ਤੁਹਾਨੂੰ ਵੀ ਆਵੇ Credit Card ਲਈ ਫ਼ੋਨ ਤਾਂ ਹੋ ਜਾਓ ਸਾਵਧਾਨ! ਮਹਿਲਾ ਡਾਕਟਰ ਨੂੰ ਇੰਝ ਚੂਨਾ ਲਾ ਗਏ ਠੱਗ
Friday, Oct 06, 2023 - 04:59 AM (IST)
ਚੰਡੀਗੜ੍ਹ (ਸੁਸ਼ੀਲ ਰਾਜ): ਐੱਸ. ਬੀ. ਆਈ. ਕ੍ਰੈਡਿਟ ਕਾਰਡ ਦਿਵਾਉਣ ਦੇ ਨਾਂ ’ਤੇ ਠੱਗਾਂ ਨੇ ਸੈਕਟਰ-38 ਦੀ ਰਹਿਣ ਵਾਲੀ ਇਕ ਮਹਿਲਾ ਡਾਕਟਰ ਤੋਂ ਵੇਰਵੇ ਹਾਸਲ ਕੀਤੇ ਅਤੇ ਖਾਤੇ ’ਚੋਂ 20,460 ਰੁਪਏ ਕੱਢਵਾ ਕੇ ਧੋਖਾਦੇਹੀ ਕੀਤੀ। ਪੈਸੇ ਕੱਢਵਾਉਣ ਦਾ ਸੁਨੇਹਾ ਦੇਖ ਕੇ ਡਾਕਟਰ ਮੀਨੂੰ ਦੇਵੀ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਮਾਮਲੇ ਦੀ ਜਾਂਚ ਕਰ ਰਹੇ ਸਾਈਬਰ ਸੈੱਲ ਨੇ ਡਾ. ਮੀਨੂੰ ਦੇਵੀ ਦੀ ਸ਼ਿਕਾਇਤ ’ਤੇ ਅਣਪਛਾਤੇ ਠੱਗਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਸ ਖਾਤਾ ਅਤੇ ਮੋਬਾਇਲ ਨੰਬਰ ਦੀ ਮਦਦ ਨਾਲ ਠੱਗਾਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਅੰਮ੍ਰਿਤਸਰ 'ਚ ਦਵਾਈਆਂ ਦੀ ਫੈਕਟਰੀ 'ਚ ਲੱਗੀ ਭਿਆਨਕ ਅੱਗ, 3 ਲੋਕਾਂ ਦੀ ਮੌਤ, ਵੇਖੋ ਮੌਕੇ ਦੀਆਂ ਤਸਵੀਰਾਂ (ਵੀਡੀਓ)
ਸੈਕਟਰ-38 ਦੀ ਰਹਿਣ ਵਾਲੀ ਡਾ. ਮੀਨੂੰ ਦੇਵੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦਾ ਸੈਕਟਰ-25 ਵਿਚ ਕਲੀਨਿਕ ਹੈ। 1 ਸਤੰਬਰ ਨੂੰ ਸਵੇਰੇ 10.40 ਵਜੇ ਉਸ ਦੇ ਪਤੀ ਦੇ ਨੰਬਰ ’ਤੇ ਕਾਲ ਆਈ। ਫੋਨ ਕਰਨ ਵਾਲੇ ਨੇ ਮੀਨੂੰ ਦੇਵੀ ਨਾਲ ਗੱਲ ਕਰਵਾਉਣ ਲਈ ਕਿਹਾ। ਜਦੋਂ ਉਸ ਨੇ ਗੱਲ ਕੀਤੀ ਤਾਂ ਫੋਨ ਕਰਨ ਵਾਲੇ ਨੇ ਐੱਸ. ਬੀ. ਆਈ. ਕਾਰਡ ਬਣਵਾਉਣ ਸਬੰਧੀ ਕਿਹਾ।
ਇਹ ਖ਼ਬਰ ਵੀ ਪੜ੍ਹੋ - ਬੇਖੌਫ਼ ਲੁਟੇਰਿਆਂ ਨੇ ਸੁਨਿਆਰੇ ਨੂੰ ਬੰਦੀ ਬਣਾ ਕੇ ਕੀਤੀ ਲੱਖਾਂ ਦੀ ਲੁੱਟ, ਗਲ਼ 'ਤੇ ਚਾਕੂ ਨਾਲ ਕੀਤੇ ਕਈ ਵਾਰ
ਡਾਕਟਰ ਨੇ ਦੱਸਿਆ ਕਿ ਉਸ ਦਾ ਕਾਰਡ ਪਹਿਲਾਂ ਹੀ ਬਣਿਆ ਹੋਇਆ ਹੈ। ਠੱਗਾਂ ਨੇ ਮਹਿਲਾ ਡਾਕਟਰ ਦੇ ਪਹਿਲਾਂ ਬਣੇ ਕ੍ਰੈਡਿਟ ਕਾਰਡ ਦਾ 16 ਅੰਕਾਂ ਦਾ ਨੰਬਰ ਲੈ ਲਿਆ। ਇਸ ਤੋਂ ਬਾਅਦ ਸ਼ਾਮ ਨੂੰ ਸ਼ਿਕਾਇਤਕਰਤਾ ਨੂੰ ਉਸ ਦੇ ਮੋਬਾਇਲ ’ਤੇ ਕਾਲ ਆਈ ਅਤੇ ਇਕ ਲਿੰਕ ਆਇਆ, ਜਿਸ ਨੂੰ ਡਾਕਟਰ ਨੇ ਖੋਲ੍ਹਿਆ। ਇਸ ਤੋਂ ਬਾਅਦ ਸ਼ਿਕਾਇਤਕਰਤਾ ਦੇ ਪਤੀ ਦੇ ਨੰਬਰ ’ਤੇ ਵ੍ਹਟਸਐਪ ਕਾਲ ਆਈ ਅਤੇ ਉਸ ਨੇ ਕਾਰਡ ਸਟੇਟਮੈਂਟ ਅਤੇ ਦਸਤਾਵੇਜ਼ ਵੀ ਮੰਗੇ। ਇਸ ਤੋਂ ਬਾਅਦ ਅਗਲੇ ਦਿਨ ਸ਼ਿਕਾਇਤਕਰਤਾ ਨੂੰ ਕਾਲ ਆਈ ਅਤੇ ਓ. ਟੀ. ਪੀ. ਨੰਬਰ ਦੀ ਮੰਗ ਕਰਦੇ ਹੋਏ ਉਸ ਨੂੰ ਕੇ. ਵਾਈ. ਸੀ. ਪੂਰਾ ਕਰਨ ਦੇ ਨਾਂ ’ਤੇ ਵੈਰੀਫਿਕੇਸ਼ਨ ਕੋਡ ਦੇਣ ਲਈ ਕਿਹਾ ਗਿਆ। ਇਸ ਤੋਂ ਬਾਅਦ ਸ਼ਿਕਾਇਤਕਰਤਾ ਦੇ ਖਾਤੇ ਵਿਚੋਂ 20,460 ਰੁਪਏ ਕੱਢਵਾ ਲਏ ਗਏ। ਡਾ. ਮੀਨੂੰ ਨੇ ਮਾਮਲੇ ਦੀ ਸ਼ਿਕਾਇਤ ਸਾਬਿਰ ਸੈੱਲ ਨੂੰ ਕੀਤੀ। ਸਾਈਬਰ ਸੈੱਲ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਠੱਗਾਂ ਦੀ ਭਾਲ ’ਚ ਜੁਟੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8