ਪੰਜਾਬ ਤੋਂ ਬਿਹਾਰ ਪਰਤੇ ਪ੍ਰਵਾਸੀਆਂ 'ਚ ਸਭ ਤੋਂ ਘੱਟ ਕੋਵਿਡ ਇਨਫੈਕਸ਼ਨ ਦਰ

Thursday, Jun 04, 2020 - 05:52 PM (IST)

ਚੰਡੀਗੜ੍ਹ (ਅਸ਼ਵਨੀ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰਅੰਦੇਸ਼ ਅਗਵਾਈ 'ਚ ਪੰਜਾਬ ਦੀਆਂ ਸੁਚੱਜੀਆਂ ਅਤੇ ਆਸਾਨ ਸਿਹਤ ਸਹੂਲਤਾਂ ਵਾਲੇ ਢਾਂਚੇ ਕਾਰਨ ਬਿਹਾਰ ਵਾਪਸ ਪਰਤਣ ਵਾਲਿਆਂ 'ਚੋਂ ਸਿਰਫ 2% ਪ੍ਰਵਾਸੀਆਂ 'ਚ ਹੀ ਬੀਮਾਰੀ ਦਾ ਵਿਸ਼ਾਣੂ ਮਿਲਿਆ ਹੈ। ਇਹ ਪ੍ਰਗਟਾਵਾ ਬਿਹਾਰ ਸਰਕਾਰ ਵਲੋਂ ਕੀਤਾ ਗਿਆ। ਬਿਹਾਰ ਸਰਕਾਰ ਵਲੋਂ ਪਿੱਤਰੀ ਸੂਬੇ ਵਾਪਸ ਪਰਤਣ ਵਾਲਿਆਂ ਦੇ ਨਮੂਨੇ ਲਏ ਗਏ ਸਨ ਅਤੇ ਪੰਜਾਬ ਤੋਂ ਬਿਹਾਰ ਪਰਤਣ ਵੇਲੇ ਟੈਸਟ ਕੀਤੇ ਗਏ 157 ਵਿਅਕਤੀਆਂ 'ਚੋਂ ਸਿਰਫ਼ 3 'ਚ ਹੀ ਕੋਰੋਨਾ ਦੇ ਲੱਛਣ ਦੇਖੇ ਗਏ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਇਹ ਤੱਥ ਦੂਜੇ ਸੂਬਿਆਂ ਦੇ ਮੁਕਾਬਲੇ 'ਚ ਕੋਰੋਨਾ ਪਾਜ਼ੇਟਿਵ ਅੰਕੜਿਆਂ ਦੀ ਵੱਡੀ ਫੀਸਦੀ ਦੇ ਮੱਦੇਨਜ਼ਰ ਵਧੇਰੇ ਮਹੱਤਵ ਰੱਖਦੇ ਹਨ। ਮੁੱਖ ਮੰਤਰੀ ਨੇ ਮੁੱਢ ਤੋਂ ਹੀ ਨਿਰਦੇਸ਼ ਦਿੱਤੇ ਸਨ ਕਿ ਕੀਮਤੀ ਜਾਨਾਂ ਬਚਾਉਣ ਨੂੰ ਪਹਿਲ ਦਿੰਦਿਆਂ ਸਾਰੀਆਂ ਸਿਹਤ ਸਾਵਧਾਨੀਆਂ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਈ ਜਾਵੇ।

ਇਹ ਵੀ ਪੜ੍ਹੋ :   ਜਲੰਧਰ ਜ਼ਿਲ੍ਹੇ 'ਚ 'ਕੋਰੋਨਾ' ਕਾਰਨ 9ਵੀਂ ਮੌਤ, ਲੁਧਿਆਣਾ ਦੇ DMC 'ਚ 64 ਸਾਲਾ ਵਿਅਕਤੀ ਨੇ ਤੋੜਿਆ ਦਮ (ਵੀਡੀਓ)

