ਪਤਨੀ 'ਤੇ ਮਾੜੀ ਨਜ਼ਰ ਰੱਖਣ ਤੋਂ ਰੋਕਿਆ ਤਾਂ ਭਰਾ ਨੇ ਦਿਲ 'ਚ ਰੱਖੀ ਰੜਕ, ਫਿਰ ਕਰ ਦਿੱਤਾ ਵੱਡਾ ਕਾਰਾ

Tuesday, Oct 04, 2022 - 12:05 PM (IST)

ਪਤਨੀ 'ਤੇ ਮਾੜੀ ਨਜ਼ਰ ਰੱਖਣ ਤੋਂ ਰੋਕਿਆ ਤਾਂ ਭਰਾ ਨੇ ਦਿਲ 'ਚ ਰੱਖੀ ਰੜਕ, ਫਿਰ ਕਰ ਦਿੱਤਾ ਵੱਡਾ ਕਾਰਾ

ਲੰਬੀ(ਜੁਨੇਜਾ) : ਥਾਣਾ ਲੰਬੀ ਦੇ ਪਿੰਡ ਸਿੱਖਵਾਲਾ ਵਿਖੇ ਪਤਨੀ ’ਤੇ ਮਾੜੀ ਨਜ਼ਰ ਰੱਖਣ ਤੋਂ ਰੋਕਣ ’ਤੇ ਇਕ ਵਿਅਕਤੀ ਦਾ ਉਸਦਾ ਰਿਸ਼ਤੇ ’ਚ ਲੱਗਦੇ ਭਰਾ ਵੱਲੋਂ ਕਤਲ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਉਕਤ ਦੋਸ਼ੀ ਨੇ ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਨਹਿਰ ਵਿਚ ਸੁੱਟ ਦਿੱਤਾ । ਕਾਫ਼ੀ ਭਾਲ ਕਰਨ ਤੋਂ ਲੰਬੀ ਪੁਲਸ ਨੇ ਲਾਸ਼ ਨੂੰ ਬਰਾਮਦ ਕਰ ਲਿਆ ਹੈ।

ਇਹ ਵੀ ਪੜ੍ਹੋ- ਜ਼ੀਰਾ ਸ਼ਰਾਬ ਫੈਕਟਰੀ ਖ਼ਿਲਾਫ਼ ਧਰਨੇ 'ਚ ਪਹੁੰਚੇ ਭਾਈ ਅੰਮ੍ਰਿਤਪਾਲ ਸਿੰਘ, ਮੁੱਖ ਮੰਤਰੀ ਮਾਨ ਬਾਰੇ ਆਖ ਦਿੱਤੀ ਵੱਡੀ ਗੱਲ

ਬਲਵਿੰਦਰ ਸਿੰਘ ਪੁੱਤਰ ਬਾਬੂ ਸਿੰਘ ਵਾਸੀ ਸਿੱਖਵਾਲਾ ਨੇ ਲੰਬੀ ਪੁਲਸ ਨੂੰ ਦਰਜ ਬਿਆਨਾਂ ਵਿਚ ਕਿਹਾ ਹੈ ਕਿ ਉਸਦੇ ਮੁੰਡੇ ਸੰਦੀਪ ਸਿੰਘ ਦਾ ਵਿਆਹ ਮਨਪ੍ਰੀਤ ਕੌਰ ਨਾਲ ਹੋਇਆ ਸੀ। ਬਲਵਿੰਦਰ ਸਿੰਘ ਮੁਤਾਬਕ ਉਸਦਾ ਰਿਸ਼ਤੇ ਵਿਚ ਲੱਗਦਾ ਭਤੀਜਾ ਸਤਵਿੰਦਰ ਸਿੰਘ ਅਕਸਰ ਆਨੀ ਬਹਾਨੇ ਸਾਡੇ ਘਰ ਆਉਂਦਾ ਸੀ ਅਤੇ ਮੇਰੀ ਨੂੰਹ ਮਨਪ੍ਰੀਤ ਕੌਰ ’ਤੇ ਮਾੜੀ ਨਜ਼ਰ ਰੱਖਦਾ ਸੀ। ਇਸ ਸਬੰਧੀ ਸੰਦੀਪ ਸਿੰਘ ਨੇ ਸਤਵਿੰਦਰ ਸਿੰਘ ਦੇ ਪਿਤਾ ਜਨਕ ਸਿੰਘ ਨੂੰ ਉਲਾਮਾ ਵੀ ਦਿੱਤਾ, ਜਿਸ ਤੋਂ ਬਾਅਦ ਸਤਵਿੰਦਰ ਸਿੰਘ ਭੜਕ ਗਿਆ ਅਤੇ ਸੰਦੀਪ ਸਿੰਘ ਨੂੰ ਸਬਕ ਸਿਖਾਉਣ ਦੀਆਂ ਧਮਕੀਆਂ ਦੇਣ ਲੱਗ ਪਿਆ।

