ਨਸ਼ੇ ਵਾਲੀਆਂ ਗੋਲੀਆਂ ਅਤੇ ਭੁੱਕੀ ਬਰਾਮਦ

Saturday, Mar 10, 2018 - 07:04 AM (IST)

ਨਸ਼ੇ ਵਾਲੀਆਂ ਗੋਲੀਆਂ ਅਤੇ ਭੁੱਕੀ ਬਰਾਮਦ

ਸੰਗਰੂਰ(ਵਿਵੇਕ ਸਿੰਧਵਾਨੀ, ਰਵੀ)—ਪੁਲਸ ਨੇ 2 ਵੱਖ-ਵੱਖ ਮਾਮਲਿਆਂ 'ਚ ਨਸ਼ੇ ਵਾਲੀਆਂ ਗੋਲੀਆਂ ਅਤੇ ਭੁੱਕੀ ਸਣੇ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ।  ਸੀ. ਆਈ. ਏ. ਸਟਾਫ ਬਹਾਦਰ ਸਿੰਘ ਵਾਲਾ ਦੇ ਸਹਾਇਕ ਥਾਣੇਦਾਰ ਬਸੰਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਬਿੱਕਰ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਢੰਡੋਲੀ ਕਲਾਂ ਥਾਣਾ ਦਿੜ੍ਹਬਾ ਨੂੰ ਕਾਬੂ ਕਰਦਿਆਂ ਉਸ ਕੋਲੋਂ ਨਸ਼ੇ ਵਾਲੀਆਂ 1100 ਗੋਲੀਆਂ ਬਰਾਮਦ ਕਰ ਕੇ ਥਾਣਾ ਦਿੜ੍ਹਬਾ ਵਿਖੇ ਕੇਸ ਦਰਜ ਕੀਤਾ। ਇਕ ਹੋਰ ਮਾਮਲੇ 'ਚ ਚੌਕੀ ਇੰਚਾਰਜ ਮਹਿਲਾ ਸਹਾਇਕ ਥਾਣੇਦਾਰ ਕਰਮਜੀਤ ਸਿੰਘ ਨੇ ਲਿੰਕ ਰੋਡ ਖਡਿਆਲ ਤੋਂ ਇਕ ਵਿਅਕਤੀ ਨੂੰ ਕਾਬੂ ਕਰ ਕੇ ਉਸ ਕੋਲੋਂ 10 ਕਿਲੋ ਭੁੱਕੀ ਬਰਾਮਦ ਕਰ ਕੇ ਮੁਲਜ਼ਮ ਜੁਗਰਾਜ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਢੱਲਣ ਥਾਣਾ ਜਗਰਾਓਂ ਜ਼ਿਲਾ ਲੁਧਿਆਣਾ ਖਿਲਾਫ ਕੇਸ ਦਰਜ ਕੀਤਾ ਹੈ।


Related News