ਕੋਵਿਡ-19: ਲੁਧਿਆਣਾ ''ਚ 16 ਨਵੇਂ ਪਾਜ਼ੇਟਿਵ ਮਰੀਜ਼ਾਂ ਦੀ ਹੋਈ ਪੁਸ਼ਟੀ

Tuesday, Jun 09, 2020 - 11:59 PM (IST)

ਕੋਵਿਡ-19: ਲੁਧਿਆਣਾ ''ਚ 16 ਨਵੇਂ ਪਾਜ਼ੇਟਿਵ ਮਰੀਜ਼ਾਂ ਦੀ ਹੋਈ ਪੁਸ਼ਟੀ

ਲੁਧਿਆਣਾ,(ਸਹਿਗਲ)- ਜ਼ਿਲੇ ਦੇ ਹਸਪਤਾਲਾਂ ਵਿਚ ਅੱਜ ਕਰੋਨਾ ਵਾਇਰਸ ਦੇ 16 ਨਵੇਂ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਮਰੀਜ਼ਾਂ ਵਿਚੋਂ 4 ਮਰੀਜ਼ ਛਾਉਣੀ ਮੁਹੱਲਾ, ਦੋ ਇਸਲਾਮਗੰਜ, ਤਿੰਨ ਹਬੀਬਗੰਜ, ਦੋ ਮਲੇਰਕੋਟਲਾ ਅਤੇ ਦੋ ਜਲੰਧਰ ਦੇ ਮਰੀਜ਼ ਸ਼ਾਮਲ ਹਨ। ਸਿਵਲ ਸਰਜ਼ਨ ਡਾ.ਰਾਜੇਸ਼ ਬੱਗਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੁਣ ਤੱਕ 12,153 ਵਿਅਕਤੀਆਂ ਦੇ ਸੈਂਪਲ ਜਾਂਚ ਲਈ ਭੇਜੇ ਜਾ ਚੁੱਕੇ ਹਨ ਜਿਨ੍ਹਾਂ ਵਿਚ 11,470 ਵਿਅਕਤੀਆਂ ਦੀਆਂ ਰਿਪੋਰਟਾਂ ਮਿਲੀਆਂ ਹਨ। ਇਸ ਵਿਚ 282 ਪਾਜ਼ੇਟਿਵ ਸਾਹਮਣੇ ਆਏ ਹਨ, ਜਦੋਂਕਿ 11,095 ਵਿਅਕਤੀਆਂ ਦੇ ਟੈਸਟ ਨੈਗੇਟਿਵ ਆਏ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ 175 ਵਿਅਕਤੀ ਠੀਕ ਹੋ ਕੇ ਘਰ ਵਾਪਸ ਜਾ ਚੁੱਕੇ ਹਨ। 111 ਮਰੀਜ਼ ਦੂਜੇ ਜ਼ਿਲਿਆਂ ਜਾਂ ਰਾਜਾਂ ਤੋਂ ਇੱਥੋਂ ਦੇ ਹਸਪਤਾਲਾਂ ਵਿਚ ਭਰਤੀ ਹੋਏ ਜਿਨ੍ਹਾਂ ਵਿਚ 7 ਵਿਅਕਤੀਆਂ ਦੀ ਮੌਤ ਹੋ ਗਈ, ਜਦੋਂਕਿ ਜ਼ਿਲੇ ਨਾਲ ਸਬੰਧਤ 10 ਵਿਅਕਤੀਆਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ।