ਕੋਵਿਡ-19 ਦਾ ਅਸਰ ਉੱਚੇਰੀ ਸਿੱਖਿਆ ਦੇ ਵਿਦਿਆਰਥੀਆਂ ਦੀ ਪੜਾਈ ''ਤੇ ਨਹੀਂ ਪੈਣਾ ਚਾਹੀਦਾ: ਬਾਜਵਾ

Monday, Apr 27, 2020 - 07:34 PM (IST)

ਚੰਡੀਗੜ੍ਹ()- ਪੰਜਾਬ ਦੇ ਉੱਚੇਰੀ ਸਿੱਖਿਆ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਜਵਾ ਨਾਲ ਅੱਜ ਕਾਲਜਾਂ ਅਤੇ ਯੂਨੀਵਰਸਿਟੀਆਂ ਦੀ ਨੁਮਾਇੰਦਗੀ ਕਰਨ ਵਾਲੀ ਸਾਂਝੀ ਐਕਸਨ ਕਮੇਟੀ ਦੇ ਵਫਦ ਵਲੋਂ ਮੁਲਾਕਾਤ ਕੀਤੀ ਗਈ।ਇਸ ਮੌਕੇ ਸ. ਬਾਜਵਾ ਨੇ ਕਿਹਾ ਕਿ ਕੋਰੋਨਾਵਾਇਰਸ ਕਾਰਨ ਉੱਚੇਰੀ ਸਿੱਖਿਆ ਦੇ ਵਿਦਿਆਰਥੀਆਂ ਦੀ ਪੜਾਈ 'ਤੇ ਕੋਈ ਅਸਰ ਨਹੀਂ ਪੈਣਾ ਚਾਹੀਦਾ ਅਤੇ ਕੋਈ ਵੀ ਵਿਦਿਆਰਥੀ ਸਿੱਖਿਆ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ।ਉਨ੍ਹਾਂ ਕਿਹਾ ਕਿ ਆਨਲਾਈਨ ਅਧਿਆਪਨ ਪ੍ਰਣਾਲੀਆਂ ਦੁਆਰਾ ਅਧਿਆਪਨ ਨੂੰ ਨਿਰਵਿਘਨ ਚਲਾਉਣਾ ਚਾਹੀਦਾ ਹੈ।   ਇਸ ਮੌਕੇ ਵਫਦ ਵਲੋਂ ਉੱਚੇਰੀ ਸਿਖਿਆ ਮੰਤਰੀ ਅੱਗੇ ਆਪਣੀਆਂ ਕਈ ਮੰਗਾ ਰੱਖੀਆਂ ਗਈਆਂ ਜਿੰਨਾਂ ਬਾਰੇ ਮੌਕੇ 'ਤੇ ਮੌਜੂਦ ਉੱਚੇਰੀ ਸਿੱਖਿਆ ਸਕੱਤਰ ਸ੍ਰੀ ਰਾਹੁਲ ਭੰਡਾਰੀ ਅਤੇ ਡਿਪਟੀ ਡਾਇਰੈਕਟਰ ਸ੍ਰੀ ਗੁਰਦਰਸ਼ਨ ਸਿੰਘ ਬਰਾੜ ਨੂੰ ਜਾਇਜ਼ ਮੰਗਾ ਕੇ ਹੱਲ ਕੱਢਣ ਲਈ ਕਾਰਵਾਈ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ। ਉੱਚੇਰੀ ਸਿਖਿਆ ਮੰਤਰੀ ਨੇ ਪੋਸਟ ਮੈਟ੍ਰਿਕ ਸਕਾਲਸ਼ਿਪ ਸਕੀਮ ਦੇ 300 ਕਰੋੜ ਰੁਪਏ ਦੀ ਰਾਸ਼ੀ ਸਮਾਜਿਕ ਸੁਰੱਖਿਆ ਵਿਭਾਗ ਤੋਂ ਜਾਰੀ ਕਰਵਾਉਣ ਲਈ ਕਾਰਵਾਈ ਕਰਨ ਦੇ ਨਾਲ ਨਾਲ ਸੈਲਫ ਫਾਈਨਾਂਸਡ ਬੀ.ਐਡ ਕਾਲਜ਼ਾਂ ਦੀ ਬਕਾਇਆ ਬਣਦੀ ਫੀਸ ਜਾਰੀ ਕਰਨ ਲਈ ਕਾਰਵਾਈ ਕਰਨ, ਵਿਦਿਆਰਥੀਆਂ ਤੋਂ ਬਣਦੀ ਫੀਸ ਲੈਣ ਲਈ ਹੱਲ ਕੱਢਣ ਅਤੇ ਐਂਡੋਮੈਂਟ ਫੰਡ 'ਤੇ ਅਦਾਰਿਆਂ ਨੂੰ ਲੋਨ ਦੀ ਪ੍ਰਵਾਨਗੀ ਦੇਣ ਦੀ ਮੰਗ ਬਾਰੇ ਅਧਿਕਾਰੀਆਂ ਨੂੰ ਵਿਚਾਰ ਕਰਨ ਲਈ ਕਿਹਾ। 

