ਰਸਤਾ ਮੰਗਣ ''ਤੇ ਦਬੰਗਾਂ ਨੇ ਕੀਤੇ ਹਵਾਈ ਫਾਇਰ

Tuesday, Oct 24, 2017 - 04:33 AM (IST)

ਰਸਤਾ ਮੰਗਣ ''ਤੇ ਦਬੰਗਾਂ ਨੇ ਕੀਤੇ ਹਵਾਈ ਫਾਇਰ

ਲੁਧਿਆਣਾ(ਮਹੇਸ਼)-ਜੋਧੇਵਾਲ ਦੀ ਰਾਧਾ ਸਵਾਮੀ ਰੋਡ 'ਤੇ ਵਿਸ਼ਵਕਰਮਾ-ਡੇ ਵਾਲੇ ਦਿਨ ਰਸਤਾ ਮੰਗਣ 'ਤੇ ਅੱਧਾ ਦਰਜਨ ਦਬੰਗਾਂ ਨੇ ਸ਼ਰੇਆਮ ਗੁੰਡਾਗਰਦੀ ਦਿਖਾਉਂਦੇ ਹੋਏ ਇਕ ਕਾਰ ਸਵਾਰ ਨੌਜਵਾਨ ਨਾਲ ਕੁੱਟਮਾਰ ਕਰਦੇ ਹੋਏ ਉਸ ਦੀ ਗੱਡੀ ਦਾ ਸ਼ੀਸ਼ਾ ਤੋੜ ਦਿੱਤਾ ਅਤੇ ਦਹਿਸ਼ਤ ਫੈਲਾਉਣ ਲਈ ਹਵਾਈ ਫਾਇਰ ਕਰਦੇ ਹੋਏ ਮੌਕੇ 'ਤੋਂ ਫਰਾਰ ਹੋ ਗਏ। ਇਲਾਕਾ ਪੁਲਸ ਨੇ ਗਗਨਦੀਪ ਕਾਲੋਨੀ ਦੇ ਅਮਨਜੀਤ ਸਿੰਘ ਦੀ ਸ਼ਿਕਾਇਤ 'ਤੇ ਇਸੇ ਇਲਾਕੇ ਦੇ ਰਹਿਣ ਵਾਲੇ ਰੋਹਿਤ ਕੁਮਾਰ, ਰਵੀ, ਸ਼ਿਮਲਾ ਕਾਲੋਨੀ ਦੇ ਸੰਜੂ ਮਹਿਤਾ, ਨੂਰਵਾਲਾ ਰੋਡ ਦੇ ਸੰਜੂ ਬ੍ਰਾਹਮਣ ਅਤੇ ਇਨ੍ਹਾਂ ਦੇ ਸਾਥੀਆਂ ਖਿਲਾਫ ਵੱਖ-ਵੱਖ ਸੰਗੀਨ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਹੈ ਪਰ ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ।
ਸ਼ਿਕਾਇਤਕਰਤਾ ਨੇ ਦੱਸਿਆ ਕਿ 20 ਅਕਤੂਬਰ ਨੂੰ ਇਹ ਦੋਸ਼ੀ ਰਾਧਾ ਸਵਾਮੀ ਦੀ 25 ਫੁੱਟਾ ਰੋਡ ਵਿਚਕਾਰ ਪਟਾਕੇ ਚਲਾ ਰਹੇ ਸਨ। ਅਸ਼ੋਕ ਨੇ ਕਾਰ ਕੱਢਣ ਲਈ ਇਨ੍ਹਾਂ ਤੋਂ ਰਸਤਾ ਮੰਗਿਆ ਤਾਂ ਇਹ ਉਸ ਨਾਲ ਗਾਲੀ-ਗਲੋਚ ਕਰਨ ਲੱਗੇ। ਵਿਰੋਧ ਕਰਨ 'ਤੇ ਇਨ੍ਹਾਂ ਦਬੰਗਾਂ ਨੇ ਗੁੰਡਾਗਰਦੀ ਦਿਖਾਉਂਦੇ ਹੋਏ ਉਸ ਦੀ ਕਾਰ ਦਾ ਸ਼ੀਸ਼ਾ ਤੋੜ ਦਿੱਤਾ।
ਆਲੇ-ਦੁਆਲੇ ਦੇ ਲੋਕ ਇਕੱਠੇ ਹੋਏ ਤਾਂ ਰੋਹਿਤ ਕੁਮਾਰ ਨੇ ਰਿਵਾਲਵਰ ਕੱਢ ਕੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ, ਜਿਸ ਨਾਲ ਇਲਾਕੇ ਵਿਚ ਦਹਿਸ਼ਤ ਫੈਲ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸਾਰੇ ਹਮਲਾਵਰ ਧਮਕੀਆਂ ਦਿੰਦੇ ਹੋਏ ਮੌਕੇ 'ਤੋਂ ਫਰਾਰ ਹੋ ਗਏ। ਪੁਲਸ ਦਾ ਕਹਿਣਾ ਹੈ ਕਿ ਦੋਸ਼ੀਆਂ ਦੀ ਭਾਲ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਇਕ ਹੋਰ ਕੇਸ ਵਿਚ ਹੈਬੋਵਾਲ ਦੀ ਪੁਲਸ ਨੇ ਰਾਮ ਨਗਰ ਦੀ ਜੂਲੀ ਦੇਵੀ ਦੀ ਸ਼ਿਕਾਇਤ 'ਤੇ ਇਸੇ ਇਲਾਕੇ ਦੇ ਰਹਿਣ ਵਾਲੇ ਮੁਕੇਸ਼ ਕੁਮਾਰ, ਰਾਹੁਲ, ਗੋਪੀ ਅਤੇ ਇਨ੍ਹਾਂ ਦੇ 2 ਅਣਪਛਾਤੇ ਸਾਥੀਆਂ 'ਤੇ ਘਰ ਵਿਚ ਦਾਖਲ ਹੋ ਕੇ ਹਮਲਾ ਕਰਨ ਦੇ ਦੋਸ਼ ਵਿਚ ਮੁਕੱਦਮਾ ਦਰਜ ਕੀਤਾ ਹੈ। ਜੂਲੀ ਦੇਵੀ ਨੇ ਦੱਸਿਆ ਕਿ ਦੀਵਾਲੀ ਦੀ ਰਾਤ ਨੂੰ ਇਹ ਦੋਸ਼ੀ ਉਸ ਦੇ ਘਰ ਦੇ ਸਾਹਮਣੇ ਪਟਾਕੇ ਚਲਾ ਰਹੇ ਸਨ, ਜਦੋਂ ਇਨ੍ਹਾਂ ਨੂੰ ਰੋਕਿਆ ਗਿਆ ਤਾਂ ਇਨ੍ਹਾਂ ਨੇ ਉਸ ਦੇ ਘਰ 'ਤੇ ਹਮਲਾ ਕਰ ਕੇ ਉਸ ਨਾਲ ਅਤੇ ਉਸ ਦੇ ਪਤੀ ਅਸ਼ੋਕ ਕੁਮਾਰ ਨੂੰ ਜ਼ਖਮੀ ਕਰ ਦਿੱਤਾ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ 'ਤੋਂ ਫਰਾਰ ਹੋ ਗਏ। ਪੁਲਸ ਦਾ ਕਹਿਣਾ ਹੈ ਕਿ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।


Related News