ਬੱਚੀ ਦੀ ਕੁੱਟ-ਮਾਰ ਕਰਨ ਵਾਲੀ ਮਤਰੇਈ ਮਾਂ ਖਿਲਾਫ ਪਰਚਾ

04/26/2018 1:34:44 AM

ਅਬੋਹਰ(ਸੁਨੀਲ)—ਪਿੰਡ ਕਾਲਾ ਟਿੱਬਾ ਵਾਸੀ ਇਕ ਬੱਚੀ ਨੂੰ ਗੋਦ ਲੈ ਕੇ ਉਸ ਨਾਲ ਕੁੱਟ-ਮਾਰ ਕਰਨ ਵਾਲੀ ਉਸ ਦੀ ਮਤਰੇਈ ਮਾਂ ਖਿਲਾਫ ਥਾਣਾ ਨੰਬਰ 1 ਦੀ ਪੁਲਸ ਨੇ ਪਰਚਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੇ ਬਿਆਨ 'ਚ 12 ਸਾਲਾ ਰੀਨਾ ਦੀ ਮਾਂ ਰਾਣੀ ਪਤਨੀ ਤੇਜਾ ਸਿੰਘ ਨੇ ਦੱਸਿਆ ਕਿ ਉਸ ਦਾ ਪਤੀ ਕਤਲ ਕੇਸ ਵਿਚ ਜੇਲ 'ਚ ਸਜ਼ਾ ਕੱਟ ਰਿਹਾ ਹੈ ਅਤੇ ਉਸ ਦੇ ਘਰ ਚਾਰ ਧੀਆਂ ਹਨ । ਗੁਰੂ ਕ੍ਰਿਪਾ ਕਾਲੋਨੀ ਵਾਸੀ ਬਬਲੀ ਉਰਫ ਜੋਤੀ ਪਤਨੀ ਧਰਮਿੰਦਰ ਦੇ ਘਰ ਔਲਾਦ ਨਾ ਹੋਣ ਕਾਰਨ ਪਿਛਲੇ ਦਿਨੀਂ ਉਸ ਨੇ ਰੀਨਾ ਨੂੰ ਗੋਦ ਲੈਣ ਦੀ ਗੱਲ ਕਹੀ, ਜਿਸ 'ਤੇ ਕਰੀਬ ਇਕ ਹਫਤੇ ਪਹਿਲਾਂ ਉਸ ਨੇ ਆਪਣੀ ਧੀ ਰੀਨਾ ਨੂੰ ਬਬਲੀ ਨੂੰ ਗੋਦ ਦੇ ਦਿੱਤਾ । ਬਬਲੀ ਨੇ ਰੀਨਾ ਨੂੰ ਘਰ ਲਿਜਾ ਕੇ ਉਸ ਨਾਲ ਕੁੱਟ-ਮਾਰ ਕੀਤੀ । ਪੁਲਸ ਨੇ ਰਾਣੀ ਦੇ ਬਿਆਨਾਂ ਦੇ ਆਧਾਰ 'ਤੇ ਬਬਲੀ ਖਿਲਾਫ ਪਰਚਾ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕੀ ਕਹਿੰਦੇ ਨੇ ਥਾਣਾ ਮੁਖੀ : ਇਸ ਬਾਰੇ ਨਗਰ ਥਾਣਾ ਨੰਬਰ 1 ਦੇ ਮੁਖੀ ਪਰਮਜੀਤ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਦੋਸ਼ਣ ਦੀ ਭਾਲ 'ਚ ਪੁਲਸ ਪਾਰਟੀਆਂ ਲੱਗੀਆਂ ਹੋਈਆਂ ਹਨ। ਉਸ ਨੂੰ ਛੇਤੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।  


Related News