ਮਾਰਕੁੱਟ ਕਰਨ ਤੇ ਵਾਲੀਆਂ ਝਪਟਣ ਦੇ ਦੋਸ਼ ''ਚ 5 ਨਾਮਜ਼ਦ

06/30/2017 11:41:24 PM

ਗੁਰੂਹਰਸਹਾਏ(ਆਵਲਾ)-ਪਿੰਡ ਕਾਹਨ ਸਿੰਘ ਵਾਲਾ ਵਿਚ ਹੋਏ ਲੜਾਈ ਝਗੜੇ ਵਿਚ ਇਕ ਔਰਤ ਦੀ ਮਾਰਕੁੱਟ ਕਰ ਕੇ ਵਾਲੀਆਂ ਝਪਟਣ ਦੇ ਦੋਸ਼ ਵਿਚ ਪੁਲਸ ਨੇ 5 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ।  ਏ. ਐੱਸ. ਆਈ. ਅਮਰੀਕ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਮੁਦੱਈ ਰਾਜਵਿੰਦਰ ਕੌਰ ਨੇ ਦੋਸ਼ ਲਾਇਆ ਕਿ ਕਥਿਤ ਰੂਪ 'ਚ ਕੰਵਰ ਨੌ ਨਿਹਾਲ ਸਿੰਘ, ਭੁਪਿੰਦਰ ਸਿੰਘ, ਜਸਵੰਤ ਸਿੰਘ, ਗੁਰਪ੍ਰੀਤ ਕੌਰ, ਸਤਵਿੰਦਰ ਕੌਰ ਨੇ ਆਪਸੀ ਸਲਾਹ ਨਾਲ ਉਸਦੇ ਘਰ ਦਾਖਲ ਹੋ ਕੇ ਮਾਰਕੁੱਟ ਕੀਤੀ ਤੇ ਉਸਦੇ ਕੰਨ ਦੀ ਇਕ ਵਾਲੀ ਖੋਹ ਕੇ ਲੈ ਗਏ। ਉਨ੍ਹਾਂ ਦੱਸਿਆ ਕਿ ਨਾਮਜ਼ਦ ਵਿਅਕਤੀਆਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ।


Related News