ਲੁਧਿਆਣਾ ’ਚ ਕ੍ਰਿਕਟ ਮੈਚ ਦੌਰਾਨ ਹੋਏ ਖੂਨੀ ਕਾਂਡ ਦੀ ਵੀਡੀਓ ਆਈ ਸਾਹਮਣੇ, ਕੋਮਾ ’ਚ ਗਿਆ ਖਿਡਾਰੀ
Saturday, Mar 11, 2023 - 06:16 PM (IST)
ਲੁਧਿਆਣਾ (ਡੇਵਿਨ) : ਚੌਕੀ ਮੁੰਡੀਆਂ ਕਲਾਂ ਦੇ ਇਲਾਕੇ ’ਚ ਕ੍ਰਿਕਟ ਖੇਡ ਰਹੇ ਨੌਜਵਾਨਾਂ ’ਚ ਉਸ ਸਮੇਂ ਖੂਨੀ ਝੜਪ ਹੋ ਗਈ, ਜਦੋਂ ਮੈਚ ’ਚ ਇੰਪਾਇਰਿੰਗ ਕਰ ਰਹੇ ਨੌਜਵਾਨ ਨੇ ਬੱਲੇਬਾਜ਼ ਨੂੰ ਆਊਟ ਕਰ ਦਿੱਤਾ ਅਤੇ ਉਹ ਆਪਣੇ ਆਪ ਨੂੰ ਆਊਟ ਨਾ ਹੋਣ ਦਾ ਕਹਿ ਕੇ ਰੌਲਾ ਪਾਉਣ ਲੱਗਾ। ਇਸ ਦੌਰਾਨ ਬਹਿਸ ਸ਼ੁਰੂ ਹੋ ਗਈ। ਮਾਮਲਾ ਇੰਨਾ ਗਰਮਾ ਗਿਆ ਕਿ ਦੋਵੇਂ ਟੀਮਾਂ ’ਚ ਝੜਪ ਹੋਣ ਲੱਗੀ, ਜਿਸ ਵਿਚ 5 ਨੌਜਵਾਨ ਜ਼ਖਮੀ ਹੋ ਗਏ, ਜਿਸ ਵਿਚ 2 ਨੌਜਵਾਨਾਂ ਦੀ ਹਾਲਤ ਗੰਭੀਰ ਹੈ, ਨੂੰ ਪੀ. ਜੀ. ਆਈ. ਰੈਫਰ ਕਰਨਾ ਪਿਆ ਅਤੇ ਇਕ ਨੌਜਵਾਨ ਕੋਮਾ ’ਚ ਚਲਾ ਗਿਆ।
ਇਹ ਵੀ ਪੜ੍ਹੋ : ਪਟਿਆਲਾ ’ਚ ਬੇਨਕਾਬ ਹੋਇਆ ਦੇਹ ਵਪਾਰ ਦਾ ਅੱਡਾ, ਸਪਾ ਸੈਂਟਰ ’ਚ ਇੰਝ ਖੇਡੀ ਜਾਂਦੀ ਸੀ ਗੰਦੀ ਖੇਡ
ਜ਼ਖਮੀ ਨੌਜਵਾਨਾਂ ਦੇ ਰਿਸ਼ਤੇਦਾਰਾਂ ਦਾ ਦੋਸ਼ ਹੈ ਕਿ ਪੁਲਸ ਘਟਨਾ ਸਥਾਨ ’ਤੇ ਨਹੀਂ ਪੁੱਜੀ ਅਤੇ ਨਾ ਹੀ ਹੁਣ ਤੱਕ ਹਮਲਾਵਰ ਨੌਜਵਾਨਾਂ ’ਤੇ ਕੋਈ ਕਾਰਵਾਈ ਕੀਤੀ ਗਈ ਹੈ। ਇਲਾਕਾ ਨਿਵਾਸੀਆਂ ਮੁਤਾਬਕ ਕ੍ਰਿਕਟ ਦਾ ਮੈਚ ਚੱਲ ਰਿਹਾ ਸੀ, ਜਿਸ ਵਿਚ ਬਾਲਰ ਨੇ ਬੈਟਸਮੈਨ ਨੂੰ ਆਊਟ ਕਰ ਦਿੱਤਾ। ਬੈਟਸਮੈਨ ਰੌਲਾ ਪਾਉਣ ਲੱਗਾ ਕਿ ਉਹ ਆਊਟ ਨਹੀਂ, ਜਦਕਿ ਬਾਲਰ ਨੇ ਕਿਹਾ ਕਿ ਜੇਕਰ ਇੰਪਾਇਰ ਨੇ ਆਊਟ ਦੇ ਦਿੱਤਾ ਤਾਂ ਆਊਟ ਹੈ। ਇਸ ਦੌਰਾਨ ਬੈਟਸਮੈਨ ਨੌਜਵਾਨ ਅਤੇ ਉਸ ਦੇ ਸਾਥੀਆਂ ਨੇ ਬਾਲਰ ਨੌਜਵਾਨ ’ਤੇ ਹਮਲਾ ਕਰ ਦਿੱਤਾ। ਜਦ ਬਾਲਰ ਦੇ 4 ਸਾਥੀ ਉਸ ਨੂੰ ਬਚਾਉਣ ਲਈ ਆਏ ਤਾਂ ਬੈਟਸਮੈਨ ਦੇ ਸਾਥੀਆਂ ਨੇ ਸਾਰਿਆਂ ਦੀ ਡੰਡਿਆਂ, ਬੈਟਾਂ ਨਾਲ ਕੁੱਟਮਾਰ ਕਰ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਇਸ ਦੌਰਾਨ 2 ਗੰਭੀਰ ਰੂਪ ’ਚ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਪ੍ਰਾਈਵੇਟ ਹਸਪਤਾਲ ’ਚ ਦਾਖਲ ਕਰਵਾਇਆ ਅਤੇ 2 ਗੰਭੀਰ ਜ਼ਖਮੀਆਂ ਨੂੰ ਪੀ. ਜੀ. ਆਈ. ਰੈਫਰ ਕਰਨਾ ਪਿਆ। ਜ਼ਖਮੀ ਨੌਜਵਾਨਾਂ ਦੀ ਪਛਾਣ ਗੰਗੂ, ਪਿੰਟੂ, ਸੋਨੂ, ਸਿੰਟੂ ਅਤੇ ਮੋਨੂ ਵਜੋਂ ਹੋਈ ਹੈ। ਇਨ੍ਹਾਂ ’ਚੋਂ ਗੰਗੂ ਅਤੇ ਸਿੰਟੂ ਗੰਭੀਰ ਜ਼ਖਮੀ ਹਨ ਅਤੇ ਸਿੰਟੂ ਕੋਮਾ ਵਿਚ ਹੈ।
