ਵੱਡੀ ਖ਼ਬਰ : ਟਾਂਡਾ ਉੜਮੁੜ 'ਚ 20 ਤੋਂ ਜ਼ਿਆਦਾ ਗਊਆਂ ਦਾ ਸਿਰ ਵੱਢ ਕੇ ਕਤਲ, ਇਲਾਕੇ 'ਚ ਫੈਲੀ ਸਨਸਨੀ

Saturday, Mar 12, 2022 - 10:59 AM (IST)

ਵੱਡੀ ਖ਼ਬਰ : ਟਾਂਡਾ ਉੜਮੁੜ 'ਚ 20 ਤੋਂ ਜ਼ਿਆਦਾ ਗਊਆਂ ਦਾ ਸਿਰ ਵੱਢ ਕੇ ਕਤਲ, ਇਲਾਕੇ 'ਚ ਫੈਲੀ ਸਨਸਨੀ

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਮੋਮੀ) : ਟਾਂਡਾ ਉੜਮੁੜ ਫੋਕਲ ਪੁਆਇੰਟ ਦੇ ਸਾਹਮਣੇ ਰੇਲਵੇ ਟਰੈਕ ਨੇੜੇ ਵੱਡੇ ਪੱਧਰ 'ਤੇ ਗਊ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਵੱਡੀ ਗਿਣਤੀ 'ਚ ਗਊਆਂ ਦਾ ਸਿਰ ਵੱਢ ਕੇ ਕਤਲ ਕੀਤਾ ਗਿਆ ਹੈ। ਫਿਲਹਾਲ ਇਸ ਘਟਨਾ ਕਾਰਨ ਪੂਰੇ ਇਲਾਕੇ 'ਚ ਸਨਸਨੀ ਫੈਲ ਗਈ ਹੈ। ਘਟਨਾ ਦਾ ਪਤਾ ਲੱਗਦੇ ਹੀ ਪੁਲਸ ਮੌਕੇ 'ਤੇ ਪਹੁੰਚ ਗਈ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਜਲਦ 'ਨਿਗਮ ਚੋਣਾਂ' ਕਰਵਾ ਸਕਦੀ ਹੈ 'ਆਪ', ਕਈ ਕਾਂਗਰਸੀ ਕੌਂਸਲਰ ਪਾਲਾ ਬਦਲਣ ਨੂੰ ਤਿਆਰ

ਮੌਕੇ 'ਤੇ ਪੁੱਜੇ ਹਿੰਦੂ ਸੰਗਠਨਾਂ ਵੱਲੋਂ ਇਸ ਘਟਨਾ ਸਬੰਧੀ ਰੋਸ ਜ਼ਾਹਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਗਊਆਂ ਨੂੰ ਜਿਸ ਟਰੱਕ 'ਚ ਇੱਥੇ ਲਿਆਂਦਾ ਗਿਆ, ਉਸ ਟਰੱਕ ਦੇ ਪਿੱਛੇ ਆਲੂਆਂ ਦੀ ਬੋਰੀਆਂ ਰੱਖੀਆਂ ਗਈਆਂ ਸਨ। ਇਸ ਥਾਂ 'ਤੇ ਲਿਆ ਕੇ ਗਊਆਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਨ੍ਹਾਂ 'ਚ ਕੁੱਝ ਬਲਦ ਵੀ ਸ਼ਾਮਲ ਹਨ, ਜਿਨ੍ਹਾਂ ਦਾ ਮਾਸ ਅਤੇ ਚਮੜੀ ਗਾਇਬ ਹਨ।

ਇਹ ਵੀ ਪੜ੍ਹੋ : ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣਨ ਜਾ ਰਹੇ 'ਭਗਵੰਤ ਮਾਨ', ਜਾਣੋ ਕਾਮੇਡੀਅਨ ਤੋਂ ਸਿਆਸਤਦਾਨ ਬਣਨ ਦਾ ਸਫ਼ਰ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News