ਬੱਸ ਸਟੈਂਡ ਵਿਖੇ ਚੱਲੇ ਚਾਕੂ, ਖੁੱਲ੍ਹ ਕੇ ਹੋਇਆ ਹੰਗਾਮਾ

Friday, Jul 06, 2018 - 06:08 AM (IST)

ਪਟਿਆਲਾ(ਬਲਜਿੰਦਰ)-ਬੱਸ ਸਟੈਂਡ ਵਿਖੇ ਅੱਜ ਦੁਪਹਿਰ ਨੂੰ ਚਾਕੂ ਚੱਲੇ ਅਤੇ ਅੱਧਾ ਘੰਟਾ ਤੱਕ ਖੁੱਲ੍ਹ ਕੇ ਹੰਗਾਮਾ ਹੋਇਆ। ਇਸ ਝਗਡ਼ੇ ਵਿਚ ਇਕ ਵਿਅਕਤੀ ਜ਼ਖਮੀ ਹੋਇਆ, ਜਿਸ ਨੂੰ  ਪਹਿਲਾਂ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਉਸ ਤੋਂ ਬਾਅਦ ਛੁੱਟੀ  ਦੇ ਦਿੱਤੀ। ਚਾਕੂ ਚੱਲਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਪੁਲਸ  ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।  ਥਾਣਾ ਲਾਹੌਰੀ ਗੇਟ ਦੇ ਐਡੀਸ਼ਨਲ ਐੈੱਸ. ਐੈੱਚ. ਓ. ਰੁਪਿੰਦਰ ਸਿੰਘ ਨੇ ਦੱਸਿਆ ਕਿ ਝਗਡ਼ਾ ਜ਼ਰੂਰ ਹੋਇਆ ਸੀ, ਉਨ੍ਹਾਂ ਨੂੰ ਸੂਚਨਾ ਵੀ ਮਿਲੀ ਸੀ ਪਰ ਜਾਂਦੇ ਹੀ ਪੁਲਸ ਪਾਰਟੀ ਨੇ ਹੰਗਾਮਾ ਕਰਨ ਵਾਲਿਆਂ ਨੂੰ ਖਦੇਡ਼ ਦਿੱਤਾ ਅਤੇ ਇਕ ਨੂੰ ਹਿਰਾਸਤ ਵਿਚ ਵੀ ਲਿਆ ਹੈ। ਜਾਂਚ ਕੀਤੀ ਜਾ ਰਹੀ ਹੈ, ਉਸ ਤੋਂ ਬਾਅਦ ਹੀ ਕੁੱਝ ਕਿਹਾ ਜਾ ਸਕਦਾ ਹੈ ਕਿ ਝਗਡ਼ੇ ਦੇ ਪਿੱਛੇ ਕੀ ਕਾਰਨ ਸੀ। 
 


Related News