ਸਰਵਿਸ ਸਟੇਸ਼ਨ ਤੋਂ ਕੀਮਤੀ ਸਾਮਾਨ ਤੇ ਨਕਦੀ ਚੋਰੀ
Saturday, Feb 03, 2018 - 01:19 AM (IST)
ਜਲਾਲਾਬਾਦ(ਨਿਖੰਜ)—ਫਾਜ਼ਿਲਕਾ-ਫਿਰੋਜ਼ਪੁਰ ਮਾਰਗ 'ਤੇ ਸਥਿਤ ਰਾਧਾ ਸੁਆਮੀ ਸਤਿਸੰਗ ਦੇ ਨਜ਼ਦੀਕ ਬਣੇ ਸੱਚ ਸਰਵਿਸ ਸਟੇਸ਼ਨ ਵਿਖੇ ਬੀਤੀ ਰਾਤ ਚੋਰਾਂ ਵਲੋਂ ਧਾਵਾ ਬੋਲਦੇ ਹੋਏ ਕਮਰੇ ਦਾ ਤਾਲਾ ਤੋੜ ਕੇ ਕੀਮਤੀ ਸਾਮਾਨ ਅਤੇ 10 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸਦੀ ਸੂਚਨਾ ਸਰਵਿਸ ਸਟੇਸ਼ਨ ਦੇ ਮਾਲਕ ਵੱਲੋਂ ਸਬੰਧਤ ਥਾਣਾ ਸਿਟੀ ਦੀ ਪੁਲਸ ਨੂੰ ਦੇ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਵਿਸ ਸਟੇਸ਼ਨ ਦੇ ਮਾਲਕ ਗੁਰਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਖੈਰੇ ਕੇ ਉਤਾੜ ਨੇ ਦੱਸਿਆ ਕਿ ਉਹ ਰਾਧਾ ਸੁਆਮੀ ਨਵੇਂ ਸਤਿਸੰਗ ਘਰ ਜਲਾਲਾਬਾਦ ਦੇ ਨਜ਼ਦੀਕ ਸਰਵਿਸ ਸਟੇਸ਼ਨ ਵਿਖੇ ਵਾਹਨਾਂ ਨੂੰ ਧੋਣ ਦਾ ਕੰਮ ਕਰਦਾ ਹੈ। ਬੀਤੀ ਰਾਤ ਹਰ ਰੋਜ਼ ਦੀ ਤਰ੍ਹਾਂ ਆਪਣੇ ਸਰਵਿਸ ਸਟੇਸ਼ਨ ਦੇ ਕਮਰੇ ਨੂੰ ਤਾਲਾ ਲਗਾ ਕੇ ਆਪਣੇ ਘਰ ਚਲਾ ਗਿਆ। ਅਗਲੀ ਸਵੇਰ ਜਦੋਂ ਉਹ ਸਰਵਿਸ ਸਟੇਸ਼ਨ ਵਿਖੇ ਪੁੱਜਾ ਤਾਂ ਕਮਰੇ ਦਾ ਤਾਲਾ ਟੁੱਟਾ ਹੋਇਆ ਸੀ ਅਤੇ ਅੰਦਰ ਜਾ ਕੇ ਵੇਖਿਆ ਤਾਂ ਇਕ ਐੱਲ. ਈ. ਡੀ, ਵੂਫਰ ਸੈੱਟ, ਰਵੀਇੰਗ ਮਸ਼ੀਨ ਅਤੇ ਗੱਲੇ 'ਚ ਪਈ 10 ਹਜ਼ਾਰ ਰੁਪਏ ਦੀ ਨਕਦੀ ਗਾਇਬ ਸੀ। ਪ੍ਰਭਾਵਿਤ ਸਰਵਿਸ ਸਟੇਸ਼ਨ ਦੇ ਮਾਲਕ ਨੇ ਪੁਲਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਚੋਰਾਂ ਨੂੰ ਫੜ ਕੇ ਸਾਮਾਨ ਵਾਪਸ ਦਿਵਾਇਆ ਜਾਵੇ ਅਤੇ ਉਨ੍ਹਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
