ਗਰਭਵਤੀ ਦੀ ਕੁੱਟ-ਮਾਰ ਕਰਨ ’ਤੇ ਸਹੁਰੇ ਪਰਿਵਾਰ ਖਿਲਾਫ ਪਰਚਾ
Thursday, Jun 28, 2018 - 12:24 AM (IST)
ਫਿਰੋਜ਼ਪੁਰ(ਕੁਮਾਰ, ਮਲਹੋਤਰਾ)–ਇਕ ਨਵ-ਵਿਆਹੀ ਅਤੇ ਗਰਭਵਤੀ ਲਡ਼ਕੀ ਨੂੰ ਕੁੱਟ-ਮਾਰ ਕਰਨ ਦੇ ਦੋਸ਼ ’ਚ ਥਾਣਾ ਆਰਿਫ ਕੇ ਦੀ ਪੁਲਸ ਨੇ ਸਹੁਰੇ ਪਰਿਵਾਰ ਦੇ 6 ਮੈਂਬਰਾਂ ਖਿਲਾਫ ਪਰਚਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਅਾਂ ਏ. ਐੱਸ. ਆਈ. ਮਹੇਸ਼ ਕੁਮਾਰ ਨੇ ਦੱਸਿਆ ਕਿ ਪੀਡ਼ਤ ਲਡ਼ਕੀ ਦਲਬੀਰ ਕੌਰ ਪਤਨੀ ਮਨਜੀਤ ਸਿੰਘ ਵਾਸੀ ਸੁਲਤਾਨਪੁਰ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸ ਦਾ ਵਿਆਹ ਕਰੀਬ 7-8 ਮਹੀਨੇ ਪਹਿਲਾਂ ਮਨਜੀਤ ਸਿੰਘ ਨਾਲ ਹੋਇਆ ਸੀ ਤੇ ਹੁਣ ਉਹ ਗਰਭਵਤੀ ਹੈ। ਪੀਡ਼ਤ ਲਡ਼ਕੀ ਨੇ ਦੋਸ਼ ਲਾਇਆ ਕਿ ਮਨਜੀਤ ਸਿੰਘ, ਪ੍ਰਸ਼ੋਤਮ ਸਿੰਘ, ਹਰਨੇਕ ਸਿੰਘ, ਨਿਰਮਲ ਕੌਰ, ਕਸ਼ਮੀਰ ਕੌਰ ਤੇ ਪਾਲਾ ਸਿੰਘ ਉਸ ਨੂੰ ਘਰੇਲੂ ਕਾਰਨਾਂ ਕਰ ਕੇ ਛੋਟੀ-ਮੋਟੀ ਗੱਲ ’ਤੇ ਉਸ ਦੀ ਕੁੱਟ-ਮਾਰ ਕਰਦੇ ਹਨ ਤੇ ਧਮਕੀਆਂ ਦਿੰਦੇ ਹਨ।
