ਵਿਆਹੁਤਾ ਨੇ ਇਕ ਵਿਅਕਤੀ ''ਤੇ ਅਸ਼ਲੀਲ ਵੀਡੀਓ ਬਣਾਉਣ ਦੇ ਲਾਏ ਦੋਸ਼

Tuesday, Jun 12, 2018 - 02:54 AM (IST)

ਵਿਆਹੁਤਾ ਨੇ ਇਕ ਵਿਅਕਤੀ ''ਤੇ ਅਸ਼ਲੀਲ ਵੀਡੀਓ ਬਣਾਉਣ ਦੇ ਲਾਏ ਦੋਸ਼

ਬਠਿੰਡਾ(ਵਰਮਾ)-ਥਾਣਾ ਸਿਵਲ ਲਾਈਨ ਖੇਤਰ 'ਚ ਰਹਿਣ ਵਾਲੀ ਇਕ ਵਿਆਹੁਤਾ ਨੇ ਇਕ ਵਿਅਕਤੀ 'ਤੇ ਉਸ ਨਾਲ ਸਰੀਰਕ ਸਬੰਧ ਬਣਾਉਣ ਅਤੇ ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕਰਨ ਦੇ ਦੋਸ਼ ਲਾਏ। ਪੀੜਤਾ ਨੇ ਇਸ ਸਬੰਧ 'ਚ 6 ਜੂਨ ਨੂੰ ਐੱਸ. ਐੱਸ. ਪੀ. ਬਠਿੰਡਾ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਪੀੜਤਾ ਨੇ ਦੱਸਿਆ ਕਿ ਗ੍ਰੀਨ ਜਾਲੀ ਬਣਾਉਣ ਵਾਲੇ ਯੁਗੇਸ਼ ਨਾਂ ਦਾ ਵਿਅਕਤੀ  ਉਸਨੂੰ ਬਲੈਕਮੇਲ ਕਰ ਕੇ ਆਪਣਾ ਘਰ ਵੇਚਣ ਲਈ ਜ਼ੋਰ ਲਾ ਰਿਹਾ ਹੈ ਅਤੇ ਨਾ ਮੰਨਣ 'ਤੇ ਉਸਦੀ ਅਸ਼ਲੀਲ ਵੀਡਿਓ ਇੰਟਰਨੈੱਟ ਤੇ ਅਪਲੋਡ ਕਰਨ ਦੀ ਧਮਕੀ ਦੇ ਰਿਹਾ ਹੈ। ਉਸਨੇ ਦੱਸਿਆ ਕਿ ਉਹ ਵੀ ਘਰ 'ਚ ਜਾਲੀ ਬਣਾਉਣ ਦਾ ਕੰਮ ਕਰਦੀ ਹੈ। ਸਾਮਾਨ ਲੈਣ ਅਕਸਰ ਉਹ ਦੋਸ਼ੀ ਦੀ ਦੁਕਾਨ 'ਤੇ ਜਾਇਆ ਕਰਦੀ ਸੀ, ਉਥੇ ਹੀ ਦੋਸ਼ੀ ਦੇ ਪਿਤਾ ਨੇ ਉਸ ਨਾਲ ਛੇੜਛਾੜ ਕੀਤੀ, ਜਿਸ ਦੀ ਸ਼ਿਕਾਇਤ ਦੋਸ਼ੀ ਨੂੰ ਦਿੱਤੀ। ਯੁਗੇਸ਼ ਨੇ ਇਸ ਮਾਮਲੇ ਨੂੰ ਲੈ ਕੇ ਆਪਣੇ ਪਿਤਾ ਨਾਲ ਵੀ ਝਗੜਾ ਕੀਤਾ। ਉਸਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਇਥੇ ਹੀ ਦਬਾ ਦੇਵੇ ਤੇ ਉਹ ਸਾਰੀ ਜ਼ਿੰਦਗੀ ਉਸਨੂੰ ਖਰਚਾ ਦਿੰਦਾ ਰਹੇਗਾ। ਇਸ ਬਹਾਨੇ ਦੋਸ਼ੀ ਨੇ ਉਸ ਨਾਲ ਸਰੀਰਕ ਸਬੰਧ ਬਣਾਏ। ਹੁਣ ਉਹ ਉਸਨੂੰ ਆਪਣਾ ਘਰ ਵੇਚਣ ਲਈ ਦਬਾਅ ਬਣਾ ਰਿਹਾ ਹੈ। ਪੀੜਤਾ ਨੇ ਕਿਹਾ ਕਿ ਉਹ ਐੱਸ. ਐੱਸ. ਪੀ. ਬਠਿੰਡਾ ਨਵੀਨ ਸਿੰਗਲਾ ਨੂੰ 6 ਜੂਨ ਨੂੰ ਮਿਲੀ ਸੀ ਅਤੇ ਉਨ੍ਹਾਂ ਨੂੰ ਸਾਰੀ ਗੱਲ ਦੱਸੀ। ਬਾਵਜੂਦ ਇਸਦੇ ਅਜੇ ਤੱਕ ਦੋਸ਼ੀ ਵਿਰੁੱਧ ਕੋਈ ਕਾਰਵਾਈ ਨਹੀਂ ਹੋਈ।  ਉਸਨੇ ਦੱਸਿਆ ਕਿ ਮੁਲਜ਼ਮ ਨੇ ਉਸਨੂੰ ਆਪਣੇ ਮੋਬਾਇਲ ਵਿਚ ਅਸ਼ਲੀਲ ਵੀਡੀਓ ਵੀ ਦਿਖਾਈ, ਜਿਸ ਦੇ ਜ਼ੋਰ 'ਤੇ ਉਹ ਉਸਨੂੰ ਬਲੈਕਮੇਲ ਕਰ ਰਿਹਾ ਹੈ। ਪੀੜਤਾ ਨੇ ਕਿਹਾ ਕਿ ਜੇਕਰ ਪੁਲਸ ਨੇ ਦੋਸ਼ੀ 'ਤੇ ਕਾਰਵਾਈ ਨਾ ਕੀਤੀ ਤਾਂ ਉਹ ਆਪਣੀ ਜਾਨ ਦੇ ਦੇਵੇਗੀ, ਜਿਸਦਾ ਜ਼ਿੰਮੇਵਾਰ ਪੁਲਸ ਵਿਭਾਗ ਹੋਵੇਗਾ। ਇਸ ਮਾਮਲੇ 'ਚ ਐੱਸ. ਐੱਸ. ਪੀ. ਨਵੀਨ ਸਿੰਗਲਾ ਦਾ ਪੱਖ ਜਾਨਣਾ ਚਾਹਿਆ ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।


Related News