ਕੋਵਿਡ ਵੈਕਸੀਨ 70 ਫ਼ੀਸਦੀ ਤੱਕ ਪ੍ਰਭਾਵੀ, 30 ਫ਼ੀਸਦੀ ਸੇਫਟੀ ਤੁਹਾਡੇ ਹੱਥ ''ਚ
Thursday, Apr 08, 2021 - 12:52 AM (IST)
ਚੰਡੀਗੜ੍ਹ (ਪਾਲ)- ਕੋਵਿਡ ਵੈਕਸੀਨ ਦੀ ਸੇਫਟੀ ਅਤੇ ਇਸ ਦੇ ਪ੍ਰਭਾਵ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਹਨ। ਜਦੋਂ ਤੋਂ ਵੈਕਸੀਨੇਸ਼ਨ ਪ੍ਰੋਗਰਾਮ ਸ਼ੁਰੂ ਹੋਇਆ ਹੈ, ਉਦੋਂ ਤੋਂ ਕਈ ਅਜਿਹੇ ਕੇਸ ਵੀ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਕੋਰੋਨਾ ਵੈਕਸੀਨ ਦੀਆਂ ਦੋਵੇਂ ਡੋਜ਼ ਲੈਣ ਦੇ ਬਾਵਜੂਦ ਵੀ ਲੋਕ ਇਨਪੈਕਟਿਡ ਹੋਏ ਸਨ। ਪੀ. ਜੀ. ਆਈ. ਕੰਮਿਊਨਿਟੀ ਮੈਡੀਸਨ ਵਿਭਾਗ ਦੀ ਪ੍ਰੋਸੈਫਰ ਅਤੇ ਪੀ. ਜੀ. ਆਈ. ਵਿਚ ਹੋਏ ਕੋਵੀਸ਼ੀਲਡ ਵੈਕਸੀਨ ਦੇ ਟ੍ਰਾਇਲ ਦੀ ਪਿ੍ਰੰਸੀਪਲ ਇੰਵੈਸਟੀਗੇਟਰ ਡਾ. ਮਧੂ ਗੁਪਤਾ ਕਹਿੰਦੇ ਹਨ ਕਿ ਵੈਕਸੀਨ ਤੁਹਾਨੂੰ ਵਾਇਰਸ ਤੋਂ 100 ਫ਼ੀਸਦੀ ਸੇਫਟੀ ਦਿੰਦੀ ਹੈ, ਅਜਿਹਾ ਨਹੀਂ ਹੈ। ਅਸੀਂ ਇਸ ਬਾਰੇ ਸ਼ੁਰੂ ਤੋਂ ਕਹਿੰਦੇ ਆਏ ਹਾਂ ਕਿ ਵੈਕਸੀਨ ਤੁਹਾਨੂੰ ਪੂਰੀ ਤਰ੍ਹਾਂ ਵਾਇਰਸ ਨਾਲ ਇੰਮਿਊਨ ਨਹੀਂ ਕਰਦੀ। ਕੋਵਿਡ ਵੈਕਸੀਨ ਨੂੰ ਘੱਟ ਸਮੇਂ ਵਿਚ ਇੱਕ ਐਮਰਜੈਂਸੀ ਨੂੰ ਵੇਖਦੇ ਹੋਏ ਅਪਰੂਵਲ ਦਿੱਤਾ ਗਿਆ ਹੈ। ਇਸ ਦੀ ਏਫੈਕਸੀ 70 ਫ਼ੀਸਦੀ ਤੱਕ ਹੈ ਤਾਂ ਅਜਿਹੇ ਵਿਚ ਸਾਡੇ ਕੋਲ 30 ਫ਼ੀਸਦੀ ਤੱਕ ਚਾਂਸ ਰਹਿੰਦੇ ਹਨ ਇਨਪੈਕਟਿਡ ਹੋਣ ਦੇ। ਅਜਿਹਾ ਨਹੀਂ ਹੈ ਵੈਕਸੀਨ ਦੀਆਂ ਦੋਵੇਂ ਡੋਜ਼ ਲੈਣ ਤੋਂ ਬਾਅਦ ਤੁਸੀਂ ਪੂਰੀ ਤਰ੍ਹਾਂ ਇੰਮਿਊਨ ਹੋ ਪਰ ਵੈਕਸੀਨ ਲੈਣ ਤੋਂ ਬਾਅਦ ਵਾਇਰਸ ਦੀ ਗੰਭੀਰਤਾ ਘੱਟ ਹੋ ਜਾਂਦੀ ਹੈ। ਮਰੀਜ਼ ਨੂੰ ਜ਼ਿਆਦਾ ਖ਼ਤਰਾ ਨਹੀਂ ਰਹਿੰਦਾ। ਉਹ ਸੌਖ ਨਾਲ ਰਿਕਵਰੀ ਕਰ ਲੈਂਦਾ ਹੈ। ਅਜਿਹੀ ਨੌਬਤ ਨਹੀਂ ਆਉਂਦੀ ਕਿ ਵੈਕਸੀਨ ਲੈਣ ਤੋਂ ਬਾਅਦ ਉਸ ਮਰੀਜ਼ ਨੂੰ ਦਾਖਲ ਹੋਣ ਦੀ ਜਰੂਰਤ ਪਵੇ। 70 ਫ਼ੀਸਦੀ ਤੱਕ ਸੇਫਟੀ ਵੈਕਸੀਨ ਦਿੰਦੀ ਹੈ ਜਦੋਂਕਿ 30 ਫ਼ੀਸਦੀ ਤੱਕ ਦੀ ਸੇਫਟੀ ਸਾਡੇ ਹੱਥ ਵਿਚ ਹੈ ਕਿ ਸਾਰੇ ਕੋਵਿਡ ਨਿਯਮਾਂ ਦਾ ਪਾਲਣ ਕਰਨ।
