ਸ਼ਮਸ਼ਾਨਘਾਟ ''ਚੋਂ ਕੱਢੀ ਬੱਚੀ ਦੀ ਲਾਸ਼, ਜਾਂਚ ਲਈ ਭੇਜੇ ਡੀ. ਐੱਨ. ਏ. ਸੈਂਪਲ

01/30/2020 2:44:19 PM

ਚੰਡੀਗੜ੍ਹ (ਸੁਸ਼ੀਲ) : ਢਾਈ ਸਾਲਾ ਬੇਟੇ ਦੇ ਕਤਲ ਮਾਮਲੇ 'ਚ ਪੁਲਸ ਨੇ ਬੁੱਧਵਾਰ ਨੂੰ ਸੈਕਟਰ-25 ਸਥਿਤ ਸ਼ਮਸ਼ਾਨਘਾਟ 'ਚ ਦਫਨਾਈ 6 ਮਹੀਨਿਆਂ ਦੀ ਮ੍ਰਿਤਕ ਕੋਮਲ ਦੀ ਲਾਸ਼ ਨੂੰ ਬਾਹਰ ਕੱਢਿਆ। ਬੱਚੀ ਦੀ ਲਾਸ਼ ਨੂੰ ਕੱਢਣ ਲਈ ਪੁਲਸ ਟੀਮ ਮੈਜਿਸਟ੍ਰੇਟ ਤਹਿਸੀਲਦਾਰ ਸੁਰੇਸ਼ ਕੁਮਾਰ ਦੀ ਅਗਵਾਈ 'ਚ ਸਵੇਰੇ 11 ਵਜੇ ਪਹੁੰਚੀ ਸੀ। ਸੈਕਟਰ-34 ਥਾਣਾ ਇੰਚਾਰਜ ਬਲਦੇਵ ਕੁਮਾਰ ਤੇ ਬੁੜੈਲ ਚੌਂਕੀ ਇੰਚਾਰਜ ਓਮ ਪ੍ਰਕਾਸ਼ ਨੇ ਬੱਚੀ ਦੀ ਲਾਸ਼ ਨੂੰ ਬਾਹਰ ਕੱਢਿਆ। ਇਸ ਦੌਰਾਨ ਪੁਲਸ ਨੇ ਪੂਰੇ ਮਾਮਲੇ ਦੀ ਵੀਡੀਓਗ੍ਰਾਫੀ ਕਰਵਾਈ।
ਪੁਲਸ ਟੀਮ ਮ੍ਰਿਤਕ ਬੱਚੀ ਦੀ ਲਾਸ਼ ਨੂੰ ਆਪਣੀ ਨਿਗਰਾਨੀ 'ਚ ਲੈ ਕੇ ਸੈਕਟਰ-16 ਜਨਰਲ ਹਸਪਤਾਲ 'ਚ ਗਈ। ਉੱਥੇ ਡਾਕਟਰਾਂ ਦੇ ਬੋਰਡ ਨੇ ਮ੍ਰਿਤਕ ਬੱਚੀ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ। ਪੁਲਸ ਦਾ ਕਹਿਣਾ ਹੈ ਕਿ ਬੱਚੀ ਦੀ ਮੌਤ ਦਾ ਕਾਰਨ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਪਤਾ ਲੱਗੇਗਾ। ਪੁਲਸ ਦਾ ਕਹਿਣਾ ਹੈ ਕਿ ਰਿਪੋਰਟ ਆਉਣ 'ਚ ਸਮਾਂ ਲੱਗ ਸਕਦਾ ਹੈ। ਬੱਚੀ ਦੇ ਡੀ. ਐੱਨ. ਏ. ਸੈਂਪਲ ਵੀ ਲਏ ਗਏ ਹਨ, ਜਿਨ੍ਹਾਂ ਨੂੰ ਜਾਂਚ ਲਈ ਸੀ. ਐੱਫ. ਐੱਸ. ਐੱਲ. ਭੇਜ ਦਿੱਤਾ ਗਿਆ।


Babita

Content Editor

Related News