਿਸ ਨੂੰ ਗੁਆਂਢ ’ਚ ਰਹਿਣ ਵਾਲੇ 2 ਭਰਾਵਾਂ ਨੇ ਹਮਲੇ ਦੌਰਾਨ ਗੋਲੀ ਚਲਾ ਕੇ  ਜ਼ਖਮੀ ਕਰ ਦਿੱਤਾ ਸੀ, ਜਿਸ ਨੂੰ ਮਮਦੋਟ ਦੇ ਸਿਵਲ ਹਸਪਤਾਲ ਤੋਂ ਮੁੱਢਲੀ ਸਹਾਇਤਾ ਦੇਣ ਉਪਰੰਤ ਫਿਰੋਜ਼ਪੁਰ ਤੋਂ ਬਾਅਦ ਫਰੀਦਕੋਟ ਮੈਡੀਕਲ ਕਾਲਜ ਵਿਖੇ ਇਲਾਜ ਲਈ  ਦਾਖਲ ਕਰਵਾਇਆ ਗਿਆ। ਵਰਣਨਯੋਗ ਹੈ ਕਿ ਦੋਵਾਂ ਭਰਾਵਾਂ ਦਾ ਦੋਸ਼ ਸੀ ਕਿ ਗੁਆਂਢ ’ਚ ਰਹਿਣ ਵਾਲੀ ਵਿਆਹੁਤਾ ਸੀਤਾ ਰਾਣੀ ਅਕਸਰ ਹੀ ਜਾਦੂ-ਟੂਣਾ ਕਰਦੀ ਰਹਿੰਦੀ ਹੈ, ਜਿਸ ਕਾਰਨ ਉਹ ਤੰਗ-ਪ੍ਰੇਸ਼ਾਨ ਹੋ ਚੁੱਕੇ ਹਨ। ਮੁੱਦਈ ਮਹਿੰਦਰ ਸਿੰਘ ਪੁੱਤਰ ਸੰਤਾ ਸਿੰਘ ਵਾਸੀ ਬੇਟੂ ਕਦੀਮ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ  ਕਿ 30 ਜੁਲਾਈ ਨੂੰ ਪਿੰਡ ਚੱਕ ਕੰਧੇ ਸ਼ਾਹ ਵਿਖੇ ਵਿਆਹੀ ਧੀ ਸੀਤਾ ਰਾਣੀ ਅਤੇ ਜਵਾਈ ਨਿਸ਼ਾਨ ਸਿੰਘ ਨੂੰ ਮਿਲਣ ਵਾਸਤੇ ਗਿਆ ਸੀ ਕਿ ਗੁਆਂਢ ’ਚ ਰਹਿਣ ਵਾਲੇ ਨਰਿੰਦਰ ਸਿੰਘ ਅਤੇ ਸ਼ਿੰਦਰ ਸਿੰਘ ਪੁੱਤਰਾਨ ਲਖਵਿੰਦਰ ਸਿੰਘ ਨੇ   5 ਅਣਪਛਾਤੇ ਵਿਅਕਤੀ  ਸਣੇ ਘਰ ਉੱਪਰ ਹਮਲਾ ਕਰ ਦਿੱਤਾ। ਉਸ ਨੇ ਦੋਸ਼ ਲਾਉਂਦਿਆਂ ਕਿਹਾ ਕਿ ਹਮਲੇ ਦੌਰਾਨ ਕਥਿਤ ਦੋਸ਼ੀ ਨਰਿੰਦਰ ਸਿੰਘ ਨੇ ਆਪਣੇ ਅਣਪਛਾਤੇ ਸਾਥੀਆਂ ਕੋਲੋਂ ਪਿਸਤੌਲ ਖੋਹ ਕੇ 3 ਗੋਲੀਆਂ ਚਲਾ ਦਿੱਤੀਆਂ, ਜਿਨ੍ਹਾਂ ’ਚੋਂ ਇਕ ਗੋਲੀ  ਉਸ ਦੀ ਸੱਜੀ ਬਾਂਹ ਵਿਚ ਜਾ ਵੱਜੀ।  ਉਧਰ ਮਾਮਲੇ ਦੀ ਤਫਤੀਸ਼ ਕਰ ਰਹੇ ਅਧਿਕਾਰੀ ਏ. ਐੱਸ. ਆਈ. ਪਵਨ ਕੁਮਾਰ ਨੇ ਦੱਸਿਆ ਕਿ ਮੁੱਦਈ ਦੇ ਬਿਆਨਾਂ ਦੇ ਅਾਧਾਰ ’ਤੇ ਦੋਵਾਂ ਭਰਾਵਾਂ ਨਰਿੰਦਰ ਸਿੰਘ, ਸ਼ਿੰਦਰ ਸਿੰਘ ਅਤੇ ਪਿੳੁ ਲਖਵਿੰਦਰ ਸਿੰਘ  ਤੇ 5 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


Related News