ਗ਼ਮਗੀਨ ਮਾਹੌਲ ’ਚ ਹੋਇਆ ਸ਼ਹੀਦ ਕਾਂਸਟੇਬਲ ਦਾ ਸਸਕਾਰ, ਬੁਢਾਪੇ ’ਚ ਇਕੱਲੇ ਰਹਿ ਗਏ ਦਾਦਾ ਤੇ ਮਾਂ

Monday, Jan 09, 2023 - 10:40 PM (IST)

ਗ਼ਮਗੀਨ ਮਾਹੌਲ ’ਚ ਹੋਇਆ ਸ਼ਹੀਦ ਕਾਂਸਟੇਬਲ ਦਾ ਸਸਕਾਰ, ਬੁਢਾਪੇ ’ਚ ਇਕੱਲੇ ਰਹਿ ਗਏ ਦਾਦਾ ਤੇ ਮਾਂ

ਗੁਰਦਾਸਪੁਰ (ਗੁਰਪ੍ਰੀਤ ਸਿੰਘ): ਗੈਂਗਸਟਰਾਂ ਨਾਲ ਮੁਕਾਬਲਾ ਕਰਦਿਆਂ ਸ਼ਹੀਦ ਹੋਏ ਕਾਂਸਟੇਬਲ ਕੁਲਦੀਪ ਸਿੰਘ ਦਾ ਗ਼ਮਗੀਨ ਮਾਹੌਲ ਵਿਚ ਅੰਤਿਮ ਸਸਕਾਰ ਕੀਤਾ ਗਿਆ। ਇਸ ਦੌਰਾਨ ਪੰਜਾਬ ਪੁਲਸ ਦੀ ਟੁਕੜੀ ਵੱਲੋਂ ਸਲਾਮੀ ਵੀ ਦਿੱਤੀ ਗਈ। ਸ਼ਹੀਦ ਕੁਲਦੀਪ ਸਿੰਘ ਦੇ ਪਰਿਵਾਰ ਵਿਚ ਸਿਰਫ਼ ਬਜ਼ੁਰਗ ਦਾਦਾ ਅਤੇ ਮਾਂ ਹੀ ਰਹੇ ਗਏ ਹਨ। ਉਹ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਜੋ 24 ਸਾਲਾਂ ਦੀ ਉਮਰ ਵਿਚ ਸ਼ਹੀਦ ਹੋ ਗਿਆ।

ਇਹ ਖ਼ਬਰ ਵੀ ਪੜ੍ਹੋ - ਸਰਕਾਰੀ ਮੁਲਾਜ਼ਮ ਨੂੰ ਬਲੈਕਮੇਲ ਕਰ ਵਸੂਲੇ 2 ਲੱਖ ਰੁਪਏ, ਵਿਜੀਲੈਂਸ ਨੇ ਪੱਤਰਕਾਰ ਸਣੇ 3 ਨੂੰ ਕੀਤਾ ਗ੍ਰਿਫ਼ਤਾਰ

ਬੀਤੀ ਰਾਤ ਫਗਵਾੜਾ ਵਿਚ ਕਾਂਸਟੇਬਲ ਕੁਲਦੀਪ ਸਿੰਘ ਦੀ ਹੋਈ ਸ਼ਹੀਦੀ ਦੀ ਖ਼ਬਰ ਸੁਣਨ ਤੋਂ ਬਾਅਦ ਉਸ ਦੇ ਜੱਦੀ ਪਿੰਡ ਸ਼ਾਹਪੁਰ ਵਿਚ ਸਵੇਰ ਤੋਂ ਹੀ ਸੋਗ ਦੀ ਲਹਿਰ ਸੀ। ਅੱਜ ਸ਼ਾਮ ਨੂੰ ਜਦ ਸ਼ਹੀਦ ਕੁਲਦੀਪ ਸਿੰਘ ਦੀ ਮ੍ਰਿਤਕ ਦੇਹ ਪਿੰਡ ਪਹੁੰਚੀ ਤਾਂ ਹਰ ਕੋਈ ਭੁੱਬਾਂ ਮਾਰ ਕੇ ਰੋਣ ਲੱਗ ਪਿਆ। ਪਿੰਡ ਦੇ ਸ਼ਮਸ਼ਾਨਘਾਟ ਵਿਚ ਸੋਗ ਵਿਚ ਡੁੱਬੇ ਪਰਿਵਾਰ, ਰਿਸ਼ਤੇਦਾਰ ਤੇ ਪਿੰਡ ਵਾਸੀਆਂ ਵੱਲੋਂ ਉਸ ਦਾ ਅੰਤਿਮ ਸਸਕਾਰ ਕੀਤਾ ਗਿਆ। ਇਸ ਦੌਰਾਨ ਪੰਜਾਬ ਪੁਲਸ ਦੀ ਟੁਕੜੀ ਵੱਲੋਂ ਸ਼ਹੀਦ ਕਾਂਸਟੇਬਲ ਨੂੰ ਸਲਾਮੀ ਦਿੱਤੀ ਗਈ।

