ਜ਼ਰੂਰੀ ਖ਼ਬਰ : ਪੰਜਾਬ ''ਚ ਕੋਵਿਡ ਤੇ ਬਲੈਕ ਫੰਗਸ ਦੀਆਂ ਦਵਾਈਆਂ ਬਾਰੇ ਹਦਾਇਤਾਂ ਜਾਰੀ

Friday, Jun 11, 2021 - 09:11 AM (IST)

ਪਟਿਆਲਾ (ਜੋਸਨ) : ਕੋਵਿਡ-19 ਤੇ ਬਲੈਕ ਫੰਗਸ ਦੇ ਮਰੀਜ਼ਾਂ ਦੇ ਇਲਾਜ ਸਮੇਂ ਵਰਤੀਆਂ ਜਾਣ ਵਾਲੀਆਂ ਦਵਾਈਆਂ ਅਤੇ ਟੀਕੇ ਦੀ ਵੰਡ ਅਤੇ ਕੀਮਤ ਸਬੰਧੀ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਸਰਕਾਰ ਵੱਲੋਂ ਵੱਖ-ਵੱਖ ਸਿਹਤ ਸੰਭਾਲ ਕੇਂਦਰਾਂ, ਜਿਨ੍ਹਾਂ 'ਚ ਸਰਕਾਰੀ ਤੇ ਨਿੱਜੀ ਕੋਵਿਡ ਕੇਅਰ ਸੈਂਟਰਾਂ ਤੋਂ ਇਲਾਵਾ ਨਿੱਜੀ ਹਸਪਤਾਲਾਂ ਦੇ ਅੰਦਰ ਕੈਮਿਸਟਾਂ ਦੀਆਂ ਦੁਕਾਨਾਂ 'ਚ ਲਿਪੋਸੋਮਲ ਐਮਫੋਟੇਰੀਸਿਨ-ਬੀ 50 ਐਮ.ਜੀ, ਪੋਸਾਕੋਨਾਜ਼ੋਲ ਟੈਬਲਟ 100 ਐਮ. ਜੀ ਅਤੇ ਇਟਰਾਕੋਨਾਜ਼ੋਲ ਕੈਪਸੂਲ 200 ਐਮ.ਜੀ. ਦੀ ਸਪਲਾਈ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ 'ਚ ਬਗਾਵਤ ਬਾਰੇ ਸੋਨੀਆ ਗਾਂਧੀ ਨੂੰ ਸੌਂਪੀ ਰਿਪੋਰਟ 'ਚ ਕਹੀਆਂ ਗਈਆਂ ਇਹ ਗੱਲਾਂ

ਸਕੱਤਰ ਸਿਹਤ-ਕਮ-ਕਮਿਸ਼ਨਰ, ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਮਾਰ ਰਾਹੁਲ ਵੱਲੋਂ ਜਾਰੀ ਹੁਕਮਾਂ ਦੇ ਹਵਾਲੇ ਨਾਲ ਪਟਿਆਲਾ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਸਿਵਲ ਸਰਜਨ ਪਟਿਆਲਾ ਨੂੰ ਇਨ੍ਹਾਂ ਹੁਕਮਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਹੈ। ਕੁਮਾਰ ਅਮਿਤ ਨੇ ਦੱਸਿਆ ਕਿ ਜਾਰੀ ਹੁਕਮਾਂ 'ਚ ਕਿਹਾ ਗਿਆ ਹੈ ਲਿਪੋਸੋਮਲ ਐਮਫੋਟੇਰੀਸਿਨ ਬੀ ਟੀਕਾ, ਪੋਸਾਕੋਨਾਜ਼ੋਲ ਟੈਬਲਟ 100 ਐਮ. ਜੀ ਅਤੇ ਇਟਰਾਕੋਨਾਜ਼ੋਲ ਕੈਪਸੂਲ 200 ਐਮ. ਜੀ. ਦੀ ਸਪਲਾਈ, ਜਿਸ ਕੀਮਤ 'ਤੇ ਨੈਸ਼ਨਲ ਹੈਲਥ ਮਿਸ਼ਨ ਵੱਲੋਂ ਮੁਹੱਈਆ ਕਰਵਾਈ ਜਾਵੇਗੀ, ਨਿੱਜੀ ਕੋਵਿਡ ਕੇਅਰ ਸੈਂਟਰਾਂ/ਇਨ੍ਹਾਂ ਕੇਂਦਰਾਂ 'ਚ ਸਥਿਤ ਦਵਾਈਆਂ ਦੀਆਂ ਦੁਕਾਨਾਂ ਵਿਖੇ ਵੀ ਉਹੀ ਕੀਮਤ ਹੋਵੇਗੀ।

