ਵਿਧਵਾ ਔਰਤ ਨੂੰ ਵਰਗਲਾ ਕੇ ਆਪਣੀ ਹਿਰਾਸਤ ''ਚ ਰੱਖਣ ਵਾਲਿਆਂ ''ਤੇ ਕੇਸ ਦਰਜ

Saturday, Nov 04, 2017 - 07:17 AM (IST)

ਵਿਧਵਾ ਔਰਤ ਨੂੰ ਵਰਗਲਾ ਕੇ ਆਪਣੀ ਹਿਰਾਸਤ ''ਚ ਰੱਖਣ ਵਾਲਿਆਂ ''ਤੇ ਕੇਸ ਦਰਜ

ਸੰਗਰੂਰ(ਵਿਵੇਕ ਸਿੰਧਵਾਨੀ, ਰਵੀ)— ਇਕ ਵਿਧਵਾ ਔਰਤ ਨੂੰ ਕਿਸੇ ਅਣਪਛਾਤੇ ਵਿਅਕਤੀ/ ਵਿਅਕਤੀਆਂ ਵੱਲੋਂ ਵਰਗਲਾ ਕੇ ਆਪਣੀ ਹਿਰਾਸਤ ਵਿਚ ਰੱਖਣ 'ਤੇ ਅਣਪਛਾਤੇ ਵਿਅਕਤੀ/ ਵਿਅਕਤੀਆਂ ਵਿਰੁੱਧ ਥਾਣਾ ਸਿਟੀ ਧੂਰੀ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਥਾਣਾ ਸਿਟੀ ਧੂਰੀ ਦੇ ਮੁੱਖ ਅਫ਼ਸਰ ਗੁਰਮੀਤ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਸ ਦੇ ਜਵਾਈ ਦੀ ਮੌਤ ਹੋ ਜਾਣ ਬਾਅਦ ਪਿਛਲੇ ਪੰਜ ਸਾਲਾਂ ਤੋਂ ਉਸ ਦੀ ਲੜਕੀ ਉਸ ਦੇ ਕੋਲ ਹੀ ਰਹਿ ਰਹੀ ਸੀ, ਜੋ 30 ਅਕਤੂਬਰ ਨੂੰ ਪਿੰਡ ਘਨੌਰੀ ਗਈ ਸੀ ਅਤੇ ਅਜੇ ਤੱਕ ਘਰ ਵਾਪਸ ਨਹੀਂ ਆਈ। ਉਨ੍ਹਾਂ ਲੜਕੀ ਦੀ ਭਾਲ ਕੀਤੀ ਪਰ ਉਸ ਦਾ ਕੋਈ ਥਹੁ-ਪਤਾ ਨਹੀਂ ਲੱਗਾ। ਉਨ੍ਹਾਂ ਸ਼ੱਕ ਪ੍ਰਗਟ ਕੀਤਾ ਕਿ ਉਨ੍ਹਾਂ ਦੀ ਲੜਕੀ ਨੂੰ ਅਣਪਛਾਤੇ ਵਿਅਕਤੀ/ ਵਿਅਕਤੀਆਂ ਵੱਲੋਂ ਵਰਗਲਾ ਕੇ ਆਪਣੀ ਹਿਰਾਸਤ ਵਿਚ ਰੱਖਿਆ ਗਿਆ ਹੈ। ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਵਿਅਕਤੀ/ ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕਰ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News