ਇਹ ਖ਼ਬਰ ਪੜ੍ਹੋ- LIVE: PM ਮੋਦੀ ਦੀ ‘ਪ੍ਰੀਖਿਆ ਪੇ ਚਰਚਾ’ ਜਾਰੀ, ਵਿਦਿਆਰਥੀਆਂ ਨੂੰ ਦਿੱਤਾ ਟੈਨਸ਼ਨ ਫ੍ਰੀ ਦਾ ਮੰਤਰ
ਵੈਕਸੀਨ ਦੇ 28 ਦਿਨਾਂ ਬਾਅਦ ਘੱਟ ਹੋਣ ਲੱਗਦੀਆਂ ਹਨ ਐਂਟੀ ਬਾਡੀਜ਼:-
ਵੈਕਸੀਨ ਦੀ ਪਹਿਲੀ ਡੋਜ਼ ਲੈਣ ਦੇ 2 ਹਫਤਿਆਂ ਬਾਅਦ ਸਰੀਰ ਵਿਚ ਐਂਟੀ ਬਾਡੀਜ਼ ਬਣਨ ਲੱਗਦੀਆਂ ਹਨ ਪਰ ਕਰੀਬ 28 ਦਿਨਾਂ ਬਾਅਦ ਇਨ੍ਹਾਂ ਐਂਟੀ ਬਾਡੀਜ਼ ਦਾ ਲੈਵਲ ਘੱਟ ਹੋਣਾ ਸ਼ੁਰੂ ਹੋ ਜਾਂਦਾ ਹੈ। ਉਸ ਨੂੰ ਬੂਸਟ ਕਰਨ ਲਈ ਵੈਕਸੀਨ ਦੀ ਦੂਜੀ ਡੋਜ਼ ਦਿੱਤੀ ਜਾਂਦੀ ਹੈ ਪਰ ਕੋਵਿਸ਼ੀਲਡ ਵੈਕਸੀਨ ਵਿਚ ਵੇਖਿਆ ਗਿਆ ਕਿ ਜੇਕਰ ਤੁਸੀਂ ਦੂਜੀ ਡੋਜ਼ 6 ਤੋਂ 8 ਹਫਤਿਆਂ ਤੋਂ ਬਾਅਦ ਲੈਂਦੇ ਹੋ ਤਾਂ ਐਂਟੀ ਬਾਡੀਜ਼ ਦਾ ਬੂਸਟਿੰਗ ਰਿਸਪਾਂਸ ਜਿਆਦਾ ਬਹਿਤਰ ਹੁੰਦਾ ਹੈ ਇਸ ਲਈ ਦੋਵੇਂ ਡੋਜ਼ਾਂ ਵਿਚਲਾ ਗੈਪ ਵਧਾਇਆ ਗਿਆ ਹੈ।
ਇਹ ਖ਼ਬਰ ਪੜ੍ਹੋ- ਸ਼ਾਮ 7 ਤੋਂ ਸਵੇਰੇ 10 ਵਜੇ ਤਕ ਕੰਬਾਈਨਾਂ ਨਾਲ ਕਣਕ ਵੱਢਣ ’ਤੇ ਪਾਬੰਦੀ
ਮਲਟੀਪਲ ਐਂਟੀ ਬਾਡੀਜ਼ ਬਣਾ ਰਹੀ ਵੈਕਸੀਨ:-
ਵਾਇਰਸ ਦੇ ਨਵੇਂ ਸਟਰੇਨ ਨੂੰ ਲੈ ਕੇ ਡਾ. ਮਧੂ ਨੇ ਦੱਸਿਆ ਕਿ ਵਾਇਰਸ ਵਿਚ ਮਿਊਟੇਸ਼ਨ ਹੁੰਦਾ ਹੈ, ਇਹ ਇਸ ਦਾ ਸੁਭਾਅ ਹੈ ਪਰ ਕੋਵਿਸ਼ੀਲਡ ਵੈਕਸੀਨ ਦੀ ਸਭਤੋਂ ਖਾਸ ਗੱਲ ਇਹ ਹੈ ਕਿ ਇਹ ਤੁਹਾਡੀ ਬਾਡੀ ਵਿਚ ਕੋਈ ਇੱਕ ਖਾਸ ਤਰ੍ਹਾਂ ਦੀ ਐਂਟੀ ਬਾਡੀ ਨਹੀਂ ਬਣਾਉਂਦੀ ਸਗੋਂ ਮਲਟੀਪਲ ਐਂਟੀ ਬਾਡੀਜ਼ ਬਣਾਉਣ ਦਾ ਕੰਮ ਕਰਦੀ ਹੈ। ਅਜਿਹੇ ਵਿਚ ਨਵੇਂ ਸਟਰੇਨ ’ਤੇ ਵੀ ਓਨੀ ਹੀ ਕਾਰਗਰ ਹੈ। ਅਜਿਹੇ ਵਿਚ ਸਾਨੂੰ ਸਾਰਿਆਂ ਨੂੰ ਵੈਕਸੀਨ ਲਗਵਾਉਣ ਦੀ ਗੱਲ ਕਰ ਰਹੇ ਹਾਂ। ਇਹ ਠੀਕ ਸਮਾਂ ਹੈ ਜਦੋਂ ਤੁਸੀਂ ਵੈਕਸੀਨ ਲੈ ਕੇ ਖੁਦ ਨੂੰ ਇੰਮਿਊਨ ਕਰ ਸਕਦੇ ਹੋ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।