ਪਟਿਆਲਾ ਦੇ ਸ਼ਮਸ਼ਾਨਘਾਟ ''ਚ ਹੋਏ ਨੌਜਵਾਨ ਦੇ ਕਤਲ ਕਾਂਡ ''ਚ ਨਵਾਂ ਮੋੜ
Sunday, Dec 01, 2024 - 04:56 PM (IST)
ਪਟਿਆਲਾ (ਬਲਜਿੰਦਰ) : ਘਲੋੜੀ ਗੇਟ ਸ਼ਮਸ਼ਾਨਘਾਟ ’ਚ ਸ਼ੁੱਕਰਵਾਰ ਸਵੇਰ ਨੂੰ ਇਕ ਨੌਜਵਾਨ ਨਵਨੀਤ ਸਿੰਘ ਦੇ ਕਤਲ ਦੇ ਮਾਮਲੇ ’ਚ ਥਾਣਾ ਕੋਤਵਾਲੀ ਦੀ ਪੁਲਸ ਐੱਸ. ਐੱਚ. ਓ. ਇੰਸ. ਹਰਜਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਕਾਤਲ ਦੇ ਨੇੜੇ ਪਹੁੰਚ ਚੁੱਕੀ ਹੈ ਅਤੇ ਪੁਲਸ ਦਾ ਦਾਅਵਾ ਹੈ ਕਿ ਉਸ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਸ ਮਾਮਲੇ ਵਿਚ ਕੋਤਵਾਲੀ ਪੁਲਸ ਨੇ ਮ੍ਰਿਤਕ ਨਵਨੀਤ ਸਿੰਘ ਮਾਤਾ ਗੁਰਮੀਤ ਕੌਰ ਪਤਨੀ ਦਰਸ਼ਨ ਸਿੰਘ ਵਾਸੀ ਵਿਸ਼ਵਕਰਮਾ ਕਾਲੋਨੀ ਨੇੜੇ ਸਨੌਰੀ ਅੱਡਾ ਪਟਿਆਲਾ ਦੀ ਸ਼ਿਕਾਇਤ ’ਤੇ ਰਘਬੀਰ ਸਿੰਘ ਪੁੱਤਰ ਲਖਮੀਰ ਸਿੰਘ ਵਾਸੀ ਪਿੰਡ ਦਿੱਤੂਪੁਰ ਜੱਟਾਂ ਥਾਣਾ ਭਾਦਸੋਂ ਅਤੇ ਇਕ ਅਣਪਛਾਤੇ ਵਿਅਕਤੀ ਖ਼ਿਲਾਫ ਕੇਸ ਦਰਜ ਕੀਤਾ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਸਰਕਾਰੀ ਬੱਸਾਂ 'ਚ ਸਫਰ ਕਰਨ ਵਾਲੀਆਂ ਬੀਬੀਆਂ ਲਈ ਬੁਰੀ ਖ਼ਬਰ!
ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਹਰਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਗੁਰਮੀਤ ਕੌਰ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਆਪਣੇ ਪਰਿਵਾਰ ਸਮੇਤ ਘਲੋੜੀ ਗੇਟ ਪਟਿਆਲਾ ਵਿਖੇ ਫੁੱਲ ਚੁਗਣ ਗਈ ਸੀ, ਜਿੱਥੇ ਰਘਬੀਰ ਸਿੰਘ ਇਕ ਅਣਪਛਾਤੇ ਵਿਅਕਤੀ ਸਮੇਤ ਆਇਆ, ਜਿਸ ਨੇ ਆਪਣੇ ਹੱਥ ਵਿਚ ਫੜੀ ਹੋਈ ਬੰਦੂਕ ਨਾਲ ਉਸ ਦੇ ਲੜਕੇ ਨਵਨੀਤ ਸਿੰਘ ’ਤੇ ਫਾਇਰ ਕਰ ਦਿੱਤਾ, ਜਿਸ ਨਾਲ ਨਵਨੀਤ ਸਿੰਘ ਡਿੱਗ ਪਿਆ ਤੇ ਫਿਰ ਉਸ ਨੇ ਲੱਤ ਵਿਚ ਗੋਲੀ ਮਾਰੀ ਤੇ ਮੌਕੇ ਤੋਂ ਫਰਾਰ ਹੋ ਗਿਆ।
ਇਹ ਵੀ ਪੜ੍ਹੋ : ਪੰਜਾਬ ਵਿਚ ਛੁੱਟੀ ਦਾ ਐਲਾਨ, ਸਕੂਲ ਕਾਲਜ ਰਹਿਣਗੇ ਬੰਦ
ਇਸ ਘਟਨਾ ਵਿਚ ਉਸ ਦੇ ਲੜਕੇ ਨਵਨੀਤ ਸਿੰਘ ਦੀ ਮੌਤ ਹੋ ਗਈ। ਉਸ ਨੇ ਦੱਸਿਆ ਸੀ ਕਿ ਦੋਵਾਂ ਧਿਰਾਂ ’ਚ ਜ਼ਮੀਨ ਸਬੰਧੀ ਝਗੜਾ ਚੱਲਦਾ ਹੈ। ਪੁਲਸ ਨੇ ਕੇਸ ਦਰਜ ਕਰਨ ਤੋਂ ਬਾਅਦ ਕੱਲ੍ਹ ਹੀ ਕਾਤਲ ਦੀ ਭਾਲ ਸ਼ੁਰੂ ਕਰ ਦਿੱਤੀ ਸੀ ਅਤੇ ਪੁਲਸ ਦਾ ਦਾਅਵਾ ਹੈ ਕਿ ਰਘਬੀਰ ਸਿੰਘ ਨੂੰ ਇਸ ਮਾਮਲੇ ਵਿਚ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ : ਪਹਿਲਾਂ ਘਰ ਸੱਦਿਆ ਫਿਰ ਕੁੜੀ ਨੇ ਲਾਹ ਲਏ ਕੱਪੜੇ... ਕਹਿੰਦੀ ਪਰਚਾ ਕਰਾ ਦੂੰ ਜਾਂ ਦੇ 10 ਲੱਖ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e