ਕੋਰੋਨਾ ਸੰਕਟ : ਪੰਜਾਬ ਲਈ ਆਉਣ ਵਾਲਾ ਸਮਾਂ ਬੇਹੱਦ ਨਾਜ਼ੁਕ, ਕੈਪਟਨ ਦੀ ਜਨਤਾ ਨੂੰ ਅਪੀਲ
Thursday, Jul 09, 2020 - 08:43 AM (IST)
ਚੰਡੀਗੜ੍ਹ : ਪੂਰੀ ਦੁਨੀਆ ਨੂੰ ਆਪਣੇ ਲਪੇਟੇ 'ਚ ਲੈਣ ਵਾਲੀ ਭਿਆਨਕ ਕੋਰੋਨਾ ਮਹਾਮਾਰੀ ਨੇ ਭਾਰਤ ਸਮੇਤ ਪੰਜਾਬ 'ਚ ਵੀ ਇਸ ਸਮੇਂ ਪੂਰਾ ਕਹਿਰ ਪਾਇਆ ਹੋਇਆ ਹੈ ਅਤੇ ਸੂਬੇ ਅੰਦਰ ਲਗਾਤਾਰ ਵੱਡੀ ਗਿਣਤੀ 'ਚ ਕੋਰੋਨਾ ਕੇਸ ਵੱਧਦੇ ਜਾ ਰਹੇ ਹਨ। ਬੀਤੇ ਦਿਨੀ ਹੋਈ ਪੰਜਾਬ ਵਜ਼ਾਰਤ ਦੀ ਬੈਠਕ 'ਚ ਸੂਬੇ ਅੰਦਰ ਕੋਵਿਡ ਦੀ ਸਥਿਤੀ ਦਾ ਜਾਇਜ਼ਾ ਲਿਆ ਗਿਆ।
ਇਹ ਵੀ ਪੜ੍ਹੋ : ਹਾਈਕੋਰਟ ਤੇ ਪੰਜਾਬ ਸਿਵਲ ਸਕੱਤਰੇਤ 'ਚ 'ਕੋਰੋਨਾ' ਕਾਰਨ ਹਾਹਾਕਾਰ, 500 ਅਫਸਰ ਇਕਾਂਤਵਾਸ
ਸੂਬਾ ਸਰਕਾਰ ਦੇ ਸਿਹਤ ਸਲਾਹਕਾਰ ਡਾ. ਕੇ. ਕੇ. ਤਲਵਾੜ ਨੇ ਕਿਹਾ ਕਿ ਆਉਣ ਵਾਲਾ ਸਮਾਂ ਸੂਬੇ ਲਈ ਬੇਹੱਦ ਨਾਜ਼ੁਕ ਹੈ ਅਤੇ ਹਰ ਵਿਅਕਤੀ ਨੂੰ ਆਪਣੀ ਅਤੇ ਹੋਰਨਾਂ ਦੀ ਸੁਰੱਖਿਆ ਲਈ ਪੂਰੀਆਂ ਸਾਵਧਾਨੀਆਂ ਵਰਤਣੀਆਂ ਪੈਣਗੀਆਂ। ਇਸ ਦੇ ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ 'ਚ ਕੋਰੋਨਾ ਕੇਸਾਂ ਦੇ ਹੋ ਰਹੇ ਇਜ਼ਾਫੇ ਦੇ ਮੱਦੇਨਜ਼ਰ ਜਨਤਾ ਨੂੰ ਹੋਰ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਦਾਖਲ ਹੋਣ ਵਾਲੇ ਲੋਕਾਂ ਨੂੰ ਹੋਈ ਸੌਖ, ਵੈੱਬਸਾਈਟ 'ਤੇ ਸਾਰੀ ਜਾਣਕਾਰੀ ਅਪਲੋਡ
ਕੋਵਿਡ-19 ਦਾ ਸਭ ਤੋਂ ਬੁਰਾ ਦੌਰ ਆਉਣਾ ਬਾਕੀ : WHO
ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਨੇ ਚਿਤਾਵਨੀ ਦਿੱਤੀ ਹੈ ਕਿ ਦੁਨੀਆ ਭਰ ’ਚ ਕੋਵਿਡ-19 ਲਾਗ ਦਾ ਸਭ ਤੋਂ ਬੁਰਾ ਦੌਰ ਆਉਣਾ ਬਾਕੀ ਹੈ। ਡਬਲਯੂ. ਐੱਚ. ਓ. ਦੇ ਮੈਨੇਜਿੰਗ ਡਾਇਰੈਕਟਰ ਡਾ. ਤੇਦ੍ਰੋਸ ਗੇਬ੍ਰੀਯੇਸਸ ਨੇ ਕਿਹਾ ਕਿ ਲਾਗ ਦਾ ਪ੍ਰਕੋਪ ਤੇਜ਼ ਹੋ ਰਿਹਾ ਹੈ ਅਤੇ ਸਪੱਸ਼ਟ ਰੂਪ ਨਾਲ ਮਹਾਮਾਰੀ ਦੇ ਸਿਖਰ ’ਤੇ ਨਹੀਂ ਪਹੁੰਚੇ ਹਾਂ। ਕੌਮਾਂਤਰੀ ਪੱਧਰ ’ਤੇ ਮੌਤਾਂ ਦੀ ਗਿਣਤੀ ਘੱਟ ਹੁੰਦੀ ਦਿਖਾਈ ਦੇ ਰਹੀ ਹੈ ਪਰ ਅਸਲ ’ਚ ਕੁਝ ਹੀ ਦੇਸ਼ਾਂ ਨੇ ਮਰਨ ਵਾਲਿਆਂ ਦੀ ਗਿਣਤੀ ਘੱਟ ਕਰਨ ’ਚ ਅਹਿਮ ਤਰੱਕੀ ਕੀਤੀ ਹੈ, ਜਦੋਂ ਕਿ ਹੋਰ ਦੇਸ਼ਾਂ ’ਚ ਮੌਤਾਂ ਹਾਲੇ ਵੀ ਵੱਧ ਰਹੀਆਂ ਹਨ।
ਇਹ ਵੀ ਪੜ੍ਹੋ : ...ਤੇ ਹੁਣ ਘਰ ਬੈਠੇ ਸਮਾਰਟਫੋਨ ਰਾਹੀਂ ਮਿਲਣਗੀਆਂ OPD ਸਬੰਧੀ ਸੇਵਾਵਾਂ