ਗਊ ਸੇਵਾ ਦੇ ਨਾਂ ''ਤੇ ਲੋਕਾਂ ਦੀ ਕੀਤੀ ਜਾ ਰਹੀ ਲੁੱਟ ਹੋਵੇ ਬੰਦ : ਕਪੂਰ
Sunday, Jul 02, 2017 - 07:42 AM (IST)

ਮੋਗਾ (ਗਰੋਵਰ, ਗੋਪੀ) - ਸ਼ਿਵ ਸੈਨਾ ਪੰਜਾਬ ਦੀ ਮੀਟਿੰਗ ਪਾਰਟੀ ਦਫਤਰ ਤਪਤੇਜ ਸਿੰਘ ਮਾਰਕੀਟ 'ਚ ਉੱਤਰ ਭਾਰਤ ਮੁਖੀ ਵਪਾਰ ਸੈੱਲ ਨਵਨੀਤ ਕਪੂਰ ਦੀ ਅਗਵਾਈ ਹੇਠ ਹੋਈ। ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਨਵਨੀਤ ਕਪੂਰ ਨੇ ਸਰਕਾਰ ਤੋਂ ਮੰਗ ਕੀਤੀ ਕਿ ਮੋਗਾ ਦੀਆਂ ਸਾਰੀਆਂ ਸਰਕਾਰੀ ਅਤੇ ਗੈਰ-ਸਰਕਾਰੀ ਗਊਸ਼ਲਾਵਾਂ ਦਾ ਆਡਿਟ ਕਰਵਾਇਆ ਜਾਵੇ ਅਤੇ ਨਾਲ ਹੀ ਗਊ ਵੰਸ਼ਾਂ ਦੀ ਸੰਭਾਲ, ਉਨ੍ਹਾਂ ਦੇ ਇਲਾਜ ਅਤੇ ਚਾਰੇ ਦੀ ਵਿਵਸਥਾ ਕੀਤੀ ਜਾਵੇ ਅਤੇ ਗਊ ਸੇਵਾ ਤੇ ਗਊ ਰੱਖਿਆ ਦੇ ਨਾਂ 'ਤੇ ਕੀਤੀ ਜਾ ਰਹੀ ਲੁੱਟ ਨੂੰ ਬੰਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕੁਝ ਲੋਕ ਪੈਸੇ ਦੇ ਲਾਲਚ ਵਿਚ ਆ ਕੇ ਧਰਮ ਦੀ ਚਾਦਰ ਪਾ ਕੇ ਗਊ ਵੰਸ਼ ਦੀ ਸੇਵਾ ਸੰਭਾਲ ਅਤੇ ਇਲਾਜ ਦੇ ਨਾਂ 'ਤੇ ਲੋਕਾਂ ਤੋਂ ਕਰੋੜਾਂ ਰੁਪਏ ਇਕੱਠੇ ਕਰ ਰਹੇ ਹਨ ਪਰ ਪਸ਼ੂਆਂ ਦਾ ਸੜਕਾਂ 'ਤੇ ਘੁੰਮਣਾ ਜਾਰੀ ਹੈ। ਗਊਵੰਸ਼ ਤਾਂ ਸੜਕਾਂ 'ਤੇ ਮਰਨ ਨੂੰ ਮਜਬੂਰ ਹੈ। ਉਨ੍ਹਾਂ ਡਿਪਟੀ ਕਮਿਸ਼ਨਰ ਅਤੇ ਐੱਸ. ਡੀ. ਐੱਮ. ਨੂੰ ਮੰਗ ਪੱਤਰ ਦੇ ਕੇ ਗਊ ਸੇਵਾ ਅਤੇ ਗਊ ਰੱਖਿਆ ਦੇ ਨਾਂ 'ਤੇ ਲੋਕਾਂ ਦੀ ਲੁੱਟ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।