ਬਿਨਾਂ ਮਨਜ਼ੂਰੀ ਦੇ ਕੋਵਿਡ-19 ਦੇ ਟੀਕੇ ਲਾਉਣ ਵਾਲੀਆਂ ਤਿੰਨ ਜਨਾਨੀਆਂ ਕਾਬੂ
Monday, Sep 13, 2021 - 06:49 PM (IST)
ਮੋਗਾ (ਅਜ਼ਾਦ) - ਧਰਮਕੋਟ ਪੁਲਸ ਨੇ ਬਿਨਾਂ ਸਿਹਤ ਵਿਭਾਗ ਦੀ ਮਨਜ਼ੂਰੀ ਦੇ ਕੋਵਿਡ 19 ਦੇ ਟੀਕੇ ਲਾਉਣ ਵਾਲੀਆਂ ਤਿੰਨ ਜਨਾਨੀਆਂ ਮਨਪ੍ਰੀਤ ਕੌਰ ਨਿਵਾਸੀ ਪਿੰਡ ਪੰਡੋਰੀ ਅਰਾਈਆਂ, ਲਵਪ੍ਰੀਤ ਕੌਰ ਨਿਵਾਸੀ ਲੋਹਗੜ੍ਹ ਬਸਤੀ ਧਰਮਕੋਟ ਅਤੇ ਹਰਪ੍ਰੀਤ ਕੌਰ ਨਿਵਾਸੀ ਪਿੰਡ ਮੰਦਰ ਕਲਾਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਧਰਮਕੋਟ ਦੇ ਥਾਣੇਦਾਰ ਮੇਜਰ ਸਿੰਘ ਨੇ ਦੱਸਿਆ ਕਿ ਇਸ ਸਬੰਧ ਵਿੱਚ ਪ੍ਰਾਇਮਰੀ ਹੈਲਥ ਸੈਂਟਰ ਕੋਟ ਈਸੇ ਖਾਂ ਦੇ ਇੰਚਾਰਜ ਸੀਨੀਅਰ ਮੈਡੀਕਲ ਅਫ਼ਸਰ ਰਾਕੇਸ਼ ਕੁਮਾਰ ਬਾਲੀ ਦੀ ਸ਼ਿਕਾਇਤ ’ਤੇ 3 ਜਨਾਨੀਆਂ ਖ਼ਿਲਾਫ਼ ਧੋਖਾਦੇਹੀ ਅਤੇ ਹੋਰ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਪੜ੍ਹੋ ਇਹ ਵੀ ਖ਼ਬਰ - ਭੈਣ ਦੀ ਕੁੱਟਮਾਰ ਕਰਦੇ ਹੋਏ ਭਰਾ ਨੇ ਕੀਤੀਆਂ ਸ਼ਰਮਨਾਕ ਹਰਕਤਾਂ, ਵੀਡੀਓ ’ਚ ਦੇਖੋ ਪੂਰਾ ਮਾਮਲਾ
ਉਨ੍ਹਾਂ ਕਿਹਾ ਕਿ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿੱਚ ਰਾਕੇਸ਼ ਕੁਮਾਰ ਬਾਲੀ ਨੇ ਕਿਹਾ ਕਿ ਆਸ਼ਾ ਵਰਕਰ ਪਰਮਜੀਤ ਕੌਰ ਨੇ ਗੁਰਪ੍ਰੀਤ ਕੌਰ ਏ.ਐੱਨ.ਐੱਮ. ਨੂੰ ਫੋਨ ’ਤੇ ਸੂਚਿਤ ਕੀਤਾ ਕਿ ਕੁਝ ਵਿਅਕਤੀ ਲੋਕਾਂ ਨੂੰ ਬਿਨਾਂ ਸਿਹਤ ਵਿਭਾਗ ਦੀ ਮਨਜ਼ੂਰੀ ਦੇ ਕੋਵਿਡ 19 ਦਾ ਟੀਕਾਕਰਨ ਕਰ ਰਹੇ ਹਨ। ਗੁਰਪ੍ਰੀਤ ਕੌਰ ਏ.