ਤੇਜ਼ਾਬ ਵਾਲੇ ਟੈਂਕਰ ਨਾਲ ਟਕਰਾਉਣ ’ਤੇ ਗਾਂ ਦੀ ਮੌਤ

Monday, Jul 30, 2018 - 02:41 AM (IST)

ਤੇਜ਼ਾਬ ਵਾਲੇ ਟੈਂਕਰ ਨਾਲ ਟਕਰਾਉਣ ’ਤੇ ਗਾਂ ਦੀ ਮੌਤ

ਮੋਗਾ, (ਅਾਜ਼ਾਦ)- ਬੀਤੀ ਦੇਰ ਰਾਤ ਮੋਗਾ-ਲੁਧਿਆਣਾ ਜੀ. ਟੀ. ਰੋਡ ’ਤੇ ਮਹਿਣਾ ਦੇ ਕੋਲ ਸਡ਼ਕ  ਵਿਚਕਾਰ ਆਈ ਗਾਂ ਨੂੰ ਬਚਾਉਂਦੇ ਸਮੇਂ ਤੇਜਾਬ ਨਾਲ ਭਰਿਆ ਟੈਂਕਰ ਪਲਟ ਗਿਆ, ਜਿਸ ਦੀ ਲਪੇਟ ’ਚ ਗਾਂ ਆਉਣ ਨਾਲ ਉਸਦੀ ਮੌਤ ਹੋ ਗਈ। 
ਇਸ ਸਬੰਧ ’ਚ ਜਾਣਕਾਰੀ ਦਿੰਦਿਆਂ ਥਾਣਾ ਮਹਿਣਾ ਦੇ ਇੰਚਾਰਜ ਇੰਸਪੈਕਟਰ ਦਿਲਬਾਗ ਸਿੰਘ ਨੇ ਦੱਸਿਆ ਕਿ ਰਾਤ ਡੇਢ ਵਜੇ ਦੇ ਕਰੀਬ ਸਾਨੂੰ ਕਿਸੇ ਨੇ ਸੂਚਿਤ ਕੀਤਾ ਕਿ ਤੇਜ਼ਾਬ ਨਾਲ ਭਰਿਆ ਟੈਂਕਰ ਸਡ਼ਕ ਵਿਚਕਾਰ ਪਲਟ ਗਿਆ ਹੈ ਅਤੇ ਇਕ ਗਾਂ ਦੀ ਵੀ ਮੌਤ ਹੋ ਗਈ ਹੈ, ਜਿਸ ’ਤੇ ਮੇਰੇ ਇਲਾਵਾ ਡੀ. ਐੱਸ. ਪੀ. ਧਰਮਕੋਟ ਅਜੈ ਰਾਜ ਸਿੰਘ ਪੁਲਸ ਕਰਮਚਾਰੀਆਂ ਨੂੰ ਨਾਲ ਲੈ ਕੇ ਘਟਨਾ ਵਾਲੀ ਜਗ੍ਹਾ ’ਤੇ ਪੁੱਜੇ ਅਤੇ ਫਾਇਰ ਬਿਗ੍ਰੇਡ ਨੂੰ ਮੰਗਵਾ ਕੇ ਉਸ ’ਤੇ ਪਾਣੀ ਦੀਆਂ ਬੁਛਾਰਾਂ ਮਰਵਾਈਆਂ, ਕਿਉਂਕਿ ਟੈਂਕਰ ਪਲਟਣ ਨਾਲ ਤੇਜ਼ਾਬ ’ਚੋਂ ਧੂੰਆਂ ਨਿਕਲ ਰਿਹਾ ਸੀ, ਉਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਜਦ ਟੈਂਕਰ ਪਲਟਿਆਂ ਤਾਂ ਇਕਦਮ ਟਰੈਫਿਕ ਜਾਮ ਹੋ ਗਿਆ, ਜਿਸ ’ਤੇ ਕ੍ਰੇਨ ਦੀ ਮਦਦ ਨਾਲ 5-6 ਘੰਟੇ ਦੀ ਜੱਦੋ ਜਹਿਦ ਨਾਲ ਉਸ ਨੂੰ ਇਕ ਪਾਸੇ ਹਟਵਾ ਕੇ ਟਰੈਫਿਕ ਚਾਲੂ ਕਰਵਾਇਆ। ਥਾਣਾ ਮੁਖੀ ਨੇ ਦੱਸਿਆ ਕਿ ਟੈਂਕਰ ਚਾਲਕ ਦਾ ਕੋਈ ਪਤਾ ਨਹੀਂ ਚੱਲ ਸਕਿਆ ਕਿ ਉਹ ਜ਼ਖਮੀ ਹੋਇਆ ਹੈ ਕਿ ਨਹੀਂ ਅਤੇ ਨਾ ਹੀ ਹੁਣ ਤੱਕ ਕਿਸੇ ਨੇ ਸਾਡੇ ਨਾਲ ਸੰਪਰਕ ਕੀਤਾ। ਉਨ੍ਹਾਂ ਕਿਹਾ ਕਿ ਮ੍ਰਿਤਕ ਗਾਂ ਨੂੰ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਵੱਲੋਂ ਸਨਮਾਨ ਨਾਲ ਦਫਨਾਇਆ ਗਿਆ ਹੈ।


Related News