ਅੰਮ੍ਰਿਤਧਾਰੀ ਵਿਅਕਤੀ ''ਤੇ ਹਮਲਾ, ਗੰਭੀਰ ਜ਼ਖਮੀ

Sunday, Feb 18, 2018 - 07:15 AM (IST)

ਅੰਮ੍ਰਿਤਧਾਰੀ ਵਿਅਕਤੀ ''ਤੇ ਹਮਲਾ, ਗੰਭੀਰ ਜ਼ਖਮੀ

ਤਪਾ ਮੰਡੀ(ਸ਼ਾਮ, ਗਰਗ)—ਪਿੰਡ ਘੁੰਨਸ ਵਿਖੇ ਇਕ ਅੰਮ੍ਰਿਤਧਾਰੀ ਵਿਅਕਤੀ ਨੂੰ ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰ ਕੇ ਗੰਭੀਰ ਜ਼ਖਮੀ ਕਰ ਦਿੱਤਾ। ਪੀੜਤ ਦੇ ਪੁੱਤਰ ਨੇ ਦੱਸਿਆ ਕਿ ਉਸਦੇ ਪਿਤਾ ਰੋਜ਼ਾਨਾ ਸਵੇਰੇ 3 ਵਜੇ ਉੱਠ ਕੇ ਇਸ਼ਨਾਨ ਕਰ ਕੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਜਾਂਦੇ ਹਨ। ਸ਼ਨੀਵਾਰ ਸਵੇਰੇ ਜਦੋਂ ਉਹ ਘਰੋਂ ਨਿਕਲੇ ਤਾਂ ਪਿੱਛਿਓਂ ਦੀ 4-5 ਵਿਅਕਤੀਆਂ ਨੇ ਡਾਂਗਾਂ ਅਤੇ ਗੰਡਾਸੇ ਨਾਲ ਉਨ੍ਹਾਂ 'ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਜ਼ਖਮੀ ਹੋ ਗਏ। ਪਤਾ ਲੱਗਣ 'ਤੇ ਉਨ੍ਹਾਂ ਕਾਰ ਰਾਹੀਂ ਆਪਣੇ ਪਿਤਾ ਨੂੰ ਤਪਾ ਹਸਪਤਾਲ ਵਿਖੇ ਦਾਖਲ ਕਰਵਾਇਆ, ਜਿਥੇ ਗੰਭੀਰ ਹਾਲਤ ਹੋਣ ਕਾਰਨ ਉਨ੍ਹਾਂ ਨੂੰ ਬਰਨਾਲਾ ਵਿਖੇ ਰੈਫਰ ਕਰ ਦਿੱਤਾ ਗਿਆ। ਪੀੜਤ ਰੇਸ਼ਮ ਸਿੰਘ ਦਾ ਕਹਿਣਾ ਹੈ ਕਿ ਹਮਲਾਵਰਾਂ 'ਚੋਂ ਇਕ ਜਣੇ ਨੂੰ ਉਨ੍ਹਾਂ ਪਛਾਣ ਲਿਆ ਹੈ, ਜੋ ਕਿ ਪਿੰਡ ਦਾ ਹੀ ਰਹਿਣ ਵਾਲਾ ਹੈ। ਡਾਕਟਰਾਂ ਅਨੁਸਾਰ ਰੇਸ਼ਮ ਸਿੰਘ ਦੇ ਸਿਰ 'ਚ ਕਈ ਟਾਂਕੇ ਲੱਗੇ ਹਨ ਅਤੇ ਗੁੱਝੀਆਂ ਸੱਟਾਂ ਦੇ ਨਿਸ਼ਾਨ ਹੋਣ ਕਾਰਨ ਪੁਲਸ ਨੂੰ ਐੱਮ. ਐੱਲ. ਸੀ. ਕੱਟ ਕੇ ਭੇਜ ਦਿੱਤੀ ਗਈ ਹੈ। ਜਾਂਚ ਅਧਿਕਾਰੀ ਜਗਸੀਰ ਸਿੰਘ ਸਹਾਇਕ ਥਾਣੇਦਾਰ ਦਾ ਕਹਿਣਾ ਹੈ ਕਿ ਹਸਪਤਾਲ 'ਚੋਂ ਰੁੱਕਾ ਮਿਲ ਗਿਆ ਹੈ। ਬਿਆਨ ਦਰਜ ਕਰ ਕੇ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।


Related News