ਐੱਨ.ਐੱਮ. ਅਤੇ ਪਰਮਿੰਦਰ ਕੁਮਾਰ ਉਥੇ ਪੁੱਜੇ ਅਤੇ ਪਤਾ ਲੱਗਾ ਕਿ ਜੋ ਟੀਕਾ ਕੋਵਿਡ 19 ਦੱਸ ਕੇ ਲੋਕਾਂ ਨੂੰ ਲਾਇਆ ਜਾ ਰਿਹਾ ਹੈ, ਉਹ ਇਕ ਤਰ੍ਹਾਂ ਦਾ ਮਲਟੀਵਿਟਾਮਿਨ ਟੀਕਾ ਹੈ। ਸਿਹਤ ਵਿਭਾਗ ਦੇ ਮੁਲਾਜ਼ਮਾਂ ਨੇ ਕੁਝ ਟੀਕੇ ਉਥੋਂ ਬਰਾਮਦ ਕੀਤੇ। ਇਸ ਦੌਰਾਨ ਕਥਿਤ ਦੋਸ਼ੀ ਮਹਿਲਾਵਾਂ ਨੇ ਆਸ਼ਾ ਵਰਕਰ ਪਰਮਜੀਤ ਕੌਰ ਨਾਲ ਗਲਤ ਵਿਵਹਾਰ ਵੀ ਕੀਤਾ ਅਤੇ ਧੱਕੇ ਮਾਰੇ ਅਤੇ ਉਸਦਾ ਮੋਬਾਇਲ ਫੋਨ ਖੋਹਣ ਦਾ ਵੀ ਯਤਨ ਕੀਤਾ।
ਪੜ੍ਹੋ ਇਹ ਵੀ ਖ਼ਬਰ - ਮਾਮਾ-ਭਾਣਜੀ ਦੇ ਰਿਸ਼ਤੇ ਹੋਏ ਤਾਰ-ਤਾਰ, ਪ੍ਰੇਮ ਵਿਆਹ ਕਰਾਉਣ ਮਗਰੋਂ ਕੀਤੀ ਖ਼ੁਦਕੁਸ਼ੀ (ਵੀਡੀਓ)
ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀ ਮਹਿਲਾ ਮਨਪ੍ਰੀਤ ਕੌਰ ਆਪਣੇ ਆਪ ਨੂੰ ਆਸ਼ਾ ਵਰਕਰ ਦੱਸ ਰਹੀ ਸੀ। ਇਸੇ ਤਰ੍ਹਾਂ ਉਹ ਸਿਹਤ ਵਿਭਾਗ ਨੂੰ ਬਦਨਾਮ ਕਰਨ ਦੇ ਇਲਾਵਾ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਿਚ ਲੱਗੀ ਹੋਈ ਸੀ। ਜਾਂਚ ਅਧਿਕਾਰੀ ਨੇ ਕਿਹਾ ਕਿ ਉਹ ਇਹ ਜਾਨਣ ਦਾ ਯਤਨ ਕਰ ਰਹੇ ਹਨ ਕਿ ਉਕਤ ਮਹਿਲਾਵਾਂ ਉਕਤ ਟੀਕਾਕਰਨ ਕਿਸੇ ਲਾਲਚ ਦੇ ਤਹਿਤ ਕਰ ਰਹੀਆਂ ਸਨ। ਪੁੱਛਗਿੱਛ ਦੇ ਬਾਅਦ ਉਨ੍ਹਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਪੜ੍ਹੋ ਇਹ ਵੀ ਖ਼ਬਰ - ਸ਼ਰਾਬੀ ਨੌਜਵਾਨਾਂ ਨੂੰ ਧੀ ਨਾਲ ਛੇੜਛਾੜ ਕਰਨ ਤੋਂ ਰੋਕਣ ਦੀ ਇੰਸਪੈਕਟਰ ਪਿਓ ਨੂੰ ਮਿਲੀ ਸਜਾ, ਦਰਜ ਹੋਈ FIR (ਵੀਡੀਓ)