ਪੰਜਾਬ ਭਰ ਦੀਆਂ ਅਦਾਲਤਾਂ 1 ਤੋਂ 30 ਜੂਨ ਤਕ ਰਹਿਣਗੀਆਂ ਬੰਦ, ਜਾਣੋ ਵਜ੍ਹਾ

Thursday, Jun 01, 2023 - 09:26 AM (IST)

ਪੰਜਾਬ ਭਰ ਦੀਆਂ ਅਦਾਲਤਾਂ 1 ਤੋਂ 30 ਜੂਨ ਤਕ ਰਹਿਣਗੀਆਂ ਬੰਦ, ਜਾਣੋ ਵਜ੍ਹਾ

ਲੁਧਿਆਣਾ (ਮਹਿਰਾ)- ਗਰਮੀਆਂ ਦੀਆਂ ਛੁੱਟੀਆਂ ਕਾਰਨ ਸੂਬੇ ਭਰ ਦੀਆਂ ਸੈਸ਼ਨ ਅਤੇ ਹੇਠਲੀਆਂ ਅਦਾਲਤਾਂ ਬੰਦ ਰਹਿਣਗੀਆਂ। 1 ਜੂਨ ਤੋਂ 30 ਜੂਨ ਤੱਕ ਅਦਾਲਤਾਂ ’ਚ ਸਿਵਲ ਮਾਮਲਿਆਂ ਦੀ ਰੈਗੂਲਰ ਸੁਣਵਾਈ ਨਹੀਂ ਹੋਵੇਗੀ, ਜਦੋਂਕਿ 15 ਜੂਨ ਤੱਕ ਅਦਾਲਤਾਂ ’ਚ ਫੌਜਦਾਰੀ ਕੰਮ ਜਾਰੀ ਰਹੇਗਾ। 16 ਜੂਨ ਤੋਂ 30 ਜੂਨ ਤੱਕ ਫੌਜਦਾਰੀ ਮਾਮਲਿਆਂ ਨੂੰ ਲੈ ਕੇ ਵੀ ਅਦਾਲਤਾਂ ਛੁੱਟੀਆਂ ਕਾਰਨ ਪੂਰੀ ਤਰ੍ਹਾਂ ਬੰਦ ਰਹਿਣਗੀਆਂ।

ਇਹ ਵੀ ਪੜ੍ਹੋ: ਘਰੇਲੂ ਝਗੜੇ ਨੇ ਧਾਰਿਆ ਖ਼ੂਨੀ ਰੂਪ, ਪਿਓ ਨੇ ਧੀ 'ਤੇ ਚਾਕੂ ਨਾਲ ਕੀਤੇ 25 ਵਾਰ, ਦਿੱਤੀ ਬੇਰਹਿਮ ਮੌਤ

ਦੂਜੇ ਪਾਸੇ ਜ਼ਿਲ੍ਹਾ ਤੇ ਸੈਸ਼ਨ ਜੱਜ ਮੁਨੀਸ਼ ਸਿੰਗਲ ਨੇ ਛੁੱਟੀਆਂ ਦੌਰਾਨ ਆਉਣ ਵਾਲੇ ਜ਼ਰੂਰੀ ਕੇਸਾਂ, ਜ਼ਮਾਨਤਾਂ ਅਤੇ ਸਟੇਅ ਆਦਿ ਦੀ ਸੁਣਵਾਈ ਲਈ ਹੇਠਲੀਆਂ ਅਦਾਲਤਾਂ ਅਤੇ ਸੈਸ਼ਨਾਂ ਦੇ ਜੱਜਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਹਨ। ਇਸ ਸਬੰਧੀ ਇੱਕ ਸੂਚੀ ਵੀ ਜਾਰੀ ਕੀਤੀ ਗਈ ਹੈ, ਜਿਸ ਅਨੁਸਾਰ ਜੱਜ ਅਦਾਲਤਾਂ ਵਿੱਚ ਬੈਠ ਕੇ ਜ਼ਰੂਰੀ ਕੇਸਾਂ ਦੀ ਸੁਣਵਾਈ ਕਰਨਗੇ, ਤਾਂ ਜੋ ਛੁੱਟੀਆਂ ਹੋਣ ਕਾਰਨ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਇਹ ਜਾਣਕਾਰੀ ਜ਼ਿਲਾ ਬਾਰ ਸੰਘ ਦੇ ਪ੍ਰਧਾਨ ਚੇਤਨ ਵਰਮਾ, ਸਕੱਤਰ ਵਿਕਾਸ ਗੁਪਤਾ, ਵਿੱਤ ਸਕੱਤਰ ਜਤਿੰਦਰਪਾਲ ਸਿੰਘ ਜੇਟੀ ਅਤੇ ਵਕੀਲ ਨਿਤਿਨ ਕਪਿਲਾ ਨੇ ਦਿੱਤੀ।

ਇਹ ਵੀ ਪੜ੍ਹੋ: ਜੇਕਰ 2024 ਦੀਆਂ ਚੋਣਾਂ ਜਿੱਤਦੇ ਨੇ ਟਰੰਪ ਤਾਂ ਚੁੱਕਣਗੇ ਇਹ ਵੱਡਾ ਕਦਮ, ਪ੍ਰਵਾਸੀਆਂ ਨੂੰ ਲੱਗੇਗਾ ਝਟਕਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News