ਬੁਲਾਰੇ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲਾ ਪੰਜਾਬ, ਸਖ਼ਤੀ ਨਾਲ ਤਾਲਾਬੰਦੀ ਨੂੰ ਲਾਗੂ ਕਰਨ ਅਤੇ ਲੋਕਾਂ ਦੇ ਘਰਾਂ ਤੱਕ ਜ਼ਰੂਰੀ ਵਸਤਾਂ ਦੀ ਉਪਲੱਬਧਤਾ ਨੂੰ ਯਕੀਨੀ ਬਣਾਉਣ ਵਾਲਾ ਪਹਿਲਾ ਸੂਬਾ ਹੈ। ਦੂਜੇ ਸੂਬਿਆਂ ਦੇ ਅੰਕੜਿਆਂ ਨੂੰ ਸਾਂਝਾ ਕਰਦਿਆਂ ਬੁਲਾਰੇ ਨੇ ਅੱਗੇ ਕਿਹਾ ਕਿ ਦਿੱਲੀ 'ਚ ਕੀਤੇ ਗਏ 835 ਟੈਸਟਾਂ 'ਚੋਂ 218 (26%) ਪਾਜ਼ੇਟਿਵ ਪਾਏ ਗਏ ਜੋ ਕਿ ਸਭ ਤੋਂ ਵੱਧ ਫੀਸਦੀ ਬਣਦੀ ਹੈ। ਪੱਛਮੀ ਬੰਗਾਲ ਤੋਂ ਵਾਪਸ ਪਰਤਣ ਵਾਲਿਆਂ ਦੇ ਮਾਮਲੇ 'ਚ ਕੁੱਲ 373 ਨਮੂਨੇ ਲਏ ਗਏ ਸਨ, ਜਿਨ੍ਹਾਂ 'ਚੋਂ 265 ਟੈਸਟ ਕੀਤੇ ਗਏ ਸਨ ਅਤੇ 33 ਪਾਜ਼ੇਟਿਵ ਮਾਮਲੇ ਪਾਏ ਗਏ, ਜੋ ਕਿ 12 ਫੀਸਗੀ ਬਣਦਾ ਹੈ। ਮਹਾਰਾਸ਼ਟਰ ਦੀ ਗੱਲ ਕਰੀਏ ਤਾਂ ਬਿਹਾਰ ਸਰਕਾਰ ਵਲੋਂ ਮਜ਼ਦੂਰਾਂ ਦੇ ਕੁੱਲ 2083 ਨਮੂਨੇ ਇਕੱਤਰ ਕੀਤੇ ਗਏ ਅਤੇ 1283 ਦੀ ਜਾਂਚ ਕੀਤੀ ਗਈ ਅਤੇ ਇਨ੍ਹਾਂ 'ਚੋਂ 141 ਭਾਵ 11 ਫੀਸਦੀ ਪਾਜ਼ੇਟਿਵ ਪਾਏ ਗਏ। ਗੁਆਂਢੀ ਰਾਜ ਹਰਿਆਣਾ 'ਚ ਆਏ ਪ੍ਰਵਾਸੀਆਂ 'ਚੋਂ 9 ਫੀਸਦੀ ਪਾਜ਼ੇਟਿਵ ਪਾਏ ਗਏ। ਕੁੱਲ 690 ਨਮੂਨੇ ਇਕੱਠੇ ਕੀਤੇ ਗਏ, ਜਿਨ੍ਹਾਂ 'ਚੋਂ 390 ਟੈਸਟ ਕੀਤੇ ਗਏ ਅਤੇ 36 ਨੈਗੇਟਿਵ ਪਾਏ ਗਏ।

ਇਹ ਵੀ ਪੜ੍ਹੋ : ਫਿਰੋਜ਼ਪੁਰ ਦਾ ਥਾਣਾ ਬਣਿਆ ਜੰਗ ਦਾ ਮੈਦਾਨ, ਵਿਅਕਤੀ ਦੀ ਕੁੱਟਮਾਰ ਕਰਕੇ ਬਣਾਈ ਵੀਡੀਓ


Anuradha

Content Editor

Related News