10 ਸਾਲ ਦੀ ਬੱਚੀ ਨੂੰ ਬੰਦੀ ਬਣਾ ਕੇ ਲੁੱਟੀ ਨਕਦੀ ਤੇ ਗਹਿਣੇ

Sunday, Jun 11, 2017 - 03:09 AM (IST)

10 ਸਾਲ ਦੀ ਬੱਚੀ ਨੂੰ ਬੰਦੀ ਬਣਾ ਕੇ ਲੁੱਟੀ ਨਕਦੀ ਤੇ ਗਹਿਣੇ

ਲੁਧਿਆਣਾ(ਤਰੁਣ)-ਥਾਣਾ ਡਵੀਜ਼ਨ 4 ਦੇ ਅਧੀਨ ਆਉਂਦੇ ਖੇਤਰ ਕੇਹਰ ਸਿੰਘ ਨਗਰ ਵਿਚ ਅਣਪਛਾਤੇ ਲੁਟੇਰਿਆਂ ਨੇ ਘਰ 'ਚ ਮੌਜੂਦ 10 ਸਾਲ ਦੀ ਬੱਚੀ ਨੂੰ ਬੰਦੀ ਬਣਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਲੁਟੇਰਿਆਂ ਦੇ ਜਾਣ ਦੇ ਬਾਅਦ ਬੱਚੀ ਨੇ ਰੌਲਾ ਪਾਇਆ ਤਾਂ ਆਸ-ਪਾਸ ਦੇ ਲੋਕ ਇਕੱਠੇ ਹੋ ਗਏ। ਜਿਸ 'ਤੇ ਬੱਚੀ ਦੇ ਮਾਤਾ ਪਿਤਾ ਨੇ ਤੁਰੰਤ ਸੂਚਨਾ ਪੁਲਸ ਨੂੰ ਦਿੱਤੀ। ਸੀਤਾ ਨਾਂ ਦੀ ਬੱਚੀ ਨੇ ਦੱਸਿਆ ਕਿ ਤਿੰਨ ਲੁਟੇਰੇ ਘਰ 'ਚ ਦਾਖਲ ਹੋਏ ਜਿਨ੍ਹਾਂ ਨੇ ਉਸ ਨੂੰ ਹਥਿਆਰ ਦਿਖਾ ਕੇ ਡਰਾ ਧਮਕਾ ਕੇ ਇਕ ਕੋਨੇ 'ਚ ਬਿਠਾ ਦਿੱਤਾ। ਲੁਟੇਰਿਆਂ ਨੇ ਕਮਰੇ 'ਚ ਪਿਆ ਟਰੰਕ ਖੋਲ੍ਹਿਆ ਅਤੇ 10 ਹਜ਼ਾਰ ਨਕਦੀ ਅਤੇ 30 ਹਜ਼ਾਰ ਦੇ ਚਾਂਦੀ ਅਤੇ ਸੋਨੇ ਗਹਿਣੇ ਲੈ ਕੇ ਫਰਾਰ ਹੋ ਗਏ।


Related News