ਮਰੀਜ਼ਾਂ ਦਾ ਬਿਓਰਾ ਇਸ ਤਰ੍ਹਾਂ ਹੈ :ਛਾਉਣੀ ਮੁਹੱਲੇ ਦੇ 4 ਮਰੀਜ਼ਾਂ ਵਿਚ 51 ਸਾਲਾਂ ਔਰਤ, 60 ਸਾਲਾਂ ਮਰਦ ਤੋਂ ਇਲਾਵਾ 13 ਸਾਲਾਂ ਅਤੇ 10 ਸਾਲ ਦੀਆਂ ਦੋ ਭੈਣਾਂ ਕਰੋਨਾ ਪਾਜ਼ੇÎਟਵ ਆਈਆਂ ਹਨ।ਹਬੀਰਗੰਜ ਦੇ ਰਹਿਣ ਵਾਲੇ 3 ਮਰੀਜ਼ਾਂ ਵਿਚ 60 ਸਾਲਾਂ ਅਤੇ 29 ਸਾਲਾਂ 'ਤੇ ਇਸ ਤੋਂ ਇਲਾਵਾ 20 ਸਾਲਾਂ ਔਰਤ ਜੋ ਇਕ ਗਰਭਵਤੀ ਔਰਤ ਦੇ ਸੰਪਰਕ ਵਿਚ ਆਉਣ ਕਾਰਨ ਪਾਜ਼ੇਟਿਵ ਹੋਈ ਹੈ, ਉਕਤ ਗਰਭਵਤੀ ਔਰਤ ਪਹਿਲਾਂ ਹੀ ਪਾਜ਼ੇਟਿਵ ਆ ਚੁੱਕੀ ਹੈ।ਮਲੇਰਕੋਟਲਾ ਦੇ 2 ਮਰੀਜ਼ਾਂ ਵਿਚ ਇਕ 43 ਸਾਲਾਂ ਪੁਰਸ਼ ਡਿਫੈਂਸ ਕਾਲੋਨੀ ਦਾ ਰਹਿਣ ਵਾਲਾ ਹੈ, ਜਦੋਂਕਿ 52 ਸਾਲਾਂ ਔਰਤ ਮੁਹੱਲਾ ਮਲੇਰ ਦੀ ਰਹਿਣ ਵਾਲੀ ਹੈ।ਜਲੰਧਰ ਦੇ ਦੋ ਮਰੀਜ਼ਾਂ ਵਿਚ 64 ਸਾਲਾਂ ਪ੍ਰੈਸ ਨਿਊ ਵਿਜੇ ਨਗਰ ਦਾ ਰਹਿਣ ਵਾਲਾ ਹੈ, ਜਦੋਂਕਿ ਡੀ.ਐੱਮ.ਸੀ. ਦੀ ਓ.ਪੀ.ਡੀ. ਵਿਚ ਕਰਵਾਈ ਗਈ ਜਾਂਚ ਵਿਚ 60 ਸਾਲਾਂ ਪੁਰਸ਼ ਮੁਹੰਮਦ ਰਿਜਵਾਨ ਦਿਓਲ ਨਗਰ, ਨਕੋਦਰ ਰੋਡ ਦਾ ਰਹਿਣ ਵਾਲਾਹੈ।ਗੁੜਗਾਓਂ ਤੋਂ ਆਏ ਇਕ ਮਰੀਜ਼ ਜੋ ਦਯਾਨੰਦ ਹਸਪਤਾਲ ਵਿਚ ਭਰਤੀ ਹੈ, ਦੇ ਸੰਪਰਕ ਵਿਚ ਆ ਕੇ ਉਸ ਦੀ 2 ਸਾਲਾਂ ਬੱਚੀ ਨੂੰ ਕੋਰੋਨਾ ਪਾਜ਼ੇਟਿਵ ਹੋਇਆ ਹੈ।ਫਤਹਿਗੜ੍ਹ ਸਾਹਿਬ ਦਾ 23 ਸਾਲਾਂ ਨੌਜਵਾਨ ਅੰਡਰ ਟ੍ਰਾਇਲ ਕੋਰੋਨਾ ਪਾਜ਼ੇਟਿਵ ਆਇਆ ਹੈ।ਇਸਲਮਗੰਜ ਦੀ ਇਕ ਪਾਜ਼ੇਟਿਵ ਗਰਭਗਤੀ ਔਰਤ ਦੇ ਸੰਪਰਕ ਵਿਚ ਆ ਕੇ ਤਿੰਨ ਵਿਅਕਤੀ ਕੋਰੋਨਾ ਪਾਜ਼ੇਅਿਵ ਆਏ ਹਨ। ਇਨ੍ਹਾਂ ਵਿਚ 35 ਸਾਲਾਂ ਅਤੇ 30 ਸਾਲਾਂ ਪੁਰਸ਼ ਅਤੇ 31 ਸਾਲਾਂ ਔਰਤ ਸ਼ਾਮਲ ਹਨ।


author

Bharat Thapa

Content Editor

Related News