ਪੰਜਾਬ ''ਚ ''ਕੋਵਿਡ ਕਿੱਟ ਸਪਲਾਈ'' ''ਚ ਵੱਡਾ ਖ਼ੁਲਾਸਾ, ਬਿਨਾਂ ਡਰੱਗ ਲਾਈਸੈਂਸ ਵਾਲੀ ਕੰਪਨੀ ਨੂੰ ਮਿਲੇ ਕਰੋੜਾਂ ਦੇ ਟੈਂਡਰ

05/14/2021 3:11:59 PM

ਚੰਡੀਗੜ੍ਹ (ਹਰੀਸ਼) : ਪੰਜਾਬ 'ਚ ਕੋਵਿਡ ਕਿੱਟਾਂ ਦੀ ਸਪਲਾਈ 'ਚ ਨਿਯਮਾਂ ਦੀ ਵੱਡੀ ਉਲੰਘਣਾ ਦਾ ਮਾਮਲਾ ਸਾਹਮਣੇ ਆਇਆ ਹੈ। ਨਿਯਮਾਂ ਨੂੰ ਤਾਕ 'ਤੇ ਰੱਖ ਕੇ ਟੈਂਡਰ ਜਾਰੀ ਕਰਕੇ ਸਿਹਤ ਵਿਭਾਗ ਨੇ ਕੁੱਝ ਚਹੇਤਿਆਂ ਨੂੰ ਕਰੋੜਾਂ ਦਾ ਫਾਇਦਾ ਪਹੁੰਚਾਇਆ ਹੈ। ਇਸ ਗੱਲ ਦੇ 'ਜਗਬਾਣੀ' ਕੋਲ ਪੁਖ਼ਤਾ ਸਬੂਤ ਹਨ। ਸਿਹਤ ਵਿਭਾਗ ਨੇ ਇਕ ਟੈਂਡਰ ਕੱਢਿਆ, ਜਿਸ 'ਚ 50,000 ਕੋਵਿਡ ਕੇਅਰ ਕਿੱਟਾਂ ਦੀ ਸਪਲਾਈ ਲਈ ਅਰਜ਼ੀਆਂ ਮੰਗੀਆਂ ਗਈਆਂ ਸਨ। ਇਨ੍ਹਾਂ 'ਚ ਇਕ ਕੰਪਨੀ ਨੇ 1095, ਦੂਜੀ ਨੇ 1260 ਅਤੇ 2 ਕੰਪਨੀਆਂ ਨੇ 1270 ਰੁਪਏ ਪ੍ਰਤੀ ਕਿੱਟ ਦੀ ਮੰਗ ਰੱਖੀ।

ਇਹ ਵੀ ਪੜ੍ਹੋ : ਲੁਧਿਆਣਾ 'ਚ ਬੀਮਾਰੀ ਤੋਂ ਅੱਕੀ ਜਨਾਨੀ ਨੇ ਚੁੱਕਿਆ ਖ਼ੌਫਨਾਕ ਕਦਮ, ਛੱਤ ਤੋਂ ਛਾਲ ਮਾਰ ਕੀਤੀ ਖ਼ੁਦਕੁਸ਼ੀ

ਭਾਰਤ ਸਰਕਾਰ ਦੇ ਤੈਅ ਨਿਯਮਾਂ ਮੁਤਾਬਕ ਟੈਂਡਰ ਦੀ ਪਹਿਲਾਂ ਟੈਕਨੀਕਲ ਬਿੱਡ ਖੁੱਲ੍ਹਦੀ ਹੈ ਤਾਂ ਜੋ ਸਮਾਨ ਦੀ ਕੁਆਲਿਟੀ ਦੀ ਪਰਖ ਕੀਤੀ ਜਾ ਸਕੇ। ਉਸ 'ਚ ਖ਼ਰਾ ਉਤਰਨ ਵਾਲੀਆਂ ਕੰਪਨੀਆਂ ਦੀ ਫਾਈਨਾਂਸ਼ੀਅਲ ਬਿੱਡ ਖੋਲ੍ਹੀ ਜਾਂਦੀ ਹੈ ਪਰ ਇਸ ਮਾਮਲੇ 'ਚ 19 ਅਪ੍ਰੈਲ ਨੂੰ ਪਹਿਲਾਂ ਖੁੱਲ੍ਹੀ ਫਾਈਨਾਂਸ਼ੀਅਲ ਬਿੱਡ 'ਚ 1095 ਰੁਪਏ (ਜੀ. ਐਸ. ਟੀ. ਸਮੇਤ 1226. 40) ਪ੍ਰਤੀ ਕਿੱਟ ਦੇਣ ਨੂੰ ਤਿਆਰ ਕੰਪਨੀ ਨੂੰ ਕਿੱਟ ਸਪਲਾਈ ਦਾ ਕੰਮ ਸੌਂਪ ਦਿੱਤਾ ਗਿਆ। ਖ਼ਾਸ ਗੱਲ ਇਹ ਹੈ ਕਿ ਲੁਧਿਆਣਾ ਦੀ ਜਿਸ ਕੰਪਨੀ ਨੂੰ ਕੰਮ ਸੌਂਪਿਆ ਗਿਆ, ਉਸ ਕੋਲ ਡਰੱਗ ਲਾਈਸੈਂਸ ਤੱਕ ਨਹੀਂ ਹੈ।

