ਪਿਤਾ ਦੀ ਪੁਸ਼ਤੈਨੀ ਜ਼ਮੀਨ ਵੇਚਣ ਦੇ ਦੋਸ਼ ’ਚ 4 ਖਿਲਾਫ ਪਰਚਾ
Wednesday, Jun 27, 2018 - 01:07 AM (IST)
ਜਲਾਲਾਬਾਦ(ਸੇਤੀਆ, ਜਤਿੰਦਰ)–ਥਾਣਾ ਸਿਟੀ ਦੀ ਪੁਲਸ ਨੇ ਇੰਦਰ ਨਗਰੀ ਵਾਸੀ ਜਲਾਲਾਬਾਦ ਸਵ. ਪਿਤਾ ਦੀ ਪੁਸ਼ਤੈਨੀ 3 ਕਿੱਲੇ ਜ਼ਮੀਨ ਵੇਚਣ ਦੇ ਦੋਸ਼ ’ਚ ਪਰਿਵਾਰ ਦੀਆਂ 2 ਅੌਰਤਾਂ ਸਮੇਤ 4 ਲੋਕਾਂ ਖਿਲਾਫ ਪਰਚਾ ਦਰਜ ਕੀਤਾ ਹੈ। ~Iਨਾਮਜ਼ਦਾਂ ’ਚ ਚੰਨ ਕੌਰ ਪਤਨੀ ਸਵ. ਜਗਜੀਤ ਸਿੰਘ ਵਾਸੀ ਇੰਦਰ ਨਗਰੀ ਜਲਾਲਾਬਾਦ, ਹਰਵਿੰਦਰ ਕੌਰ ਪਤਨੀ ਸਵ. ਗੁਰਜੀਤ ਸਿੰਘ ਵਾਸੀ ਅਬੋਹਰ, ਸੁਰਿੰਦਰ ਪਾਲ ਉਰਫ ਨੰਨੂ ਪੁੱਤਰ ਜਗਜੀਤ ਸਿੰਘ ਵਾਸੀ ਅਬੋਹਰ ਤੇ ਵਿਕਰਮ ਸਿੰਘ ਪੁੱਤਰ ਗੁਰਜੀਤ ਸਿੰਘ ਵਾਸੀ ਅਬੋਹਰ ਸ਼ਾਮਲ ਹਨ~I। ਪੁਲਸ ਨੂੰ ਦਿੱਤੇ ਬਿਆਨਾਂ ’ਚ ਪਰਮਜੀਤ ਕੌਰ ਨੇ ਦੱਸਿਆ ਕਿ ~Iਉਸ ਦੇ ਪਤੀ ਦੀ ਮੌਤ 21-04-2008 ਨੂੰ ਹੋ ਚੁੱਕੀ ਹੈ ਅਤੇ ਮੈਂ ਆਪਣੇ ਪੁੱਤਰ ਸਮੇਤ 2005 ਤੋਂ ਅਬੋਹਰ ਵਿਖੇ ਰਹਿਣ ਲੱਗ ਪਈ। ਜਦ ਉਸ ਨੇ ਆਪਣੇ ਪਿਤਾ ਦੀ ਜ਼ਮੀਨ ਦਾ ਬਣਦਾ ਹਿੱਸਾ ਮੰਗਿਆ ਤਾਂ ਉਸ ਨੂੰ ਪਤਾ ਲੱਗਾ ਕਿ ਚੰਨ ਕੌਰ ਤੇ ਹਰਵਿੰਦਰ ਕੌਰ ਉਕਤਾਨ ਨੇ ਸਾਜਬਾਜ ਹੋ ਕੇ ਪਿਤਾ ਦੀ ਜੱਦੀ 3 ਕਿੱਲੇ ਜ਼ਮੀਨ ਵੇਚ ਕੇ ਬਣਦੀ ਰਕਮ ਖੁਰਦ-ਬੁਰਦ ਕਰ ਲਈ ਹੈ~I। ਜਿਸ ’ਚ ਸੁਰਿੰਦਰ ਪਾਲ ਤੇ ਗੁਰਜੀਤ ਸਿੰਘ ਦਾ ਵੀ ਹੱਥ ਹੈ। ਉਸ ਨੇ ਦੱਸਿਆ ਕਿ ਹਿੱਸਾ ਮੰਗਣ ’ਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਤੇ ਬਾਅਦ ’ਚ ਉਸ ਨੇ ਇਸਦੀ ਸ਼ਿਕਾਇਤ ਥਾਣਾ ਸਿਟੀ ਜਲਾਲਾਬਾਦ ਨੂੰ ਦਿੱਤੀ।
