Online Fraud: ਕ੍ਰੈਡਿਟ ਕਾਰਡ ਰਾਹੀਂ ਘਰ ਬੈਠੇ ਵੱਜੀ 85 ਹਜ਼ਾਰ ਦੀ ਠੱਗੀ
Sunday, May 22, 2022 - 01:18 AM (IST)
ਬੁਢਲਾਡਾ (ਬਾਂਸਲ) : ਸਥਾਨਕ ਸ਼ਹਿਰ ਦੇ ਰਹਿਣ ਵਾਲੇ ਇਕ ਵਿਅਕਤੀ ਦੇ ਐਕਸਿਸ ਬੈਂਕ ਦੇ ਕ੍ਰੈਡਿਟ ਕਾਰਡ 'ਚੋਂ 85 ਹਜ਼ਾਰ ਦੀ ਠੱਗੀ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕ੍ਰੈਡਿਟ ਕਾਰਡ ਧਾਰਕ ਸੁਭਾਸ਼ ਚੰਦ ਪੁੱਤਰ ਵਿਲਾਇਤ ਰਾਮ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਮੇਰੇ ਕ੍ਰੈਡਿਟ ਕਾਰਡ ਨਾਲ ਰਜਿਸਟਰਡ ਮੋਬਾਇਲ ਨੰਬਰ 'ਤੇ ਸ਼ਾਮ ਕਰੀਬ 6.20 'ਤੇ 49588 ਅਤੇ 35420 ਰੁਪਏ ਨਿਕਲਣ ਦੇ ਮੈਸੇਜ ਆਏ, ਜਿਸ 'ਤੇ ਤੁਰੰਤ ਕਾਰਵਾਈ ਕਰਦਿਆਂ ਮੈਂ ਬੈਂਕ ਬੰਦ ਹੋ ਜਾਣ ਕਾਰਨ ਬੈਂਕ ਨੂੰ ਆਨਲਾਈਨ ਕੰਪਲੇਟ ਦੇ ਕੇ ਆਪਣਾ ਕ੍ਰੈਡਿਟ ਕਾਰਡ ਤੁਰੰਤ ਬੰਦ ਕਰਵਾਇਆ।
ਇਹ ਵੀ ਪੜ੍ਹੋ : Weather Update: ਬਦਲੇਗਾ ਮੌਸਮ ਦਾ ਮਿਜਾਜ਼, ਆਉਣ ਵਾਲੇ ਦਿਨਾਂ 'ਚ ਮੀਂਹ ਪੈਣ ਦੀ ਸੰਭਾਵਨਾ
ਜਦੋਂ ਸੋਮਵਾਰ ਨੂੰ ਬੈਂਕ ਖੁੱਲ੍ਹਣ 'ਤੇ ਮੈਂ ਬੈਂਕ 'ਚ ਖੁਦ ਪਹੁੰਚ ਕੇ ਇਨ੍ਹਾਂ ਐਂਟਰੀਆਂ ਰਾਹੀਂ ਨਿਕਲੇ 85008 ਰੁਪਏ ਸਬੰਧੀ ਜਾਣਕਾਰੀ ਦਿੱਤੀ ਤਾਂ ਉਨ੍ਹਾਂ ਵੱਲੋਂ ਕੀਤੀ ਜਾਣ ਵਾਲੀ ਕਾਰਵਾਈ ਦੇ ਪੂਰੇ ਦਸਤਾਵੇਜ਼ ਦੇ ਦਿੱਤੇ ਗਏ। ਇਸ ਉਪਰੰਤ ਇਸ ਦੀ ਜਾਣਕਾਰੀ ਪੁਲਸ ਦੇ ਸਾਈਬਰ ਸੈੱਲ ਨੂੰ ਆਨਲਾਈਨ ਦਿੱਤੀ ਗਈ। ਇਸ ਸਬੰਧੀ ਬੈਂਕ ਮੈਨੇਜਰ ਮੋਨਿਤ ਕੁਮਾਰ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਸ਼ਿਕਾਇਤ ਪ੍ਰਾਪਤ ਹੋਈ ਹੈ, ਜੋ ਹੈੱਡ ਆਫਿਸ ਭੇਜ ਦਿੱਤੀ ਗਈ ਹੈ। ਕਾਰਡ ਧਾਰਕ ਸੁਭਾਸ਼ ਚੰਦ ਦਾ ਕਹਿਣਾ ਹੈ ਕਿ ਉਸ ਨਾਲ ਹੋਈ ਇਸ ਠੱਗੀ ਦੇ ਉਸ ਨੂੰ ਪੈਸੇ ਦਿਵਾਏ ਜਾਣ ਅਤੇ ਠੱਗੀ ਕਰਨ ਵਾਲਿਆਂ ਖਿਲਾਫ਼ ਕਾਰਵਾਈ ਕੀਤੀ ਜਾਵੇ।
ਖ਼ਬਰ ਇਹ ਵੀ : ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