ਨਾਬਾਲਗਾ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ਦੀ ਛਿੱਤਰ-ਪਰੇਡ

Wednesday, Feb 07, 2018 - 05:50 AM (IST)

ਨਾਬਾਲਗਾ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ਦੀ ਛਿੱਤਰ-ਪਰੇਡ

ਲੁਧਿਆਣਾ(ਮੁਕੇਸ਼)-ਨਿਊ ਮੋਤੀ ਨਗਰ ਵਿਸ਼ਵਕਰਮਾ ਕਾਲੋਨੀ ਵਿਖੇ ਨਾਬਾਲਗਾ ਨੂੰ ਬਲੂ ਫਿਲਮਾ ਦਿਖਾ ਕੇ ਅਸ਼ਲੀਲ ਹਰਕਤਾਂ ਕਰਨ ਵਾਲੇ ਮੁਲਜ਼ਮ ਨੂੰ ਮੌਕੇ 'ਤੇ ਕਾਬੂ ਕਰ ਕੇ ਲੋਕਾਂ ਦੀ ਭੀੜ ਨੇ ਛਿੱਤਰ-ਪਰੇਡ ਕਰਨ ਮਗਰੋਂ ਪੁਲਸ ਹਵਾਲੇ ਕਰ ਦਿੱਤਾ।  ਪੀੜਤਾ ਦੇ ਪਿਤਾ ਪਿੰਟੂ ਦਾਸ ਨੇ ਕਿਹਾ ਕਿ ਉਹ ਜਿਸ ਫੈਕਟਰੀ 'ਚ ਕੰਮ ਕਰਦਾ ਹੈ, ਉਸ ਦੀ ਛੱਤ 'ਤੇ ਬਣੇ ਹੋਏ ਕੁਆਰਟਰਾਂ 'ਚ ਪਰਿਵਾਰ ਨਾਲ ਰਹਿੰਦਾ ਹੈ। ਮੁਲਜ਼ਮ ਵੀ ਉਥੇ ਕੰਮ ਕਰਦਾ ਸੀ ਤੇ ਉਸ ਦੇ ਕਮਰੇ ਦੇ ਸਾਹਮਣੇ ਬਣੇ ਕਮਰੇ 'ਚ ਮੁਲਜ਼ਮ ਰਹਿੰਦਾ ਸੀ। ਕੁਝ ਦਿਨਾਂ ਤੋਂ ਉਸ ਦੀ ਨਾਬਾਲਗ ਬੇਟੀ ਕਾਫੀ ਡਰੀ ਹੋਈ ਸੀ। ਉਸ ਦੀ ਮਾਂ ਨੇ ਸਹਿਮੀ ਹੋਈ ਆਪਣੀ ਬੇਟੀ ਨੂੰ ਜਦੋਂ ਕਾਰਨ ਪੁੱਛਿਆ ਤਾਂ ਉਹ ਰੋਣ ਲੱਗ ਪਈ, ਫਿਰ ਉਸ ਨੇ ਮੁਲਜ਼ਮ ਵਲੋਂ ਉਸ ਨਾਲ ਕਰਨ ਵਾਲੀਆਂ ਅਸ਼ਲੀਲ ਹਰਕਤਾਂ ਬਾਰੇ ਜ਼ਿਕਰ ਕੀਤਾ। ਪਹਿਲਾਂ ਤਾਂ ਉਨ੍ਹਾਂ ਨੂੰ ਉਸ ਦੀਆਂ ਗੱਲਾਂ 'ਤੇ ਵਿਸ਼ਵਾਸ ਨਹੀਂ ਹੋਇਆ ਪਰ ਮੁਲਜ਼ਮ ਜੋ ਕਿ ਮੌਕੇ ਦੀ ਤਲਾਸ਼ 'ਚ ਰਹਿੰਦਾ ਸੀ, ਉਨ੍ਹਾਂ ਦੀ ਨਾਬਾਲਗ ਬੇਟੀ ਨਾਲ ਮੋਬਾਇਲ 'ਤੇ ਬਲੂ ਫਿਲਮਾਂ ਦਿਖਾ ਕੇ ਅਸ਼ਲੀਲ ਹਰਕਤਾਂ ਕਰਦੇ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ। ਪਹਿਲਾਂ ਤਾਂ ਮੁਲਜ਼ਮ ਫਰਾਰ ਹੋ ਗਿਆ। ਇਸ ਦੌਰਾਨ ਉਸ ਦਾ ਪਿੱਛਾ ਕਰਨ 'ਤੇ ਮੁਲਜ਼ਮ ਨੇ ਪੀੜਤ ਮਾਪਿਆਂ ਉੱਪਰ ਹਮਲਾ ਕਰ ਦਿੱਤਾ ਤੇ ਨੇੜੇ ਦੀ ਇਕ ਫੈਕਟਰੀ ਅੰਦਰ ਲੁਕ ਗਿਆ। ਭੜਕੇ ਲੋਕਾਂ ਦੀ ਭੀੜ ਫੈਕਟਰੀ ਦੇ ਗੇਟ ਸਾਹਮਣੇ ਜੁਟ ਗਈ ਤੇ ਮੁਲਜ਼ਮ ਨੂੰ ਕਾਬੂ ਕਰ ਕੇ ਛਿੱਤਰ-ਪਰੇਡ ਕਰਨ ਮਗਰੋਂ ਪੁਲਸ ਨੂੰ ਮਾਮਲੇ ਦੀ ਸੂਚਨਾ ਦਿੱਤੀ ਜੋ ਕਿ ਮੌਕੇ 'ਤੇ ਪਹੁੰਚ ਗਈ। ਦੂਸਰੇ ਪਾਸੇ ਫੈਕਟਰੀ ਮਾਲਕ ਨੇ ਕਿਹਾ ਕਿ ਜਿਸ ਵਿਅਕਤੀ ਬਾਰੇ ਲੋਕ ਉਸ ਨੂੰ ਬਾਹਰ ਕੱਢਣ ਦੀ ਗੱਲ ਕਰ ਰਹੇ ਸੀ, ਉਹ ਉਸ ਕੋਲੋਂ ਕੰਮ ਮੰਗਣ ਆਇਆ ਸੀ। ਮਾਮਲਾ ਕੀ ਸੀ ਉਸ ਨੂੰ ਪਤਾ ਨਹੀਂ। ਇੰਨਾ ਪਤਾ ਲੱਗਾ ਹੈ ਕਿ ਮੁਲਜ਼ਮ ਪੀੜਤਾ ਦੇ ਪਿਤਾ ਨਾਲ ਫੈਕਟਰੀ 'ਚ ਇਕੱਠੇ ਕੰਮ ਕਰਦੇ ਸੀ ਤੇ ਉਥੇ ਬਣੇ ਕਮਰਿਆਂ ਵਿਚ ਰਹਿੰਦਾ ਸੀ। ਮੌਕੇ 'ਤੇ ਪਹੁੰਚੀ ਪੁਲਸ ਉਸ ਨੂੰ ਕਾਬੂ ਕਰ ਕੇ ਥਾਣੇ ਲੈ ਗਈ ਹੈ ਤੇ ਪੀੜਤਾ ਦੇ ਮਾਤਾ-ਪਿਤਾ ਨੂੰ ਬਿਆਨ ਦਰਜ ਕਰਵਾਉਣ ਲਈ ਕਿਹਾ ਹੈ।


Related News