ਲੜਕੀ ਨੂੰ ਧਮਕਾਉਣ ਦੇ ਦੋਸ਼ ''ਚ 1 ਨਾਮਜ਼ਦ
Thursday, Aug 31, 2017 - 11:52 PM (IST)

ਫਿਰੋਜ਼ਪੁਰ(ਕੁਮਾਰ)-ਕਥਿਤ ਰੂਪ ਵਿਚ ਚਾਕੂ ਦਿਖਾ ਕੇ ਲੜਕੀ ਨੂੰ ਵਿਆਹ ਕਰਨ ਲਈ ਧਮਕਾਉਣ ਦੇ ਦੋਸ਼ ਵਿਚ ਥਾਣਾ ਕੁਲਗੜ੍ਹੀ ਦੀ ਪੁਲਸ ਨੇ ਇਕ ਵਿਅਕਤੀ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਕਰਮਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਸ਼ਿਕਾਇਤਕਰਤਾ ਬਲਦੇਵ ਸਿੰਘ ਨੇ ਦੱਸਿਆ ਕਿ ਉਸਦੀ ਤੇ ਪਰਿਵਾਰ ਦੀ ਗੈਰ ਹਾਜ਼ਰੀ ਵਿਚ ਛਿੰਦਰ ਨਾਮੀ ਲੜਕਾ ਉਸਦੇ ਘਰ ਆਇਆ ਅਤੇ ਉਸ ਦੀ ਬੇਟੀ ਨਾਲ ਉਸਨੇ ਛੇੜਛਾੜ ਕੀਤੀ ਅਤੇ ਚਾਕੂ ਦਿਖਾ ਕੇ ਡਰਾਉਂਦੇ ਹੋਏ ਉਸਨੂੰ ਵਿਆਹ ਕਰਨ ਲਈ ਧਮਕਾਉਂਦਾ ਰਿਹਾ। ਉਨ੍ਹਾਂ ਨੇ ਦੱਸਿਆ ਕਿ ਥਾਣਾ ਕੁਲਗੜ੍ਹੀ ਦੀ ਪੁਲਸ ਨੇ ਛਿੰਦਰ ਦੇ ਖਿਲਾਫ ਮੁਕੱਦਮਾ ਦਰਜ ਕਰ ਕੇ ਉਸਦੇ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ।