ਲੁਟੇਰੇ ਵਿਅਕਤੀ ਨਾਲ ਲੁੱਟ ਖੋਹ ਕਰ ਕੇ ਫਰਾਰ

12/10/2017 1:05:06 AM

ਫਿਰੋਜ਼ਪੁਰ (ਹਰਚਰਨ, ਬਿੱਟੂ)-ਬੀਤੀ ਰਾਤ ਥਾਣਾ ਮਮਦੋਟ ਅਧੀਨ ਆਉਂਦੇ ਪਿੰਡ ਬਸਤੀ ਨੱਥੇਸ਼ਾਹ ਨਜ਼ਦੀਕ ਭੇਡਾਂ-ਬੱਕਰੀਆਂ ਚਰਾਉਂਦੇ ਜੋਗਿੰਦਰ ਸਿੰਘ ਪੁੱਤਰ ਦਰਬਾਰਾ ਵਾਸੀ ਚੂਹੜ ਖਿਲਚੀ ਨੇ ਦੱਸਿਆ ਕਿ ਮੈਂ ਦੁਪਹਿਰੇ 1.30 ਵਜੇ ਦੇ ਕਰੀਬ ਬਸਤੀ ਨੱਕੇਸ਼ਾਹ ਨਜ਼ਦੀਕ ਨਹਿਰ ਦੇ ਕਿਨਾਰੇ ਭੇਡਾਂ-ਬੱਕਰੀਆਂ ਚਰਾ ਰਿਹਾ ਸੀ ਤਾਂ ਉੱਥੇ 2 ਅਣਪਛਾਤੇ ਵਿਅਕਤੀ ਮੋਟਰਸਾਈਕਲ 'ਤੇ ਆਏ ਤੇ ਉਨ੍ਹਾਂ ਪਹਿਲਾਂ ਮੇਰੇ ਸਿਰ 'ਚ ਕਾਪਾ ਮਾਰਿਆ ਤੇ ਬਾਅਦ 'ਚ ਮੇਰਾ ਪਰਸ ਅਤੇ ਮੋਬਾਇਲ ਖੋਹ ਲਿਆ ਅਤੇ ਜਾਂਦੇ-ਜਾਂਦੇ ਬੱਕਰਾ ਵੀ ਚੁੱਕ ਕੇ ਲੈ ਗਏ। ਇਸ ਸਬੰਧੀ ਚੌਕੀ ਮੋਹਰੇਵਾਲਾ ਨੂੰ ਸੂਚਿਤ ਕਰ ਦਿੱਤਾ ਗਿਆ ਹੈ।


Related News