ਇਹ ਵੀ ਪੜ੍ਹੋ- ਖੇਤਰੀ ਜਲ ਪ੍ਰਵਾਹ ਕਰਕੇ ਆ ਰਹੇ ਪਰਿਵਾਰ ਨਾਲ ਵਾਪਰਿਆ ਭਿਆਨਕ ਹਾਦਸਾ, ਮਾਸੂਮ ਬੱਚੀ ਸਣੇ 2 ਦੀ ਮੌਤ

ਇਸ ਮਾਮਲੇ ’ਤੇ ਸਾਡੀ ਬਰਾਦਰੀ ਨੇ ਬੈਠ ਕੇ ਜ਼ੁਬਾਨੀ ਸਮਝੌਤਾ ਵੀ ਕਰਵਾ ਦਿੱਤਾ ਪਰ ਸਤਵਿੰਦਰ ਸਿੰਘ ਦਿਲ ਵਿਚ ਰੜਕ ਰੱਖਣ ਲੱਗ ਪਿਆ। ਬੀਤੇ ਦਿਨੀਂ ਸੰਦੀਪ ਸਿੰਘ ਸ਼ਾਮ ਨੂੰ ਕਿਸੇ ਦਾ ਫੋਨ ਆਇਆ ਅਤੇ ਉਹ ਘਰੋਂ ਬਾਹਰ ਗਿਆ ਪਰ ਵਾਪਸ ਨਹੀਂ ਆਇਆ। ਜਿਸ ਤੋਂ ਬਾਅਦ ਉਸ ਦੀ ਭਾਲ ਵੀ ਕੀਤੀ ਗਈ ਪਰ ਉਸ ਦਾ ਕੋਈ ਪਤਾ ਨਹੀਂ ਲੱਗਾ ਅਤੇ ਫਿਰ ਥਾਣੇ ਵਿਚ ਗੁੰਮਸ਼ੁਦਗੀ ਦੀ ਸੂਚਨਾ ਵੀ ਕਰ ਦਿੱਤੀ ਗਈ। ਬਲਵਿੰਦਰ ਸਿੰਘ ਮੁਤਾਬਕ ਉਸਨੂੰ ਪਤਾ ਲੱਗਾ ਸੀ ਕਿ ਸਤਵਿੰਦਰ ਸਿੰਘ ਉਸਦੇ ਮੁੰਡੇ ਸੰਦੀਪ ਸਿੰਘ ਨੂੰ ਕਾਰ ਵਿਚ ਬਿਠਾ ਕੇ ਲੈ ਗਿਆ ਅਤੇ ਉਸਦਾ ਕਤਲ ਕਰਕੇ ਲਾਸ਼ ਨੂੰ ਖੁਰਦ-ਬੁਰਦ ਕਰ ਦਿੱਤਾ। ਇਸ ਸਬੰਧੀ ਲੰਬੀ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਸਤਵਿੰਦਰ ਸਿੰਘ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਸੰਦੀਪ ਸਿੰਘ ਦੀ ਲਾਸ਼ ਰਾਜਸਥਾਨ ਫੀਡਰ ਵਿਚੋਂ ਮਿਲ ਗਈ ਹੈ ਅਤੇ ਪੁਲਸ ਵੱਲੋਂ ਪੋਸਟਮਾਰਟਮ ਤੋਂ ਬਾਅਦ ਕਾਰਵਾਈ ਕੀਤੀ ਜਾ ਰਹੀ ਹੈ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News