ਰਾਹਤ : PU ਦੇ ਇੰਟਰਨੈਸ਼ਨਲ ਹੋਸਟਲ ’ਚ ਅੱਜ ਤੋਂ ਸ਼ੁਰੂ ਹੋਵੇਗਾ ''ਕੋਵਿਡ ਸੈਂਟਰ''

05/10/2021 1:37:02 PM

ਚੰਡੀਗੜ੍ਹ (ਲਲਨ) : ਵੈਸਟਰਨ ਕਮਾਂਡ ਨੇ ਪੰਜਾਬ ਯੂਨੀਵਰਸਿਟੀ ਦੇ ਇੰਟਰਨੈਸ਼ਨਲ ਹੋਸਟਲ ਵਿਚ ਕੋਵਿਡ ਕੇਅਰ ਸੈਂਟਰ ਤਿਆਰ ਕਰ ਦਿੱਤਾ ਹੈ, ਜੋ ਕਿ ਅੱਜ ਤੋਂ ਸ਼ੁਰੂ ਹੋਵੇਗਾ। ਇਸ ਦੇ ਨਾਲ ਹੀ ਫ਼ੌਜ ਨੇ ਹਰਿਆਣਾ ਦੇ ਫਰੀਦਾਬਾਦ ਅਤੇ ਪਟਿਆਲਾ ਵਿਚ ਵੀ ਕੋਵਿਡ ਕੇਅਰ ਸੈਂਟਰ ਤਿਆਰ ਕਰ ਲਏ ਹਨ। ਇਨ੍ਹਾਂ ਵਿਚ 100-100 ਬੈੱਡ ਹਨ। ਇਨ੍ਹਾਂ ਹਸਪਤਾਲਾਂ ਨੂੰ ਵੈਸਟਰਨ ਕਮਾਂਡ ਚਲਾਏਗੀ। ਇਸ ਵਿਚ ਡਾਕਟਰਾਂ ਤੋਂ ਲੈ ਕੇ ਪੈਰਾਮੈਡੀਕਲ ਸਟਾਫ਼ ਅਤੇ ਤਕਨੀਸ਼ੀਅਨ ਵੀ ਸੇਵਾ ਦੇਣਗੇ ।
ਆਕਸੀਜਨ ਲਈ ਵੀ ਮਦਦ ਦਾ ਹੱਥ ਵਧਾਇਆ
ਹਸਪਤਾਲਾਂ ਵਿਚ ਆਕਸੀਜਨ ਦੀ ਕਮੀ ਨੂੰ ਵੇਖਦਿਆਂ ਵੀ ਫ਼ੌਜ ਨੇ ਮਦਦ ਦਾ ਹੱਥ ਵਧਾਇਆ ਹੈ। ਵੈਸਟਰਨ ਕਮਾਂਡ ਨੇ ਆਪਣੇ ਟਵਿੱਟਰ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਆਕਸੀਜਨ ਦੀ ਕਮੀ ਨੂੰ ਪੂਰਾ ਕਰਨ ਲਈ ਆਰਮੀ ਦੀ ਇਲੈਕਟ੍ਰਾਨਿਕਸ ਅਤੇ ਮਕੈਨੀਕਲ ਇੰਜੀਨੀਅਰਸ ਦੀ ਟੀਮ ਨੰਗਲ ਵਿਚ ਸਥਿਤ ਭਾਖੜਾ ਬਿਆਸ ਮੈਨੇਜਮੈਂਟ ਦੇ ਆਕਸੀਜਨ ਪਲਾਂਟ ਨੂੰ ਦੁਬਾਰਾ ਸ਼ੁਰੂ ਕਰਨ ਜਾ ਰਹੀ ਹੈ। ਇਸ ਵਿਚ 24 ਘੰਟੇ ਆਕਸੀਜਨ ਪੈਦਾ ਹੋਵੇਗੀ।


Babita

Content Editor

Related News