ਦੋਸਤ ਦੀ ਘਰ ਵਾਲੀ ਤੇ ਬੱਚੇ ਨੂੰ ਲੈ ਕੇ ਫਰਾਰ

Thursday, Apr 12, 2018 - 04:01 AM (IST)

ਦੋਸਤ ਦੀ ਘਰ ਵਾਲੀ ਤੇ ਬੱਚੇ ਨੂੰ ਲੈ ਕੇ ਫਰਾਰ

ਲੁਧਿਆਣਾ(ਪੰਕਜ)-ਸ਼ਿਮਲਾਪੁਰੀ ਅਧੀਨ ਆਉਂਦੇ ਇਕਬਾਲ ਨਗਰ ਵਿਚ ਲੱਕੜ ਦੀਆਂ ਪੇਟੀਆਂ ਬਣਾਉਣ ਦਾ ਕੰਮ ਕਰਨ ਵਾਲਾ ਮੁਲਜ਼ਮ ਆਪਣੇ ਦੋਸਤ ਦੀ ਪਤਨੀ ਤੇ ਬੱਚੇ ਨੂੰ ਲੈ ਕੇ ਫਰਾਰ ਹੋ ਗਿਆ। ਪੀੜਤ ਦੇ ਬਿਆਨਾਂ 'ਤੇ ਪੁਲਸ ਨੇ ਮੁਲਜ਼ਮ ਖਿਲਾਫ ਅਗਵਾ ਦਾ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਅਜੇ ਪਾਲ ਪੁੱਤਰ ਕ੍ਰਿਸ਼ਨ ਲਾਲ ਨੇ ਦੱਸਿਆ ਕਿ ਉਹ ਚਾਹ ਦਾ ਖੋਖਾ ਚਲਾਉਂਦਾ ਹੈ, ਜਿਸ ਵਿਹੜੇ ਵਿਚ ਉਹ ਆਪਣੀ ਪਤਨੀ ਸੁਨੀਤਾ ਤੇ ਬੇਟੇ ਕ੍ਰਿਸ਼ਨਾ (3) ਨਾਲ ਰਹਿੰਦਾ ਹੈ, ਉਸ ਦੇ ਨਾਲ ਵਾਲੇ ਵਿਹੜੇ ਵਿਚ ਲੱਕੜ ਦੀਆਂ ਪੇਟੀਆਂ ਬਣਾਉਣ ਵਾਲਾ ਰਾਜੂ ਨਾਂ ਦਾ ਲੜਕਾ ਵੀ ਰਹਿੰਦਾ ਸੀ, ਜੋ ਕਿ ਅਕਸਰ ਉਸ ਦੇ ਖੋਖੇ 'ਤੇ ਚਾਹ ਪੀਣ ਲਈ ਆਉਂਦਾ ਸੀ। ਇਸੇ ਦੌਰਾਨ ਦੋਵੇਂ ਦੋਸਤ ਬਣ ਗਏ ਪਰ ਮੁਲਜ਼ਮ ਦੀ ਨੀਅਤ ਖਰਾਬ ਹੋ ਗਈ ਅਤੇ ਰਾਜੂ ਨੂੰ ਉਸ ਦੀ ਪਤਨੀ ਸੁਨੀਤਾ 'ਤੇ ਡੋਰੇ ਪਾਉਣੇ ਸ਼ੁਰੂ ਕਰ ਦਿੱਤੇ ਅਤੇ ਜਿਸ ਦੀ ਉਸ ਨੂੰ ਕੋਈ ਖਬਰ ਨਹੀਂ ਸੀ। ਬੀਤੇ ਦਿਨੀਂ ਜਦੋਂ ਉਹ ਕੰਮ ਖਤਮ ਕਰਕੇ ਆਪਣੇ ਕੁਆਰਟਰ ਵਿਚ ਗਿਆ ਤਾਂ ਉਥੇ ਨਾ ਤਾਂ ਉਸ ਦੀ ਪਤਨੀ ਸੀ ਅਤੇ ਨਾ ਹੀ ਉਸ ਦਾ ਬੇਟਾ। ਕਾਫੀ ਭਾਲ ਕਰਨ 'ਤੇ ਉਨ੍ਹਾਂ ਦਾ ਪਤਾ ਨਹੀਂ ਲੱਗਾ। ਬਾਅਦ ਵਿਚ ਉਸ ਨੂੰ ਕਿਸੇ ਨੇ ਦੱਸਿਆ ਕਿ ਮੁਲਜ਼ਮ ਰਾਜੂ ਵੀ ਆਪਣੇ ਕੁਆਰਟਰ ਵਿਚ ਨਹੀਂ ਹੈ। ਪੁੱਛਗਿੱਛ ਕਰਨ 'ਤੇ ਸਪੱਸ਼ਟ ਹੋਇਆ ਕਿ ਮੁਲਜ਼ਮ ਉਸ ਦੀ ਪਤਨੀ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾ ਕੇ ਲੈ ਗਿਆ ਹੈ। ਸੁਨੀਤਾ ਆਪਣੇ ਨਾਲ ਉਸ ਦੇ ਬੇਟੇ ਨੂੰ ਵੀ ਲੈ ਗਈ ਹੈ। ਪੁਲਸ ਨੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


Related News