ਉੱਚੇਰੀ ਸਿਖਿਆ ਮੰਤਰੀ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਵਫਦ ਵਿਚ ਵਫਦ ਵਿਚ ਚੰਡੀਗੜ• ਯੂਨੀਵਰਸਿਟੀ ਦੇ ਚਾਂਸਲਰ ਸ: ਸਤਨਾਮ ਸਿੰਘ ਸੰਧੂ ਬੀ.ਐਡ ਫੈਡਰੇਸਨ ਦੇ ਪ੍ਰਧਾਨ ਸ: ਜਗਜੀਤ ਸਿੰਘ, ਪੰਜਾਬ ਅਨਏਡਿਡ ਕਾਲੇਜਜ ਐਸੋਸੀਏਸਨ (ਪੀਯੂਸੀਏ) ਦੇ ਪ੍ਰਧਾਨ ਡਾ: ਅੰਸੂ ਕਟਾਰੀਆ ਅਤੇ ਸ ਨਿਰਮਲ ਸਿੰਘ ਈ.ਟੀ.ਟੀ ਫੈਡਰੇਸਨ ਵੀ ਮੀਟਿੰਗ ਦੌਰਾਨ ਹਾਜਰ ਸਨ। ਵਫਦ ਨੇ ਨੇ ਇਸ ਮੌਕੇ ਪੰਜਾਬ ਵਿੱਚ ਕੋਵਿਡ -19 ਦੇ ਫੈਲਾਅ ਤੇ ਕਾਬੂ ਪਾਉਣ ਲਈ ਪੰਜਾਬ ਸਰਕਾਰ ਵੱਲੋਂ ਸਮੇਂ ਸਿਰ ਚੁੱਕੇ ਕਦਮਾਂ ਦੀ ਸਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਰੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀ, ਸਟਾਫ ਅਤੇ ਪ੍ਰਬੰਧਕ ਇਸ ਸੰਕਟਕਾਲੀ ਸਥਿਤੀ ਵਿੱਚ ਸਹਾਇਤਾ ਕਰਨ ਲਈ ਸਰਕਾਰ ਦੇ ਨਾਲ ਹਨ। ਪੰਜਾਬ ਦੀਆਂ ਸਿੱਖਿਆ ਸੰਸਥਾਵਾਂ ਲੋੜਵੰਦ ਲੋਕਾਂ ਨੂੰ ਭੋਜਨ ਅਤੇ ਦਵਾਈਆਂ ਪ੍ਰਦਾਨ ਕਰਨ ਵਿੱਚ ਨਿਯਮਤ ਰੂਪ ਵਿੱਚ ਸਹਾਇਤਾ ਕਰ ਰਹੀਆਂ ਹਨ। ਹਰੇਕ ਕਾਲਜ ਸੰਭਾਵਿਤ ਯੋਜਨਾ ਤਹਿਤ ਆਪਣੇ ਹੋਸਟਲਾਂ ਨੂੰ ਆਈਸੋਲੇਸਨ ਵਾਰਡਾਂ ਵਿੱਚ ਤਬਦੀਲ ਕਰਨ ਲਈ ਯਤਨਸੀਲ ਹੈ।


Bharat Thapa

Content Editor

Related News