ਇਹ ਵੀ ਪੜ੍ਹੋ : ਐਨਕਾਊਂਟਰ 'ਚ ਮਾਰੇ ਗਏ ਗੈਂਗਸਟਰ ਜਸਪ੍ਰੀਤ ਜੱਸੀ ਦੇ ਘਰ ਦੀਆਂ ਤਸਵੀਰਾਂ ਆਈਆਂ ਸਾਹਮਣੇ

ਇਸ ਤਰ੍ਹਾਂ ਐਬੀਸਮ 50 ਇੰਜ, ਮੇਲਾਨ ਕੰਪਨੀ ਵੱਲੋਂ ਨਿਰਮਿਤ ਇਸ ਲਿਪੋਸੋਮਲ ਐਮਫੋਟੇਰੀਸਿਨ ਬੀ, 50 ਐਮ.ਜੀ. ਦੇ ਟੀਕੇ ਦੀ ਕੀਮਤ 5950 ਰੁਪਏ, ਪੋਸਾਵਨ, ਐਮ. ਐਸ. ਐਨ. ਕੰਪਨੀ ਵੱਲੋਂ ਨਿਰਮਿਤ ਪੋਸਾਕੋਨਾਜ਼ੋਲ ਟੈਬਲਟ 100 ਐਮ. ਜੀ. 437.50 (ਪ੍ਰਤੀ ਟੈਬਲਟ) ਅਤੇ ਇੰਟਰਾਜ਼ੋਲ, ਲੁਪਿਨ ਕੰਪਨੀ ਵੱਲੋਂ ਨਿਰਮਿਤ ਇਟਰਾਕੋਨਾਜ਼ੋਲ ਕੈਪਸੂਨ 200 ਐਮ.ਜੀ. 141 ਰੁਪਏ (10 ਕੈਪਸੂਲ) ਹੋਵੇਗੀ ਅਤੇ 12 ਫ਼ੀਸਦੀ ਜੀ. ਐਸ. ਟੀ. ਵੱਖਰਾ ਤੈਅ ਕੀਤਾ ਗਿਆ ਹੈ। ਇਨ੍ਹਾਂ ਹੁਕਮਾਂ 'ਚ ਇਹ ਵੀ ਕਿਹਾ ਗਿਆ ਹੈ ਕਿ ਨਿੱਜੀ ਕੋਵਿਡ ਕੇਅਰ ਸੈਂਟਰਾਂ/ਇੱਥੇ ਸਥਿਤ ਦਵਾਈਆਂ ਦੀਆਂ ਦੁਕਾਨਾਂ 'ਚ ਸਪਲਾਈ ਹੋਣ ਵਾਲੇ ਟੀਕੇ ਦੀ ਨਿਰਧਾਰਿਤ ਕੀਮਤ ਦੀ ਅਦਾਇਗੀ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਵੱਲੋਂ ਖੋਲ੍ਹੇ ਗਏ ਵੱਖਰੇ ਬੈਂਕ ਖਾਤੇ ਐਚ. ਡੀ. ਐਫ. ਸੀ. ਬ੍ਰਾਂਚ ਸੈਕਟਰ-17, ਚੰਡੀਗੜ੍ਹ ਦੇ ਖਾਤਾ ਨੰਬਰ 50100077800624, ਆਈ. ਐਫ. ਐਸ. ਸੀ. ਕੋਡ ਐਚ. ਡੀ. ਐਫ. ਸੀ. 0000213 'ਚ ਪਾਈ ਜਾਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


Babita

Content Editor

Related News