ਵਿਆਹੁਤਾ ਦੀ ਕੁੱਟ-ਮਾਰ ਕਰਨ ''ਤੇ 4 ਨਾਮਜ਼ਦ
Wednesday, Mar 21, 2018 - 03:34 AM (IST)

ਬਠਿੰਡਾ(ਸੁਖਵਿੰਦਰ)-ਕੈਨਾਲ ਕਾਲੋਨੀ ਪੁਲਸ ਨੇ ਇਕ ਵਿਆਹੁਤਾ ਦੀ ਕੁੱਟ-ਮਾਰ ਕਰਨ ਦੇ ਦੋਸ਼ਾਂ 'ਚ 4 ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਛਿੰਦਰਪਾਲ ਕੌਰ ਪਾਸੀ ਬੱਲੂਆਣਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਪਿੰਡ 'ਚ ਹੀ ਕੰਮਕਾਰ ਲਈ ਜਾ ਰਹੀ ਸੀ। ਇਸ ਦੌਰਾਨ ਕਾਕਾ ਸਿੰਘ, ਕੁਲਵੰਤ ਕੌਰ, ਪਵਨਕੌਰ ਤੇ ਮਨਦੀਪ ਸਿੰਘ ਵਾਸੀ ਬੱਲੂਆਣਾ ਨੇ ਉਸ ਨੂੰ ਰਸਤੇ 'ਚ ਘੇਰ ਲਿਆ ਅਤੇ ਉਸ ਦੀ ਕੁੱਟ-ਮਾਰ ਕੀਤੀ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨਾਲ ਉਸ ਦਾ ਪੁਰਾਣਾ ਝਗੜਾ ਚੱਲ ਰਿਹਾ ਹੈ। ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।