ਗੋਲੀ ਮਾਰਨ ਦੇ ਦੋਸ਼ ''ਚ 6 ਖਿਲਾਫ ਕੇਸ ਦਰਜ
Thursday, Jul 06, 2017 - 11:52 PM (IST)
ਫਿਰੋਜ਼ਪੁਰ(ਕੁਮਾਰ)-ਜ਼ਿਲੇ ਦੇ ਪਿੰਡ ਜੋਗੇ ਵਾਲਾ ਵਿਚ ਇਕ ਲੜਕੇ ਦੀ ਲੱਤ ਵਿਚ ਗੋਲੀ ਮਾਰਨ ਦੇ ਦੋਸ਼ ਵਿਚ ਥਾਣਾ ਮਖੂ ਦੀ ਪੁਲਸ ਨੇ ਆਈ. ਪੀ. ਸੀ. ਦੀਆਂ ਵੱਖ-ਵੱਖ ਧਾਰਾਵਾਂ ਤੇ ਆਰਮਜ਼ ਐਕਟ ਤਹਿਤ 6 ਲੋਕਾਂ ਖਿਲਾਫ ਕੇਸ ਦਰਜ ਕੀਤਾ ਹੈ। ਏ. ਐੱਸ. ਆਈ. ਸੁਖਦੀਪ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਮੁਦੱਈ ਮੰਗਲ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਬਸਤੀ ਸ਼ਾਮੇ ਵਾਲੀ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੋਸ਼ ਲਾਇਆ ਹੈ ਕਿ ਕਥਿਤ ਰੂਪ ਵਿਚ ਗੁਰਨੈਬ ਸਿੰਘ ਸਰਪੰਚ ਤੇ ਉਸਦੇ 5 ਅਣਪਛਾਤੇ ਸਾਥੀਆਂ ਨੇ ਉਸਦੀ ਮਾਰਕੁੱਟ ਕੀਤੀ ਤੇ ਉਸਦੀ ਲੱਤ ਵਿਚ ਗੋਲੀ ਮਾਰ ਦਿੱਤੀ।
ਜ਼ਮੀਨੀ ਵਿਵਾਦ ਨੂੰ ਲੈ ਕੇ ਹੋਇਆ ਝਗੜਾ
ਥਾਣਾ ਘੱਲ ਖੁਰਦ ਦੇ ਏ. ਐੱਸ. ਆਈ. ਸੁਖਦਰਸ਼ਨ ਕੁਮਾਰ ਨੇ ਦੱਸਿਆ ਕਿ ਜ਼ਮੀਨੀ ਵਿਵਾਦ ਨੂੰ ਲੈ ਕੇ ਪਿੰਡ ਵਾੜਾ ਭਾਈ ਕਾ ਵਿਚ ਹੋਏ ਲੜਾਈ ਝਗੜੇ ਤੇ ਮਾਰਕੁੱਟ ਦੇ ਮਾਮਲੇ ਵਿਚ ਪੁਲਸ ਨੇ ਸ਼ਿਕਾਇਤਕਰਤਾ ਮੁਦੱਈ ਰੇਸ਼ਮ ਸਿੰਘ ਪੁੱਤਰ ਗੁਰਦੇਵ ਸਿੰਘ ਦੇ ਬਿਆਨਾਂ 'ਤੇ ਮਾਰਕੁੱਟ ਕਰਨ ਤੇ ਸ਼ਿਕਾਇਤਕਰਤਾ ਨੂੰ ਜ਼ਖਮੀ ਕਰਨ ਦੇ ਦੋਸ਼ ਵਿਚ ਜੋਗਿੰਦਰ ਸਿੰਘ, ਜਸਵਿੰਦਰ ਸਿੰਘ, ਸ਼ੀਸ਼ਨਦੀਪ ਸਿੰਘ, ਗੁਲਾਬ ਸਿੰਘ ਤੇ ਗੁਰਮੇਜ ਸਿੰਘ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਹੈ।