ਇਹ ਵੀ ਪੜ੍ਹੋ : ਪੰਜਾਬ ’ਚ ਗਰਮਾ ਸਕਦੈ ਚਿੱਪ ਵਾਲੇ ਮੀਟਰਾਂ ਦਾ ਮੁੱਦਾ, ਬਿਜਲੀ ਦਫ਼ਤਰਾਂ ’ਚ ਪਹੁੰਚੇ ਸਮਾਰਟ ਮੀਟਰ
ਪੁਲਸ ਨਹੀਂ ਪੁੱਜੀ ਘਟਨਾ ਸਥਾਨ ’ਤੇ
ਜ਼ਖਮੀ ਨੌਜਵਾਨਾਂ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਲੜਾਈ-ਝਗੜੇ ’ਚ 5 ਨੌਜਵਾਨ ਜ਼ਖਮੀ ਹੋ ਗਏ ਪਰ ਸ਼ਿਕਾਇਤ ਕਰਨ ਦੇ ਬਾਵਜੂਦ ਪੁਲਸ ਘਟਨਾ ਸਥਾਨ ’ਤੇ ਨਹੀਂ ਪੁੱਜੀ। ਉਨ੍ਹਾਂ ਕਿਹਾ ਕਿ ਪੁਲਸ ਇੰਨੀ ਆਪਣੇ ਕੰਮਾਂ ’ਚ ਵਿਅਸਥ ਹੈ ਕਿ ਗੰਭੀਰ ਰੂਪ ’ਚ ਜ਼ਖਮੀ ਹੋਏ ਨੌਜਵਾਨਾਂ ਦੀ ਲੜਾਈ ਦਾ ਕਾਰਨ ਜਾਣਨ ਪੁਲਸ ਘਟਨਾ ਸਥਾਨ ’ਤੇ ਨਹੀਂ ਪੁੱਜੀ
ਇਹ ਵੀ ਪੜ੍ਹੋ : ਸ੍ਰੀ ਅਨੰਦਪੁਰ ਸਾਹਿਬ ’ਚ ਬੇਰਹਿਮੀ ਨਾਲ ਕੀਤੇ ਗਏ ਪ੍ਰਦੀਪ ਸਿੰਘ ਦੇ ਕਤਲ ਮਾਮਲੇ ’ਚ ਨਵਾਂ ਮੋੜ
ਇਨਸਾਫ ਨਾ ਮਿਲਿਆ ਤਾਂ ਲਗਾਉਣਗੇ ਧਰਨਾ
ਜ਼ਖਮੀ ਹੋਏ ਗੰਗੂ ਦੀ ਪਤਨੀ ਚਾਂਦਨੀ ਨੇ ਪੁਲਸ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਜੇਕਰ ਚੌਕੀ ਪੁਲਸ ਨੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਕੇ ਸਖ਼ਤੀ ਨਾਲ ਕਾਰਵਾਈ ਨਾ ਕੀਤੀ ਤਾਂ ਉਹ ਚੌਕੀ ਦੇ ਬਾਹਰ ਧਰਨਾ ਲਗਾ ਕੇ ਬੈਠਣਗੇ ਅਤੇ ਜਦ ਤੱਕ ਇਨਸਾਫ ਨਹੀਂ ਮਿਲੇਗਾ ਧਰਨਾ ਜਾਰੀ ਰਹੇਗਾ। ਇਸ ਸਬੰਧ ’ਚ ਜਦ ਮੁੰਡੀਆਂ ਕਲਾਂ ਚੌਕੀ ਪੁਲਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਨੰਬਰ ਬੰਦ ਆ ਰਿਹਾ ਸੀ ਅਤੇ ਐੱਸ. ਆਈ. ਮਨਦੀਪ ਕੌਰ ਨੇ ਵੀ ਫੋਨ ਨਹੀਂ ਚੁੱਕਿਆ।
ਇਹ ਵੀ ਪੜ੍ਹੋ : ਪੱਬਾਂ ਭਾਰ ਹੋਇਆ ਪੰਜਾਬ ਦਾ ਸਿੱਖਿਆ ਵਿਭਾਗ, ਸਕੂਲ ਪ੍ਰਮੁੱਖਾਂ ਅਤੇ ਪ੍ਰਿੰਸੀਪਲਾਂ ਨੂੰ ਜਾਰੀ ਹੋਏ ਹੁਕਮ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।