ਦਾਜ ਦੇ ਲੋਭੀਆਂ ''ਤੇ ਕੇਸ ਦਰਜ
Thursday, Mar 15, 2018 - 07:27 AM (IST)

ਬਰਨਾਲਾ(ਵਿਵੇਕ ਸਿੰਧਵਾਨੀ, ਰਵੀ)—ਦਾਜ ਲਈ ਵਿਆਹੁਤਾ ਦੀ ਕੁੱਟ-ਮਾਰ ਕਰਨ 'ਤੇ ਉਸ ਦੇ ਸਹੁਰੇ ਪਰਿਵਾਰ ਵਿਰੁੱਧ ਥਾਣਾ ਸਿਟੀ ਬਰਨਾਲਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਸ ਚੌਕੀ ਬੱਸ ਸਟੈਂਡ ਦੇ ਇੰਚਾਰਜ ਚਰਨਜੀਤ ਸਿੰਘ ਨੇ ਦੱਸਿਆ ਕਿ ਇਸ਼ਰਾਨਾ ਖਾਤੁਨ ਪਤਨੀ ਦਿਲਸ਼ਾਦ ਅਹਿਮਦ ਵਾਸੀ ਖੇੜੀ ਦੁਰਗਮਪੁਰਾ ਜ਼ਿਲਾ ਮੁਜ਼ੱਫਰ ਨਗਰ ਹਾਲ ਆਬਾਦ ਬਖਾਨਾ ਹਨੀਫ ਸੈਫ ਪੁੱਤਰ ਨਸਰੂਦੀਨ ਵਾਸੀ ਤਰਕਸ਼ੀਲ ਚੌਕ ਬਰਨਾਲਾ ਨੇ ਇਕ ਦਰਖਾਸਤ ਪੁਲਸ ਅਧਿਕਾਰੀਆਂ ਨੂੰ ਦਿੱਤੀ ਕਿ ਉਸ ਦਾ ਵਿਆਹ ਕਰੀਬ 8 ਸਾਲ ਪਹਿਲਾਂ ਦਿਲਸ਼ਾਦ ਅਹਿਮਦ ਨਾਲ ਹੋਇਆ ਸੀ। ਉਸ ਦਾ ਪਤੀ ਅਤੇ ਉਸ ਦਾ ਸਹੁਰਾ ਪਰਿਵਾਰ ਉਸ ਨੂੰ ਹੋਰ ਦਾਜ ਲਿਆਉਣ ਲਈ ਤੰਗ-ਪ੍ਰੇਸ਼ਾਨ ਅਤੇ ਉਸ ਦੀ ਕੁੱਟ-ਮਾਰ ਕਰਦਾ ਸੀ। ਉਸ ਦਾ ਇਸਤਰੀ ਧਨ ਵੀ ਉਸ ਨੂੰ ਵਾਪਸ ਨਹੀਂ ਕੀਤਾ ਗਿਆ ਬਲਿਕ ਖੁਰਦ-ਬੁਰਦ ਕਰ ਦਿੱਤਾ ਗਿਆ। ਪੁਲਸ ਨੇ ਦਰਖਾਸਤ ਦੀ ਪੜਤਾਲ ਕਰਨ ਉਪਰੰਤ ਦਿਲਸ਼ਾਦ ਅਹਿਮਦ ਪੁੱਤਰ ਯਸੀਨ ਅਹਿਮਦ, ਯਸੀਨ ਅਹਿਮਦ ਪੁੱਤਰ ਨਸਰੂਦੀਨ, ਮੋਮੀਨਾ ਪਤਨੀ ਯਾਸੀਨ ਅਹਿਮਦ ਵਾਸੀ ਖੇੜੀ ਦੁਰਗਮਪੁਰਾ ਜ਼ਿਲਾ ਮੁਜ਼ੱਫਰ ਨਗਰ ਵਿਰੁੱਧ ਮੁਕੱਦਮਾ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।