ਇਹ ਵੀ ਪੜ੍ਹੋ : 'ਕੋਰੋਨਾ' ਦੌਰਾਨ 'ਉਸਾਰੀ ਕਾਮਿਆਂ' ਲਈ ਵੱਡੀ ਖ਼ੁਸ਼ਖ਼ਬਰੀ, ਕੈਪਟਨ ਵੱਲੋਂ ਗੁਜ਼ਾਰਾ ਭੱਤਾ ਦੇਣ ਦਾ ਐਲਾਨ

ਇਸ ਤੋਂ ਬਾਅਦ ਇਕ ਲੱਖ ਕੋਵਿਡ ਕੇਅਰ ਕਿੱਟਾਂ ਲਈ ਫਿਰ ਤੋਂ ਵਿਭਾਗ ਨੇ ਟੈਂਡਰ ਮੰਗਿਆ, ਜੋ 29 ਅਪ੍ਰੈਲ ਨੂੰ ਖੁੱਲ੍ਹਿਆ। ਇਸ 'ਚ 4 ਕੰਪਨੀਆਂ ਨੇ ਜੀ. ਐਸ. ਟੀ. ਸਮੇਤ 1926.40 ਰੁਪਏ ਪ੍ਰਤੀ ਕਿੱਟ ਸਪਲਾਈ ਦੇਣ ਦੀ ਗੱਲ ਕਹੀ। ਖ਼ਾਸ ਗੱਲ ਇਹ ਹੈ ਕਿ 1926.40 ਰੁਪਏ ਦੀ ਮੰਗ ਕਰਨ ਵਾਲੀ ਲੁਧਿਆਣਾ ਦੀ ਉਹ ਕੰਪਨੀ ਸੀ, ਜੋ ਸਿਰਫ 10 ਦਿਨ ਪਹਿਲਾਂ ਹੀ 1226.40 ਰੁਪਏ ਪ੍ਰਤੀ ਕਿੱਟ ਦੇਣ 'ਤੇ ਸਹਿਮਤ ਹੋ ਕੇ ਟੈਂਡਰ ਹਾਸਲ ਕਰ ਚੁੱਕੀ ਸੀ।

ਇਹ ਵੀ ਪੜ੍ਹੋ : ਵੱਡੀ ਖ਼ਬਰ : 'ਗਰੀਬ ਕੋਰੋਨਾ ਮਰੀਜ਼ਾਂ' ਨੂੰ ਮੁਫ਼ਤ ਭੋਜਨ ਮੁਹੱਈਆ ਕਰਵਾਏਗੀ ਪੰਜਾਬ ਪੁਲਸ, ਇਸ ਦਿਨ ਤੋਂ ਹੋਵੇਗੀ ਸ਼ੁਰੂਆਤ

ਵਿਭਾਗ ਨੇ ਇਹ ਦੋਸ਼ ਲਗਾ ਕੇ ਟੈਂਡਰ ਰੱਦ ਕਰ ਦਿੱਤਾ ਕਿ ਕੰਪਨੀਆਂ ਮਿਲੀ-ਭੁਗਤ ਨਾਲ ਕੰਮ ਕਰ ਰਹੀਆਂ ਹਨ ਪਰ ਬਾਅਦ 'ਚ ਉਸੇ ਕੰਪਨੀ ਨੂੰ 1,50,000 ਕਿੱਟਾਂ ਦਾ ਆਰਡਰ ਦੇ ਦਿੱਤਾ ਗਿਆ, ਜਿਸ ਨੂੰ ਪਹਿਲਾਂ ਵੀ 50,000 ਕਿੱਟਾਂ ਦਾ ਆਰਡਰ ਮਿਲ ਚੁੱਕਾ ਸੀ। ਇਸ ਕੰਪਨੀ ਨੂੰ ਵਿਭਾਗ ਵੱਲੋਂ ਭੇਜੀ ਗਈ ਈ-ਮੇਲ 'ਚ ਵੀ ਸਪੱਸ਼ਟ ਹੈ ਕਿ ਟੈਂਡਰ ਰੱਦ ਹੋਣ ਤੋਂ ਬਾਅਦ 4 ਮਈ ਨੂੰ ਨਵੇਂ ਰੇਟ ਸਰਕਾਰ ਨੂੰ ਆਫ਼ਰ ਕੀਤੇ ਗਏ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
 


Babita

Content Editor

Related News