ਸਹਿਕਾਰੀ ਬੈਂਕ ''ਚ ਲੱਖਾਂ ਦਾ ਘਪਲਾ ਕਰਨ ''ਤੇ ਮਾਮਲਾ ਦਰਜ, 2 ਨਾਮਜ਼ਦ

Sunday, Jan 21, 2018 - 01:53 AM (IST)

ਸਹਿਕਾਰੀ ਬੈਂਕ ''ਚ ਲੱਖਾਂ ਦਾ ਘਪਲਾ ਕਰਨ ''ਤੇ ਮਾਮਲਾ ਦਰਜ, 2 ਨਾਮਜ਼ਦ

ਗੁਰੂਹਰਸਹਾਏ (ਆਵਲਾ, ਮਲਹੋਤਰਾ)-ਸਹਿਕਾਰੀ ਬੈਂਕ ਲਿਮ. ਬ੍ਰਾਂਚ ਸੋਹਣਗੜ੍ਹ ਰੱਤੇ ਵਾਲਾ 'ਚ ਘਪਲਾ ਕਰਨ ਦੇ ਦੋਸ਼ 'ਚ ਥਾਣਾ ਗੁਰੂਹਰਸਹਾਏ ਦੀ ਪੁਲਸ ਨੇ 2 ਸਾਬਕਾ ਅਧਿਕਾਰੀਆਂ ਖਿਲਾਫ ਧੋਖਾਦੇਹੀ ਦਾ ਮੁਕੱਦਮਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਅਮਰੀਕ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਸਮੂਹ ਸੁਸਾਇਟੀ ਮੈਂਬਰਾਂ ਦਿ ਜੰਡ ਵਾਲਾ ਜਦੀਦ ਝਾੜੀ ਵਾਲਾ ਨੇ ਦੋਸ਼ ਲਾਇਆ ਕਿ ਸਾਬਕਾ ਅਧਿਕਾਰੀ ਰਣਜੀਤ ਸਿੰਘ ਸਕੱਤਰ ਕੋਆਪ੍ਰੇਟਿਵ ਸੁਸਾਇਟੀ ਜੰਡ ਵਾਲਾ ਤੇ ਪਰਮਜੀਤ ਸਿੰਘ ਸਾਬਕਾ ਬੈਂਕ ਮੈਨੇਜਰ ਸੋਹਣਗੜ੍ਹ ਰੱਤੇ ਵਾਲਾ ਨੇ ਆਪਸ 'ਚ ਮਿਲੀਭੁਗਤ ਕਰ ਕੇ ਸਾਲ 1996 ਤੋਂ 2017 ਤੱਕ ਸਭਾ ਦੇ ਕੁਲ 277 ਮੈਂਬਰਾਂ 'ਚੋਂ 115 ਮੈਂਬਰਾਂ ਦੇ ਹਿਸਾਬ ਤਸਦੀਕ ਕਰਨ ਦੌਰਾਨ ਸਹਿਕਾਰੀ ਬੈਂਕ ਲਿਮ. ਬ੍ਰਾਂਚ ਸੋਹਣਗੜ੍ਹ ਰੱਤੇਵਾਲਾ 'ਚ ਕਰੀਬ 99 ਲੱਖ 71 ਹਜ਼ਾਰ 982 ਰੁਪਏ ਦਾ ਘਪਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਨਾਮਜ਼ਦ ਸਾਬਕਾ ਅਧਿਕਾਰੀਆਂ ਖਿਲਾਫ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News