ਸਹੁਰੇ ਘਰ ਵਾਲਿਆਂ ਨੇ ਨੂੰਹ ਭਰਾ ਨਾਲ ਕੀਤੀ ਕੁੱਟ-ਮਾਰ
Sunday, Apr 22, 2018 - 01:43 AM (IST)
ਅਬੋਹਰ(ਸੁਨੀਲ)—ਬੀਤੇ ਫਰਵਰੀ ਮਹੀਨੇ 'ਚ ਬਠਿੰਡਾ ਤੋਂ ਅਬੋਹਰ ਆਪਣੀ ਭੈਣ ਨੂੰ ਮਿਲਣ ਆਏ ਇਕ ਵਿਅਕਤੀ ਨੂੰ ਉਸ ਦੀ ਭੈਣ ਦੇ ਪਤੀ ਅਤੇ ਸੱਸ-ਸਹੁਰੇ ਨੇ ਕੁੱਟ-ਮਾਰ ਕੇ ਜ਼ਖਮੀ ਕਰ ਦਿੱਤਾ ਸੀ । ਇਸ ਮਾਮਲੇ 'ਚ ਨਗਰ ਥਾਣਾ ਨੰਬਰ ਇਕ ਦੀ ਪੁਲਸ ਨੇ ਜਾਂਚ ਤੋਂ ਬਾਅਦ ਤਿੰਨਾਂ ਖਿਲਾਫ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਜਾਣਕਾਰੀ ਮੁਤਾਬਕ ਬਠਿੰਡਾ ਵਾਸੀ ਭੰਵਰ ਲਾਲ ਪੁੱਤਰ ਗੰਗਾ ਰਾਮ ਨੇ ਨਗਰ ਥਾਣਾ ਨੰਬਰ 1 ਦੀ ਪੁਲਸ ਨੂੰ ਸ਼ਿਕਾਇਤ ਪੱਤਰ ਦਿੰਦੇ ਹੋਏ ਦੱਸਿਆ ਕਿ 6 ਫਰਵਰੀ 2018 ਨੂੰ ਉਹ ਅਬੋਹਰ ਦੀ ਈਦਗਾਹ ਬਸਤੀ ਵਾਸੀ ਆਪਣੀ ਭੈਣ ਰਾਣੀ ਪਤਨੀ ਸ਼ਾਮ ਸੁੰਦਰ ਨੂੰ ਮਿਲਣ ਆਇਆ ਸੀ । ਉਸ ਦੀ ਭੈਣ ਦੇ ਪਤੀ ਸ਼ਾਮ ਸੁੰਦਰ, ਸੱਸ ਸੀਤਾ ਦੇਵੀ ਅਤੇ ਸਹੁਰੇ ਗਣਪਤ ਰਾਮ ਨੇ ਉਸ ਨੂੰ ਕੁੱਟ-ਮਾਰ ਕੇ ਜ਼ਖਮੀ ਕਰ ਦਿੱਤਾ ਸੀ। ਪੁਲਸ ਨੇ ਜਾਂਚ ਤੋਂ ਬਾਅਦ ਤਿੰਨਾਂ ਖਿਲਾਫ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
