ਚੰਡੀਗੜ੍ਹ ''ਚ 7 ਮਹੀਨਿਆਂ ਬਾਅਦ ਇਕ ਕੋਵਿਡ ਮਰੀਜ਼ ਦੀ ਮੌਤ

Wednesday, Feb 22, 2023 - 12:55 PM (IST)

ਚੰਡੀਗੜ੍ਹ ''ਚ 7 ਮਹੀਨਿਆਂ ਬਾਅਦ ਇਕ ਕੋਵਿਡ ਮਰੀਜ਼ ਦੀ ਮੌਤ

ਚੰਡੀਗੜ੍ਹ (ਪਾਲ) : ਸ਼ਹਿਰ 'ਚ ਇਕ ਕੋਰੋਨਾ ਪਜ਼ੇਟਿਵ ਮਰੀਜ਼ ਦੀ ਮੌਤ ਦੀ ਪੁਸ਼ਟੀ ਹੋਈ ਹੈ। ਅਗਸਤ 2022 ਤੋਂ ਬਾਅਦ ਸ਼ਹਿਰ 'ਚ ਕਿਸੇ ਕੋਵਿਡ ਮਰੀਜ਼ ਦੀ ਮੌਤ ਹੋਈ ਹੈ। 92 ਸਾਲਾ ਮਰੀਜ਼ ਆਈ. ਵੀ. ਵਾਈ. ਹਸਪਤਾਲ 'ਚ ਦਾਖ਼ਲ ਸੀ। ਸੈਕਟਰ-15 ਦੇ ਰਹਿਣ ਵਾਲੇ ਮਰੀਜ਼ ਨੂੰ ਪ੍ਰੋਸਟੇਟ ਕੈਂਸਰ ਸੀ। ਕੋਵਿਡ ਵੈਕਸੀਨ ਦੀਆਂ ਦੋਵੇਂ ਡੋਜ਼ ਅਤੇ ਬੂਸਟਰ ਵੀ ਲਵਾਈ ਹੋਈ ਸੀ। ਇਸਦੇ ਨਾਲ ਹੀ ਸ਼ਹਿਰ 'ਚ ਕੋਵਿਡ-19 ਨਾਲ ਮਰਨ ਵਾਲਿਆਂ ਦੀ ਗਿਣਤੀ 1182 ਤੱਕ ਪਹੁੰਚ ਗਈ ਹੈ।

ਮੰਗਲਵਾਰ ਸ਼ਹਿਰ ਵਿਚ ਨਵੇਂ ਪਾਜ਼ੇਟਿਵ ਕੇਸ ਦੀ ਪੁਸ਼ਟੀ ਨਹੀਂ ਹੋਈ। ਹਾਲਾਂਕਿ ਸੋਮਵਾਰ ਇਕ ਮਰੀਜ਼ ਪਾਜ਼ੇਟਿਵ ਪਾਇਆ ਗਿਆ ਸੀ। ਮੌਜੂਦਾ ਸਮੇਂ ਸ਼ਹਿਰ ਵਿਚ ਸਰਗਰਮ ਮਰੀਜ਼ਾਂ ਦੀ ਗਿਣਤੀ 2 ਹੈ। ਸਿਹਤ ਵਿਭਾਗ ਦੀ ਟੀਮ ਸਮੇਂ-ਸਮੇਂ ’ਤੇ ਲੋਕਾਂ ਨੂੰ ਜਾਗਰੂਕ ਕਰਦੀ ਰਹਿੰਦੀ ਹੈ।
 


author

Babita

Content Editor

Related News