ਇਹ ਖ਼ਬਰ ਵੀ ਪੜ੍ਹੋ - ਖਜ਼ਾਨਾ ਮੰਤਰੀ ਹਰਪਾਲ ਚੀਮਾ ਦਾ ਬਿਆਨ, ਸਰਕਾਰੀ ਤੇ ਪ੍ਰਾਈਵੇਟ ਸਕੂਲਾਂ 'ਚ ਨਹੀਂ ਦਿਖੇਗਾ ਕੋਈ ਫਰਕ

ਜ਼ਿਕਰਯੋਗ ਹੈ ਕਿ ਬੀਤੀ ਰਾਤ ਜਲੰਧਰ-ਲੁਧਿਆਣਾ ਵਿਚਕਾਰ ਫਗਵਾੜਾ ਸ਼ਹਿਰ 'ਚ ਗੈਂਗਸਟਰਾਂ ਨੇ ਪੁਲਸ ਕਾਂਸਟੇਬਲ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਘਟਨਾ ਸਮੇਂ ਥਾਣਾ ਸਿਟੀ ਦੇ ਐੱਸ. ਐੱਚ. ਓ. ਅਮਨਦੀਪ ਨਾਹਰ ਦੇ ਗੰਨਮੈਨ ਕੁਲਦੀਪ ਸਿੰਘ ਬਾਜਵਾ ਕਰੇਟਾ ਗੱਡੀ ਲੁੱਟਣ ਵਾਲੇ ਗੈਂਗਸਟਰਾਂ ਦਾ ਪਿੱਛਾ ਕਰ ਰਹੇ ਸਨ। ਗੈਂਗਸਟਰਾਂ ਨੇ ਉਨ੍ਹਾਂ 'ਤੇ ਗੋਲ਼ੀਆਂ ਚਲਾ ਦਿੱਤੀਆਂ, ਜਿਸ ਕਾਰਨ ਕਮਲ ਬਾਜਵਾ ਦੀ ਮੌਤ ਹੋ ਗਈ। ਫਗਵਾੜਾ ਪੁਲਸ ਵੱਲੋਂ ਹਥਿਆਰ ਵਿਖਾ ਕੇ ਗੱਡੀ ਖੋਹਣ ਵਾਲੇ ਲੁਟੇਰਿਆਂ ਵਿਰੁੱਧ ਤੁਰੰਤ ਕਾਰਵਾਈ ਕਰਦੇ ਹੋਏ ਪੁਲਸ ਵੱਲੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਮਾਮਲੇ ਵਿਚ ਫਰਾਰ ਚੌਥੇ ਦੋਸ਼ੀ ਦੀ ਭਾਲ ਲਈ ਪੁਲਸ ਨੇ ਤਸਵੀਰ ਜਾਰੀ ਕੀਤੀ ਗਈ ਹੈ।

ਤਿੰਨ ਪੀੜ੍ਹੀਆਂ ਤੋਂ ਦੇਸ਼ ਸੇਵਾ ਕਰ ਰਿਹੈ ਪਰਿਵਾਰ

ਸ਼ਹੀਦ ਕਾਂਸਟੇਬਲ ਕੁਲਦੀਪ ਸਿੰਘ ਦੇ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਦੇਸ਼ ਦੀ ਸੇਵਾ ਕਰ ਰਹੀਆਂ ਹਨ। ਉਸ ਦੇ ਦਾਦਾ ਹਰਭਜਨ ਸਿੰਘ ਫੌਜ ਤੋਂ ਸੇਵਾ ਮੁਕਤ ਹਨ। ਪਿਤਾ ਕਰਨੈਲ ਸਿੰਘ ਵੀ ਪੁਲਸ ਵਿਚ ਹੀ ਤਾਇਨਾਤ ਸਨ। 2016 ਵਿਚ ਉਨ੍ਹਾਂ ਦੀ ਡਿਊਟੀ ਦੌਰਾਨ ਮੌਤ ਹੋ ਗਈ ਸੀ। ਉਨ੍ਹਾਂ ਦੀ ਜਗ੍ਹਾ ਹੀ ਕੁਲਦੀਪ ਸਿੰਘ ਨੂੰ 2017 ਵਿਚ ਮਹਿਕਮੇ ਵਿਚ ਨੌਕਰੀ ਮਿਲੀ ਸੀ। ਪੀੜਤ ਪਰਿਵਾਰ ਨੇ ਸਰਕਾਰ ਨੂੰ ਇਨਸਾਫ਼ ਦੀ ਗੁਹਾਰ ਲਗਾਉਂਦਿਆਂ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
 


author

Anmol Tagra

Content Editor

Related News